ਜਤਿਨ ਸ਼ਰਮਾ
ਪਠਾਨਕੋਟ: ਇਕ ਸਮਾਂ ਸੀ ਜਦ ਲੋਕ ਸਵੇਰੇ ਉੱਠ ਕੇ ਪਾਠ ਪੂਜਾ ਕਰਨ ਦਾ ਨਿਤਨੇਮ ਕਰਦੇ ਸਨ। ਪਰ ਸਮੇਂ ਦੀ ਤਬਦੀਲੀ ਕਾਰਨ ਲੋਕਾਂ ਵਿਚ ਆਲਸ ਦਾ ਵਾਧਾ ਹੁੰਦਾ ਗਿਆ ਅਤੇ ਲੋਕ ਸਵੇਰੇ ਅਤੇ ਸ਼ਾਮ ਨੂੰ ਹੋਣ ਵਾਲੀ ਪੂਜਾ ਪਾਠ ਵਿੱਚ ਸਮੇਂ ਦੀ ਮਰਿਆਦਾ ਨੂੰ ਭੁੱਲਦੇ ਜਾ ਰਹੇ ਸਨ। ਕੁਝ ਧਾਰਮਿਕ ਸੰਸਥਾਨ (Religious Place) ਅਜਿਹੇ ਹਨ ਜਿੱਥੇ ਅੱਜ ਵੀ ਸਮੇਂ 'ਤੇ ਹੀ ਸਭ ਪੂਜਾ ਪਾਠ ਕਰਨ ਦੀ ਪ੍ਰਥਾ ਹੈ। ਪਰ ਜ਼ਿਆਦਾਤਰ ਅਜਿਹੇ ਧਾਰਮਿਕ ਸੰਸਥਾਨ ਹਨ ਜੋ ਸਮੇਂ 'ਤੇ ਹੋਣ ਵਾਲੀਆਂ ਪਾਠ ਪੂਜਾਵਾਂ ਨੂੰ ਭੁੱਲਦੇ ਜਾ ਰਹੇ ਹਨ।
ਅਜਿਹੇ ਸਮੇਂ ਵਿਚ ਪਠਾਨਕੋਟ (Pathankot) ਦੇ ਇਤਹਾਸਿਕ ਸਥਾਨ (Historical Place) ਚੱਟਪੱਟ ਬਨੀ ਵਿਚ ਰਹਿਣ ਵਾਲਾ ਕਾਲੇ ਰੰਗ ਦਾ ਕੁੱਤਾ (Black Dog) ਜੋ ਆਪਣੇ ਨਿੱਤ ਨੇਮ ਨੂੰ ਨਹੀਂ ਛੱਡਦਾ। ਇਹ ਕੁੱਤਾ ਮੰਦਿਰ ਵਿਖੇ ਹੋਣ ਵਾਲੀ ਸਵੇਰੇ ਸ਼ਾਮ ਦੀ ਆਰਤੀ (Aarti) ਵਿਚ ਆਪਣੀ ਹਾਜ਼ਰੀ ਲਗਵਾਉਂਦਾ ਹੈ। ਇਹ ਕੁੱਤਾ ਕੋਈ ਸਾਧਾਰਨ ਕੁੱਤਾ ਨਹੀਂ ਕਿਉਂਕਿ ਇਹ ਕੁੱਤਾ ਸਵੇਰ ਸ਼ਾਮ ਦੀ ਹੋਣ ਵਾਲੀ ਆਰਤੀ ਦੀ ਸ਼ੁਰੂਆਤ ਵਿੱਚ ਅਜਿਹੀਆਂ ਆਵਾਜ਼ਾਂ ਨਿਕਲਦਾ ਹੈ ਜਿਵੇਂ ਉਹ ਆਰਤੀ ਤੋਂ ਪਹਿਲਾਂ ਸ਼ੰਖ ਵਜਾ ਰਿਹਾ ਹੋਵੇ।
ਕੁੱਤੇ ਨੂੰ ਅਜਿਹਾ ਕਰਦੇ ਦੇਖਣ ਦੇ ਲਈ ਲੋਕ ਦੂਰੋਂ ਦੂਰੋਂ ਆਉਂਦੇ ਹਨ। ਮੰਦਿਰ ਵਿਖੇ ਗੱਦੀ 'ਤੇ ਬੈਠੇ ਬਾਬਾ ਸ਼ੰਕਰ ਨਾਥ ਜੀ (Baba Shankar Nath Ji) ਦਾ ਕਹਿਣਾ ਹੈ ਕਿ ਇਹ ਕੁੱਤਾਪੂਰਾ ਦਿਨ ਚਾਹੇ ਕਿਤੇ ਵੀ ਹੋਵੇ ਪਰ ਸਵੇਰ ਅਤੇ ਸ਼ਾਮ ਦੀ ਆਰਤੀ ਤੋਂ ਪਹਿਲਾਂ ਇਹ ਮੰਦਿਰ ਵਿਚ ਆ ਜਾਂਦਾ ਹੈ।
ਇੰਨਾ ਹੀ ਨਹੀਂ ਇਹ ਕੁੱਤਾਆਰਤੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਉਨ੍ਹਾਂ ਤੋਂ ਤਿਲਕ ਕਰਵਾਉਂਦਾ ਹੈ ਅਤੇ ਆਰਤੀ ਸਮਾਪਤ ਹੋਣ 'ਤੇ ਪ੍ਰਸ਼ਾਦ ਲੈਣ ਵੀ ਆਉਂਦਾ ਹੈ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Pathankot, Punjab