ਜਤਿਨ ਸ਼ਰਮਾ
ਪਠਾਨਕੋਟ: ਪਠਾਨਕੋਟ ਸ਼ਹਿਰ ਦੇ ਕਾਮਧੇਨੂੰ ਗਊਸ਼ਾਲਾ (Kamdhenu Gaushala) ਜਿਥੇ ਇਕ ਪਾਸੇ ਗਊਆਂ ਦੀ ਰੱਖ-ਰਖਾਅ ਦੇ ਪ੍ਰਬੰਧ ਕਰਦੀ ਹੈ ਉੱਥੇ ਹੀ ਆਏ ਦਿਨ ਕੋਈ ਨਾ ਕੋਈ ਧਾਰਮਿਕ ਸਮਾਗਮ ਵੀ ਗਊਸ਼ਾਲਾ ਵਿਖੇ ਕਰਵਾਉਂਦੀ ਹੈ। ਇਸ ਸੰਬੰਧੀ ਅੱਜ ਕਾਮਾਧੇਨੂ ਗਊਸ਼ਾਲਾ ਵਿਖੇ ਹਰਿਨਾਮ ਸੰਕੀਰਤਨ (Harinaam Sankirtan) ਕਰਵਾਇਆ ਗਿਆ। ਜਿਸ ਵਿੱਚ ਇਸਕਾਨ ਦੇ ਬੁਲਾਰੇ ਸ੍ਰੀ ਰਘੂ ਰਾਮ ਦਾਸ ਜੀਉਚੇਚੇ ਤੌਰ 'ਤੇ ਪਹੁੰਚੇ। ਗਊਸ਼ਾਲਾ ਵਿਖੇ ਪਹੁੰਚ ਸ੍ਰੀ ਰਘੂ ਰਾਮ ਜੀ ਨੇ ਜਿੱਥੇ ਹਰੀਨਾਮ ਸੰਕੀਰਤਨ ਕੀਤਾ ਉੱਥੇ ਹੀ ਉਨ੍ਹਾਂ ਨੇ ਗਊਆਂ ਦੇ ਮਹੱਤਤਾ ਬਾਰੇ ਵੀ ਚਾਨਣਾ ਪਾਇਆ।
ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿਚ ਗਊਆਂ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ। ਪਰ ਅਕਸਰ ਦੇਖਿਆ ਗਿਆ ਹੈ ਕਿ ਜਦੋਂ ਗਾਵਾਂ ਦੁੱਧ ਦੇਣਾ ਬੰਦ ਕਰ ਦਿੰਦੀਆਂ ਹਨ ਤਾਂ ਲਾਲਚੀ ਲੋਕ ਉਨ੍ਹਾਂ ਨੂੰ ਬਾਹਰ ਕੱਢ ਦਿੰਦੇ ਹਨ। ਉਨ੍ਹਾਂ ਕਿਹਾ ਕਿ ਗਊਸ਼ਾਲਾ ਚਲਾਉਣ ਵਾਲੇ ਲੋਕ ਬਹੁਤ ਵਧੀਆ ਕੰਮ ਕਰ ਰਹੇ ਹਨ। ਇਸਦੇ ਨਾਲ ਹੀ ਉਨ੍ਹਾਂ ਗਊਸ਼ਾਲਾ ਦੇ ਸੰਚਾਲਕਾਂ ਨੂੰ ਗਊ ਦੇ ਗੋਬਰ ਅਤੇ ਮੂਤਰ ਤੋਂ ਤਿਆਰ ਕੀਤੇ ਜਾਣ ਵਾਲੇ ਉਤਪਾਦਾਂ ਬਾਰੇ ਵੀ ਜਾਣੂ ਕਰਵਾਇਆ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cow, Cow dung, Cow urine, Pathankot, Punjab