Home /punjab /

ਪਠਾਨਕੋਟ ਦੇ ਮਿੰਨੀ ਗੋਆ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਇਆ ਗਿਆ ਖੇਡ ਮੁਕ਼ਾਬਲੇ ਅਤੇ ਰੰਗਾਰੰਗ ਸਮਾਗਮ

ਪਠਾਨਕੋਟ ਦੇ ਮਿੰਨੀ ਗੋਆ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਇਆ ਗਿਆ ਖੇਡ ਮੁਕ਼ਾਬਲੇ ਅਤੇ ਰੰਗਾਰੰਗ ਸਮਾਗਮ

ਮਿੰਨੀ

ਮਿੰਨੀ ਗੋਆ ਵਿਖੇ ਖਿਡਾਰੀਆਂ ਨਾਲ ਤਸਵੀਰ ਖਿਚਵਾਉਂਦੇ ਹੋਏ ਜ਼ਿਲ੍ਹਾ ਅਧਿਕਾਰੀ

ਡਿਪਟੀ ਕਮਿਸਨਰ ਪਠਾਨਕੋਟ ਸੰਯਮ ਅਗਰਵਾਲ ਵੱਲੋਂ ਲੋਕਾਂ ਨੂੰ ਭਰੋਸਾ ਦਿਲਾਇਆ ਕਿ ਚਮਰੋੜ ਖੇਤਰ ਦੀ ਪਹਿਚਾਣ ਸਾਰੀ ਦੁਨੀਆਂ ਅੰਦਰ ਬਣਾਈ ਜਾਵੇਗੀ ਅਤੇ ਅਜਿਹੇ ਮੇਲੇ ਭਵਿੱਖ ਵਿੱਚ ਵੀ ਲਗਾਏ ਜਾਣਗੇ ਤਾਂ ਜੋ ਟੂਰਿਜਮ ਹੱਬ ਨੂੰ ਦੂਨੀਆਂ ਮਸਹੂਰ ਬਣਾਇਆ ਜਾ ਸਕੇ। ਇਸਦੇ ਨਾਲ ਹੀ ਉਨ੍ਹਾਂ ਨੇ ਆਏ ਹੋਏ ਲੋਕਾਂ ਦਾ ਧੰਨਵਾਦ ਕੀਤਾ। 

ਹੋਰ ਪੜ੍ਹੋ ...
 • Share this:
  ਜਤਿਨ ਸ਼ਰਮਾ


  ਪਠਾਨਕੋਟ: ਜ਼ਿਲ੍ਹਾ ਪ੍ਰਸਾਸਨ ਵੱਲੋਂ ਚਮਰੋੜ (ਪਠਾਨਕੋਟ) ਵਿਖੇ ਟੂਰਿਸਟ ਹੱਬ ਨੂੰ ਪਰਮੋਟ ਕਰਨ ਲਈ ਦੋ ਦਿਨ੍ਹਾਂ ਸਪੋਰਟਸ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਜਿਸ ਦੇ ਅੰਤਿਮ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਦੋਰਾਨ ਪ੍ਰਸਿੱਧ ਪੰਜਾਬੀ ਗਾਇਕ ਜੋਰਡਨ ਸੰਧੂ, ਸਿਵਜੋਤ, ਨਿਮਰਤ ਖਹਿਰਾ ਅਤੇ ਪਾਰੀ ਪਨਡੀਰ ਅਪਣੇ ਸੂਰਾਂ ਨਾਲ ਦਰਸਕਾਂ ਦਾ ਮਨੋਰੰਜਨ ਕੀਤਾ।

  ਇਸ ਮੌਕੇ 'ਤੇ ਦੋ ਦਿਨ੍ਹਾਂ ਦੋਰਾਨ ਕਰਵਾਏ ਖੇਡ ਮੁਕਾਬਲਿਆਂ ਵਿੱਚ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਯਾਦਗਾਰ ਚਿੰਨ੍ਹ ਅਤੇ ਨਕਦ ਰਾਸੀ ਦੇ ਇਨਾਮ ਦੇ ਕੇ ਸਨਮਾਨਤ ਵੀ ਕੀਤਾ ਗਿਆ। ਪ੍ਰੋਗਰਾਮ ਦੋਰਾਨ ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ, ਸੁਰਿੰਦਰਾਂ ਲਾਂਬਾ ਐਸ.ਐਸ.ਪੀ. ਪਠਾਨਕੋਟ ਮੁੱਖ ਮਹਿਮਾਨ ਵਜੋਂ ਹਾਜਰ ਹੋਏ।

  ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਜਗਨੂਰ ਸਿੰਘ ਗਰੇਵਾਲ ਐਸ.ਡੀ.ਐਮ. ਧਾਰਕਲ੍ਹਾਂ, ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ. ਪਠਾਨਕੋਟ, ਸੁਭਾਸ ਚੰਦਰ ਵਧੀਕ ਡਿਪਟੀ ਕਮਿਸਨਰ (ਜ), ਲਖਵਿੰਦਰ ਸਿੰਘ ਰੰਧਾਵਾ ਵਧੀਕ ਡਿਪਟੀ ਕਮਿਸਨਰ (ਵਿਕਾਸ), ਰਾਮ ਲੁਭਾਇਆ ਜ਼ਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ, ਰਾਜੇਸ ਗੁਲਾਟੀ ਵਣ ਮੰਡਲ ਅਫਸਰ ਪਠਾਨਕੋਟ, ਸੰਜੀਵ ਤਿਵਾੜੀ ਵਣਪਾਲ ਨਾਰਥ ਸਰਕਲ, ਇੰਦਰਵੀਰ ਸਿੰਘ ਜ਼ਿਲ੍ਹਾ ਖੇਡ ਅਫਸਰ ਪਠਾਨਕੋਟ, ਲੱਛਮਣ ਸਿੰਘ ਤਹਿਸੀਲਦਾਰ ਪਠਾਨਕੋਟ, ਰਾਜੇਸ ਮਹਾਜਨ ਵਾਈਲਡ ਲਾਈਫ ਅਫਸਰ ਪਠਾਨਕੋਟ ਅਤੇ ਹੋਰ ਜ਼ਿਲ੍ਹਾ ਅਧਿਕਾਰੀ ਹਾਜਰ ਸਨ।

  ਜਿਕਰਯੌਗ ਹੈ ਕਿ ਦੋ ਦਿਨ੍ਹਾਂ ਤੱਕ ਚੱਲਣ ਵਾਲੇ ਖੇਡ ਮੁਕਾਬਲਿਆਂ ਦੋਰਾਨ ਬਾਲੀਵਾਲ ਲੜਕੇ ਵਿੱਚ ਖਾਲਸਾ ਕਾਲਜ ਅ੍ਰੰਮਿਤਸਰ ਨੇ ਪਹਿਲਾ ਸਥਾਨ ਜਿਸ ਨੂੰ 31 ਹਜਾਰ ਨਕਦ ਰਾਸੀ ਦਾ ਇਨਾਮ ਅਤੇ ਯਾਦਗਾਰ ਚਿੰਨ੍ਹ, ਦੂਸਰਾ ਸਥਾਨ ਕੂਥੈੜ ਪਠਾਨਕੋਟ ਨੇ ਜਿਸ ਨੂੰ 21 ਹਜਾਰ ਨਕਦ ਰਾਸੀ ਦਾ ਇਨਾਮ ਅਤੇ ਯਾਦਗਾਰ ਚਿੰਨ੍ਹ, ਤੀਸਰਾ ਸਥਾਨ ਲਾਇਲਪੁਰ ਖਾਲਸਾ ਕਾਲਜ ਜਲੰਧਰ ਨੇ ਪ੍ਰਾਪਤ ਕੀਤਾ ਜਿਸ ਨੂੰ 11 ਹਜਾਰ ਨਕਦ ਰਾਸੀ ਦਾ ਇਨਾਮ ਅਤੇ ਯਾਦਗਾਰ ਚਿੰਨ੍ਹ,

  ਉਥੇ ਸੱਭਿਆਚਾਰਕ ਪ੍ਰੋਗਰਾਮ ਦੋਰਾਨ ਪ੍ਰਸਿੱਧ ਪੰਜਾਬੀ ਗਾਇਕ ਜੋਰਡਨ ਸੰਧੂ, ਸਿਵਜੋਤ, ਨਿਮਰਤ ਖਹਿਰਾ ਅਤੇ ਪਾਰੀ ਪਨਡੀਰ ਅਪਣੇ ਸੂਰਾਂ ਨਾਲ ਦਰਸਕਾਂ ਦਾ ਮਨੋਰੰਜਨ ਕੀਤਾ। ਵੱਖ ਵੱਖ ਗਾਇਕਾਂ ਵੱਲੋਂ ਪ੍ਰੇਸ ਕੀਤੇ ਗਏ ਗੀਤਾਂ 'ਤੇ ਹਾਜਰ ਦਰਸਕ ਨੱਚਦੇ ਹੋਏ ਨਜਰ ਆਏ ਇੱਥੋਂ ਤੱਕ ਕਿ ਜ਼ਿਲ੍ਹੇ ਦੇ ਡਿਪਟੀ ਕਮਿਸਨਰ, ਐਸ.ਐਸ.ਪੀ. ਅਤੇ ਹੋਰ ਜਿਲ੍ਹਾ ਅਧਿਕਾਰੀ ਵੀ ਗੀਤਾਂ ਦੀ ਥਾਪ ਤੇ ਨੱਚਣ ਲੱਗ ਪਏ। ਮੇਲੇ ਦੇ ਅੰਤ ਵਿੱਚ ਡਿਪਟੀ ਕਮਿਸਨਰ ਪਠਾਨਕੋਟ ਸੰਯਮ ਅਗਰਵਾਲ ਵੱਲੋਂ ਲੋਕਾਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿਲਾਇਆ ਕਿ ਚਮਰੋੜ ਖੇਤਰ ਦੀ ਪਹਿਚਾਣ ਸਾਰੀ ਦੁਨੀਆਂ ਅੰਦਰ ਬਣਾਈ ਜਾਵੇਗੀ ਅਤੇ ਅਜਿਹੇ ਮੇਲੇ ਭਵਿੱਖ ਵਿੱਚ ਵੀ ਲਗਾਏ ਜਾਣਗੇ ਤਾਂ ਜੋ ਟੂਰਿਜਮ ਹੱਬ ਨੂੰ ਦੂਨੀਆਂ ਮਸਹੂਰ ਬਣਾਇਆ ਜਾ ਸਕੇ।
  Published by:Anuradha Shukla
  First published:

  Tags: Pathankot

  ਅਗਲੀ ਖਬਰ