Home /punjab /

Pathankot: ਗੋਪਾਲ ਅਸ਼ਟਮੀ ਤੋਂ ਬਾਅਦ ਮੁੜ ਸੜਕਾਂ ‘ਤੇ ਖਾਣੇ ਦੀ ਤਲਾਸ਼ ‘ਚ ਭਟਕ ਰਹੀਆਂ ਗਾਵਾਂ

Pathankot: ਗੋਪਾਲ ਅਸ਼ਟਮੀ ਤੋਂ ਬਾਅਦ ਮੁੜ ਸੜਕਾਂ ‘ਤੇ ਖਾਣੇ ਦੀ ਤਲਾਸ਼ ‘ਚ ਭਟਕ ਰਹੀਆਂ ਗਾਵਾਂ

ਸ਼ੜਕਾਂ

ਸ਼ੜਕਾਂ 'ਤੇ ਘੁੰਮਦੀ ਹੋਈਆਂ ਬੇਸਹਾਰਾ ਗਊਆਂ 

ਇਕ ਸਮਾਂ ਸੀ ਜਦ ਘਰ ਵਿੱਚ ਹਰ ਸ਼ੁਭ ਕੰਮ ਕਰਨ ਤੋਂ ਪਹਿਲਾਂ ਗਊ ਪੂਜਾ ਕੀਤੀ ਜਾਂਦੀ ਸੀ। ਪਰ ਸਮੇਂ ਬੀਤਣ 'ਤੇ ਲੋਕ ਸੁਆਰਥੀ ਹੁੰਦੇ ਜਾ ਰਹੇ ਹਨ। ਸਾਡੇ ਸਮਾਜ ਵਿੱਚ ਹੁਣ ਉਨ੍ਹਾਂ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਜੋ ਗਊਆਂ ਨੂੰ ਆਪਣੇ ਫ਼ਾਇਦੇ ਲਈ ਘਰਾਂ ਵਿੱਚ ਰੱਖਦੇ ਹਨ ਤੇ ਜਦ ਉਸ ਗਊ ਦਾ ਦੁੱਧ ਸੁੱਕ ਜਾਂਦਾ ਤਾਂ ਲੋਕ ਉਨ੍ਹਾਂ ਨੂੰ ਘਰੋਂ ਕੱਢ ਦਿੰਦੇ ਹਨ ਅਤੇ ਅਕਸਰ ਉਹ ਗਊਆਂ ਕਿਸੇ ਸੜਕ ਜਾਂ ਰੇਲ ਹਾਦਸੇ ਦਾ ਸ਼ਿਕਾਰ ਹੋ ਜਾਂਦੀਆਂ ਹਨ।

ਹੋਰ ਪੜ੍ਹੋ ...
  • Share this:

    ਜਤਿਨ ਸ਼ਰਮਾ, ਪਠਾਨਕੋਟ:

    11 ਨਵੰਬਰ ਨੂੰ ਦੇਸ਼ ਭਰ ਵਿੱਚ ਗੋਪਾਲ ਅਸ਼ਟਮੀ ਬੜੀ ਧੂਮਧਾਮ ਨਾਲ ਮਨਾਈ ਗਈ। ਇਸ ਦਿਨ ਗਊ ਸੇਵਕਾਂ ਵੱਲੋਂ ਸਵੇਰ ਤੋਂ ਹੀ ਗਊ ਪੂਜਨ, ਕੀਰਤਨ ਅਤੇ ਹਵਨ ਯੱਗ ਗਊਸ਼ਾਲਾ ਵਿਖੇ ਕੀਤੇ ਗਏ ਸਨ। ਪਰ ਅਕਸਰ ਵੇਖਿਆ ਜਾਂਦਾ ਹੈ ਕਿ ਗੋਪਾਲ ਅਸ਼ਟਮੀ ਵਾਲੇ ਦਿਨ ਤਾਂ ਲੋਕ ਆਪਣੇ ਕੰਮਕਾਜ ਛੱਡ ਕੇ ਗਊਸ਼ਾਲਾ ਵਿਖੇ ਗਊਆਂ ਦੀ ਸੇਵਾ ਲਈ ਆਉਂਦੇ ਹਨ ਅਤੇ ਇਸ ਦਿਨ ਗਊ ਨੂੰ ਚਾਰਾ, ਗੁਡ਼ ਅਤੇ ਕਈ ਹੋਰ ਵਸਤੂਆਂ ਪਰੋਸੀਆਂ ਜਾਂਦੀਆਂ ਹਨ।

    ਪਰ ਗੋਪਾਲ ਅਸ਼ਟਮੀ ਦੇ ਦੂਸਰੇ ਦਿਨ ਹੀ ਲੋਕ ਆਪਣੇ ਕੰਮਾਂ ਵਿੱਚ ਰੁੱਝ ਜਾਂਦੇ ਹਨ ਤੇ ਸੜਕਾਂ ਉੱਤੇ ਘੁੰਮਣ ਵਾਲੀਆਂ ਬੇਸਹਾਰਾ ਗਊਆਂ 'ਤੇ ਮੁੜ ਇਕ ਸਾਲ ਲੋਕਾਂ ਦਾ ਧਿਆਨ ਨਹੀਂ ਜਾਂਦਾ। ਇਕ ਸਮਾਂ ਸੀ ਜਦ ਘਰ ਵਿੱਚ ਹਰ ਸ਼ੁਭ ਕੰਮ ਕਰਨ ਤੋਂ ਪਹਿਲਾਂ ਗਊ ਦੀ ਪੂਜਾ ਕੀਤੀ ਜਾਂਦੀ ਸੀ। ਪਰ ਹੋਣ ਸਮੇਂ ਬੀਤਣ 'ਤੇ ਲੋਕ ਸੁਆਰਥੀ ਹੁੰਦੇ ਜਾ ਰਹੇ ਹਨ। ਸਾਡੇ ਸਮਾਜ ਵਿੱਚ ਹੁਣ ਉਨ੍ਹਾਂ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਜੋ ਗਊਆਂ ਨੂੰ ਆਪਣੇ ਫ਼ਾਇਦੇ ਲਈ ਘਰਾਂ ਵਿੱਚ ਰੱਖਦੇ ਹਨ ਅਤੇ ਜਦ ਉਸ ਗਊ ਦਾ ਦੁੱਧ ਸੁੱਕ ਜਾਂਦਾ ਹੈ ਤਾਂ ਲੋਕ ਉਨ੍ਹਾਂ ਨੂੰ ਘਰੋਂ ਕੱਢ ਦਿੰਦੇ ਹਨ ਅਤੇ ਅਕਸਰ ਉਹ ਗਊਆਂ ਕਿਸੇ ਸੜਕ ਜਾਂ ਰੇਲ ਹਾਦਸੇ ਦਾ ਸ਼ਿਕਾਰ ਹੋ ਜਾਂਦੀਆਂ ਹਨ।

    ਇਹ ਸਭ ਨੂੰ ਵੇਖਦੇ ਹੋਏ ਪਠਾਨਕੋਟ ਸ਼ਹਿਰ ਦੇ ਸਮਾਜ ਸੇਵਕ ਸਤੀਸ਼ ਮਹਾਜਨ ਨੇ ਲੋਕਾਂ ਅੱਗੇ ਅਪੀਲ ਕੀਤੀ ਹੈ ਕਿ ਉਹ ਅਜਿਹਾ ਨਾ ਕਰਨ। ਉਨ੍ਹਾਂ ਦੱਸਿਆ ਕਿ ਗਊ ਤੋਂ ਸਿਰਫ਼ ਦੁੱਧ ਹੀ ਨਹੀਂ ਬਲਕਿ ਗਊ ਦੇ ਗੋਬਰ ਤੋਂ ਕਈ ਸਮੱਗਰੀਆਂ ਬਣਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਦੀਵਾਲੀ ਨੂੰ ਗਊ ਦੇ ਗੋਬਰ ਤੋਂ ਬਣਨ ਵਾਲੇ ਦੀਵਿਆਂ ਦੀ ਬਾਜ਼ਾਰ ਵਿਚ ਬਹੁਤ ਮੰਗ ਸੀ। ਇਸ ਦੇ ਨਾਲ ਗਊ ਦੇ ਗੋਬਰ ਤੋਂ ਹਵਨ ਵਿਚ ਇਸਤੇਮਾਲ ਹੋ ਵਾਲੀ ਲਕੜੀ ਵੀ ਬਣਦੀ ਹੈ। ਇਸ ਲਈ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਸਿਰਫ਼ ਗੋਪਾਲ ਅਸ਼ਟਮੀ ਵਾਲੇ ਦਿਨ ਹੀ ਗਊ ਸੇਵਾ ਨਾ ਕਰੀਏ ਬਲਕਿ ਇਹ ਜ਼ਿੰਮੇਵਾਰੀ ਸਾਨੂੰ ਸਾਰਾ ਨਿਭਾਉਣੀ ਚਾਹੀਦੀ ਹੈ।

    Published by:Amelia Punjabi
    First published:

    Tags: Cow, Cow dung, Festival, Hinduism, Milk, Pathankot, Punjab, Religion