Home /punjab /

ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਠਾਨਕੋਟ 'ਚ ਕੱਢੀ ਗਈ ਸ਼ੋਭਾ ਯਾਤਰਾ

ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਠਾਨਕੋਟ 'ਚ ਕੱਢੀ ਗਈ ਸ਼ੋਭਾ ਯਾਤਰਾ

ਸ਼ੋਭਾ

ਸ਼ੋਭਾ ਯਾਤਰਾ 'ਚ ਰਵਿਦਾਸ ਨਾਮ ਲੇਵਾ ਸੰਗਤ 

ਸੁਆਮੀ ਗੁਰਦੀਪ ਗਿਰੀ ਮਹਾਰਾਜ ਨੇ ਲੋਕਾਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਉਪਦੇਸ਼ਾਂ 'ਤੇ ਚੱਲਣ ਲਈ ਪ੍ਰੇਰਿਤ ਕੀਤਾ ਉਨ੍ਹਾਂ ਕਿਹਾ ਕਿ ਸਾਨੂੰ ਨਾਰੀ ਜਾਤੀ ਦੇ ਮਾਣ ਨੂੰ ਵਧਾਉਣਾ ਚਾਹੀਦਾ ਹੈ ਤਾਂ ਜੋ ਭਰੂਣ ਹੱਤਿਆ ਜਿਹੀਆਂ ਸਮਾਜਿਕ ਕੁਰੀਤੀਆਂ ਖ਼ਤਮ ਹੋ ਸਕੇ। ਉਥੇ ਇਸ ਸ਼ੋਭਾ ਯਾਤਰਾ ਵਿਚ ਕਈ ਰਾਜਨੀਤਕ ਲੋਕਾਂ ਨੇ ਵੀ ਸ਼ਿਰਕਤ ਕੀਤੀ।

ਹੋਰ ਪੜ੍ਹੋ ...
 • Share this:
  ਜਤਿਨ ਸ਼ਰਮਾ

  ਪਠਾਨਕੋਟ: 16 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾਡ਼ੇ ਨੂੰ ਸਮਰਪਿਤ ਅੱਜ ਪਠਾਨਕੋਟ ਸ਼ਹਿਰ ਵਿਖੇ ਸਵਾਮੀ ਗੁਰਦੀਪ ਗਿਰੀ ਜੀ ਮਹਾਰਾਜ ਦੀ ਦੇਖ ਰੇਖ ਹੇਠਾਂ ਪਠਾਨਕੋਟ ਦੇ ਡੇਰਾ ਜਗਤਗਿਰੀ ਚੈਰੀਟੇਬਲ ਟਰੱਸਟ ਵੱਲੋਂ ਇਕ ਸ਼ੋਭਾ ਯਾਤਰਾ ਕੱਢੀ ਗਈ।

  ਜਿਸ ਵਿੱਚ ਪੰਜਾਬ, ਹਿਮਾਚਲ, ਜੰਮੂ ਅਤੇ ਕਈ ਹੋਰ ਵੱਖ ਵੱਖ ਸੂਬਿਆਂ ਤੋਂ ਭਾਰੀ ਗਿਣਤੀ ਵਿਚ ਸ਼ਰਧਾਲੂ ਪਹੁੰਚੇ। ਸ਼ੋਭਾ ਯਾਤਰਾ ਜਗਤਗਿਰੀ ਡੇਰੇ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ ਵੱਖ ਰਸਤਿਆਂ ਤੋਂ ਹੁੰਦੇ ਹੋਏ ਐਸ.ਡੀ. ਗਰਾਊਂਡ ਵਿਖੇ ਜਾ ਕੇ ਸੰਪੰਨ ਹੋਈ। ਪਠਾਨਕੋਟ ਸ਼ਹਿਰ ਵਿੱਚ ਥਾਂ ਥਾਂ 'ਤੇ ਭਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰ ਯਾਤਰਾ ਦਾ ਸਵਾਗਤ ਕੀਤਾ ਗਿਆ।

  ਸੁਆਮੀ ਗੁਰਦੀਪ ਗਿਰੀ ਮਹਾਰਾਜ ਨੇ ਲੋਕਾਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਉਪਦੇਸ਼ਾਂ 'ਤੇ ਚੱਲਣ ਲਈ ਪ੍ਰੇਰਿਤ ਕੀਤਾ ਉਨ੍ਹਾਂ ਕਿਹਾ ਕਿ ਸਾਨੂੰ ਨਾਰੀ ਜਾਤੀ ਦੇ ਮਾਣ ਨੂੰ ਵਧਾਉਣਾ ਚਾਹੀਦਾ ਹੈ ਤਾਂ ਜੋ ਭਰੂਣ ਹੱਤਿਆ ਜਿਹੀਆਂ ਸਮਾਜਿਕ ਕੁਰੀਤੀਆਂ ਖ਼ਤਮ ਹੋ ਸਕੇ। ਉਥੇ ਇਸ ਸ਼ੋਭਾ ਯਾਤਰਾ ਵਿਚ ਕਈ ਰਾਜਨੀਤਕ ਲੋਕਾਂ ਨੇ ਵੀ ਸ਼ਿਰਕਤ ਕੀਤੀ।
  Published by:Amelia Punjabi
  First published:

  Tags: Pathankot, Punjab, Ravidas temple, Religion

  ਅਗਲੀ ਖਬਰ