ਜਤਿਨ ਸ਼ਰਮਾ
ਪਠਾਨਕੋਟ: ਪੰਜਾਬ ਸਰਕਾਰ ਨੇ ਕੰਢੀ ਖੇਤਰ ਦੇ ਲੋਕਾਂ ਨੂੰ ਰੁਜ਼ਗਾਰ (Job) ਵੱਲ ਪ੍ਰੇਰਿਤ ਕਰਨ ਲਈ ਕਈ ਉਪਰਾਲੇ ਕੀਤੇ ਹਨ। ਉੱਥੇ ਕੰਢੀ ਖੇਤਰ ਦੇ ਲੋਕਾਂ ਨੂੰ ਰੁਜ਼ਗਾਰ ਦੇਣ ਲਈ ਜੰਗਲਾਤ ਵਿਭਾਗ (Forest department) ਵੱਲੋਂ ਕਈ ਸੈਲਫ ਹੈਲਪ ਗਰੁੱਪ (Self help group) ਬਣਾਏ ਗਏ ਸਨ ਤਾਂ ਜੋ ਇਨ੍ਹਾਂ ਹੈਲਪ ਗਰੁੱਪਾਂ ਰਾਹੀਂ ਇਲਾਕੇ ਦੇ ਲੋਕਾਂ ਨੂੰ ਰੁਜ਼ਗਾਰ ਮਿਲ ਸਕੇ। ਇਨ੍ਹਾਂ ਹੈਲਪ ਗਰੁੱਪਾਂ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਹੱਥੀਂ ਕਈ ਉਤਪਾਦ ਬਣਾਉਂਦੀਆਂ ਸਨ, ਪਰ ਇਨ੍ਹਾਂ ਉਤਪਾਦਾਂ ਨੂੰ ਵੇਚਣ ਲਈ ਉਨ੍ਹਾਂ ਕੋਲ ਕੋਈ ਥਾਂ ਨਹੀਂ ਸੀ। ਪਰ ਹੁਣ ਜੰਗਲਾਤ ਵਿਭਾਗ ਨੇ ਪਠਾਨਕੋਟ ਦੇ ਰਾਮ ਸ਼ਰਨਮ ਕਲੋਨੀ ਦੇ ਬਾਹਰ ਹਰਬਲ ਪ੍ਰੋਡਕਟਸ (Herbal products) ਦਾ ਆਊਟਲੈੱਟ ਸ਼ੁਰੂ ਕੀਤਾ ਹੈ ਜਿਸ ਨੂੰ ਗਿਆਰਾਂ ਸੈਲਫ ਹੈਲਪ ਗਰੁੱਪ ਚਲਾਉਣਗੇ।ਆਊਟਲੈੱਟ ਵਿੱਚ ਪਹਿਲੀ ਵਾਰ ਤੁਹਾਨੂੰ ਸੈਲਫ ਹੈਲਪ ਗਰੁੱਪਾਂ ਦੁਆਰਾ ਤਿਆਰ ਕੀਤੇ ਮਸ਼ਰੂਮ, ਅਤੇ ਹਲਦੀ ਦੇ ਵੱਖ-ਵੱਖ ਹਰਬਲਉਤਪਾਦ ਮਿਲਣਗੇ।
ਡੀਐੱਫਓ ਰਾਜੇਸ਼ਗੁਲਾਟੀ ਨੇ ਦੱਸਿਆ ਕਿ ਕੋਰੋਨਾ ਦੇ ਚੱਲਦੇ ਇਹ ਆਊਟਲੈੱਟ ਬੰਦ ਸੀ। ਜਿਸ ਨੂੰ ਸੈਲਫ ਹੈਲਪ ਗਰੁੱਪਾਂ ਦੇ ਸਹਿਯੋਗ ਨਾਲ ਦੁਬਾਰਾ ਚਲਾਇਆ ਜਾਵੇਗਾ।ਜਿਸ ਵਿੱਚ ਤੁਹਾਨੂੰ ਮਸ਼ਰੂਮ, ਅਚਾਰ, ਆਂਵਲੇ ਦਾ ਜੂਸ, ਆਂਵਲਾ ਕੈਂਡੀ, ਮਿਰਚਾਂ ਦਾ ਅਚਾਰ, ਕੰਢੀ ਖੇਤਰ ਦੇ ਅੰਬਾਂ ਤੋਂ ਤਿਆਰ ਆਮਚੂਰ ਮਿਲੇਗਾ। ਉਨ੍ਹਾਂ ਦੱਸਿਆ ਕਿ ਇਸ ਆਊਟਲੈਟ ਵਿੱਚ ਹੈਲਪ ਗਰੁੱਪ ਵੱਲੋਂ ਦਲੀਆਅਤੇ ਸੱਤੂ ਨੂੰ ਪੀਸਣ ਲਈ ਮਸ਼ੀਨ ਵੀ ਲਗਾਈ ਗਈ ਹੈ।
ਡੀਐਫਓ ਰਾਜੇਸ਼ ਗੁਲਾਟੀ ਨੇ ਦੱਸਿਆ ਕਿ ਕੰਢੀ ਖੇਤਰ ਵਿੱਚ ਚੱਲ ਰਹੇ ਹੈਲਪ ਗਰੁੱਪਾਂ ਕੋਲ ਆਪਣਾ ਮਾਲ ਵੇਚਣ ਲਈ ਕੋਈ ਥਾਂ ਨਹੀਂ ਹੈ, ਜਿਸ ਕਾਰਨ ਇਹ ਗਰੁੱਪ ਮਾਲ ਤਿਆਰ ਕਰਦੇ ਸਨ ਪਰ ਵਿਕਰੀ ਨਾ ਹੋਣ ਕਾਰਨ ਉਹ ਕੋਈ ਪੈਸਾ ਕਮਾ ਨਹੀਂ ਸਕਦੇ ਸਨ। ਖੁੱਲ੍ਹਣ ਨਾਲ ਉਨ੍ਹਾਂ ਦੇ ਦਸਤਕਾਰੀ ਦੀ ਵਿਕਰੀ ਵਧੇਗੀ।ਉਨ੍ਹਾਂ ਕਿਹਾ ਕਿ ਇਸ ਆਊਟਲੈਟ ਦੇ ਖੁੱਲ੍ਹਣ ਨਾਲ ਉਨ੍ਹਾਂ ਦੇਉਤਪਾਦਾਂ ਦੀ ਵਿਕਰੀ ਵਧੇਗੀ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Job, Pathankot, Punjab