Home /punjab /

ਟਾਂਡਾ ਸ਼ਹਿਰ 'ਚ ਹੋਈ ਗਊ ਹੱਤਿਆ ਦੇ ਮਾਮਲੇ 'ਚ ਸ਼ਿਵ ਸੇਵਕਾਂ ਨੇ ਆਰੋਪੀਆਂ ਖਿਲਾਫ ਸਖਤ ਕਾਰਵਾਈ ਦੀ ਕੀਤੀ ਮੰਗ

ਟਾਂਡਾ ਸ਼ਹਿਰ 'ਚ ਹੋਈ ਗਊ ਹੱਤਿਆ ਦੇ ਮਾਮਲੇ 'ਚ ਸ਼ਿਵ ਸੇਵਕਾਂ ਨੇ ਆਰੋਪੀਆਂ ਖਿਲਾਫ ਸਖਤ ਕਾਰਵਾਈ ਦੀ ਕੀਤੀ ਮੰਗ

ਗਊ

ਗਊ ਹਤਿਆਰਿਆਂ ਦਾ ਪੁਤਲਾ ਫੂਕਦੇ ਹੋਏ ਸ਼ਿਵ ਸੇਵਕ

Cow Slaughter: ਰਵੀ ਸ਼ਰਮਾ ਨੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਾਲੇ ਸ਼ਰਾਰਤੀ ਲੋਕਾਂ ਨੂੰ ਚੇਤਾਵਨੀ ਦੇਂਦੇ ਹੋਏ ਕਿਹਾ ਕਿ ਅਜਿਹੀਆਂ ਵਾਰਦਾਤਾਂ ਕਰਨੀਆਂ ਬੰਦ ਕਰ ਦਿਓ ਅਤੇ ਜਿਸ ਮਨਸੂਬੇ ਨਾਲ ਉਹ ਅਜਿਹੀਆਂ ਵਾਰਦਾਤਾਂ ਕਰ ਰਹੇ ਹਨ ਉਸ ਨੂੰ ਸ਼ਿਵ ਸੇਵਕ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ।

 • Share this:
  ਜਤਿਨ ਸ਼ਰਮਾ


  ਪਠਾਨਕੋਟ: ਪੰਜਾਬ ਦੇ ਟਾਂਡਾ ਸ਼ਹਿਰ ਵਿਚ ਹੋਈ ਗਊ ਹੱਤਿਆ ਦੇ ਮਾਮਲੇ ਤੋਂ ਬਾਅਦ ਗਊ ਸੇਵਕਾਂ ਵੱਲੋਂ ਪੰਜਾਬ ਦੇ ਵੱਖ ਵੱਖ ਥਾਵਾਂ 'ਤੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਦੇ ਚਲਦੇ ਹੀ ਅੱਜ ਪਠਾਨਕੋਟ ਸ਼ਹਿਰ ਵਿੱਚ ਵੀ ਸ਼ਿਵ ਸੈਨਾ ਹਿੰਦ ਦੇ ਵੱਲੋਂ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ।

  ਇਹ ਰੋਸ ਪ੍ਰਦਰਸ਼ਨ ਪਠਾਨਕੋਟ ਸ਼ਹਿਰ ਦੇ ਡਲਹੌਜ਼ੀ ਰੋਡ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਲਾਈਟਾਂ ਵਾਲੇ ਚੌਕ ਵਿਖੇ ਆ ਕੇ ਸਮਾਪਤ ਹੋਇਆ। ਜਿੱਥੇ ਸ਼ਿਵ ਸੇਵਕਾਂ ਵੱਲੋਂ ਇਸ ਹੱਤਿਆ ਵਿਚ ਸ਼ਾਮਲ ਆਰੋਪੀਆਂ ਦਾ ਪੁਤਲਾ ਫੂਕਿਆ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸ਼ਿਵ ਸੇਵਕ ਰਵੀ ਸ਼ਰਮਾ ਨੇ ਕਿਹਾ ਕੀ ਟਾਂਡਾ ਸ਼ਹਿਰ ਵਿਚ ਵਾਪਰੀ ਇਹ ਘਟਨਾ ਬੜੀ ਹੀ ਮੰਦਭਾਗੀ ਘਟਨਾ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਟਾਂਡਾ ਪੁਲਿਸ ਪ੍ਰਸ਼ਾਸਨ ਦੀ ਦਾ ਧੰਨਵਾਦ ਕੀਤਾ ਜਿਹਨਾਂ ਨੇ ਇਸ ਹੱਤਿਆ ਵਿਚ ਸ਼ਾਮਲ ਆਰੋਪੀਆਂ ਨੂੰ ਗ੍ਰਿਫਤਾਰ ਕਰ ਉਨ੍ਹਾਂ 'ਤੇ ਕਾਰਵਾਈ ਕੀਤੀ।

  ਰਵੀ ਸ਼ਰਮਾ ਨੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਾਲੇ ਸ਼ਰਾਰਤੀ ਲੋਕਾਂ ਨੂੰ ਚੇਤਾਵਨੀ ਦੇਂਦੇ ਹੋਏ ਕਿਹਾ ਕਿ ਅਜਿਹੀਆਂ ਵਾਰਦਾਤਾਂ ਕਰਨੀਆਂ ਬੰਦ ਕਰ ਦਿਓ ਅਤੇ ਜਿਸ ਮਨਸੂਬੇ ਨਾਲ ਉਹ ਅਜਿਹੀਆਂ ਵਾਰਦਾਤਾਂ ਕਰ ਰਹੇ ਹਨ ਉਸ ਨੂੰ ਸ਼ਿਵ ਸੇਵਕ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ।
  Published by:Anuradha Shukla
  First published:

  Tags: Cow, Pathankot, Target Killings

  ਅਗਲੀ ਖਬਰ