Home /punjab /

ਪਠਾਨਕੋਟ 'ਚ ਭੀਖ ਮੰਗਣ ਵਾਲੇ ਬੱਚਿਆਂ 'ਤੇ ਪ੍ਰਸ਼ਾਸਨ ਹੋਇਆ ਸਖ਼ਤ

ਪਠਾਨਕੋਟ 'ਚ ਭੀਖ ਮੰਗਣ ਵਾਲੇ ਬੱਚਿਆਂ 'ਤੇ ਪ੍ਰਸ਼ਾਸਨ ਹੋਇਆ ਸਖ਼ਤ

ਭੀਖ

ਭੀਖ ਮੰਗਣ ਵਾਲੇ ਬੱਚਿਆਂ ਦੀ ਚੋਣ ਕਰਦੇ ਹੋਏ ਬਾਲ ਸਿੱਖਿਆ ਵਿਭਾਗ ਦੇ ਮੈਂਬਰ  

ਪਠਾਨਕੋਟ ਪ੍ਰਸ਼ਾਸਨ ਵੱਲੋਂ ਇਕ ਚੰਗਾ ਉਪਰਾਲਾ ਕੀਤਾ ਗਿਆ ਹੈ ਉਨ੍ਹਾਂ ਵੱਲੋਂ ਬਾਲ ਸੁਰੱਖਿਆ ਵਿਭਾਗ ਦੀ ਟੀਮ ਨਾਲ ਬੈਠ ਕਰ ਕੇ ਉਨ੍ਹਾਂ ਬੱਚੀਆਂ ਨੂੰ ਚੁਣਿਆ ਗਿਆ ਜਿਨ੍ਹਾਂ ਦੀ ਉਮਰ ਸਕੂਲ ਜਾਣ ਵਾਲੀ ਹੈ ਅਤੇ ਉਹ ਭੀਖ ਮੰਗਦੇ ਹਨ। ਇਨ੍ਹਾਂ ਬੱਚਿਆਂ ਨੂੰ ਬਾਲ ਸੁਰੱਖਿਆ ਵਿਭਾਗ ਦੀ ਟੀਮ ਨੇ ਸਕੂਲਾਂ ਵਿੱਚ ਦਾਖ਼ਲ ਕਰਵਾਉਣ ਦਾ ਜ਼ਿੰਮਾ ਚੁੱਕਿਆ

ਹੋਰ ਪੜ੍ਹੋ ...
 • Share this:
  ਜਤਿਨ ਸ਼ਰਮਾ

  ਪਠਾਨਕੋਟ: ਮੰਦਿਰ ਗੁਰਦੁਆਰਾ ਅਤੇ ਮਸਜਿਦਾਂ ਦੇ ਬਾਹਰ ਆਏ ਦਿਨ ਭੀਖ ਮੰਗਣ ਵਾਲੇ ਲੋਕਾਂ ਦੀ ਤਾਦਾਦ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਅਤੇ ਇਨ੍ਹਾਂ ਭੀਖ ਮੰਗਣ ਵਾਲਿਆਂ ਵਿੱਚ ਸਭ ਤੋਂ ਵੱਧ ਗਿਣਤੀ ਬੱਚਿਆਂ ਦੀ ਹੁੰਦੀ ਹੈ। ਇਨ੍ਹਾਂ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਜ਼ਿਲ੍ਹਾ ਪਠਾਨਕੋਟ ਪ੍ਰਸ਼ਾਸਨ ਵੱਲੋਂ ਇਕ ਚੰਗਾ ਉਪਰਾਲਾ ਕੀਤਾ ਗਿਆ ਹੈ

  ਉਨ੍ਹਾਂ ਵੱਲੋਂ ਬਾਲ ਸੁਰੱਖਿਆ ਵਿਭਾਗ ਦੀ ਟੀਮ ਨਾਲ ਬੈਠ ਕਰ ਕੇ ਉਨ੍ਹਾਂ ਬੱਚੀਆਂ ਨੂੰ ਚੁਣਿਆ ਗਿਆ ਜਿਨ੍ਹਾਂ ਦੀ ਉਮਰ ਸਕੂਲ ਜਾਣ ਵਾਲੀ ਹੈ ਅਤੇ ਉਹ ਭੀਖ ਮੰਗਦੇ ਹਨ। ਇਨ੍ਹਾਂ ਬੱਚਿਆਂ ਨੂੰ ਬਾਲ ਸੁਰੱਖਿਆ ਵਿਭਾਗ ਦੀ ਟੀਮ ਨੇ ਸਕੂਲਾਂ ਵਿੱਚ ਦਾਖ਼ਲ ਕਰਵਾਉਣ ਦਾ ਜ਼ਿੰਮਾ ਚੁੱਕਿਆ ਹੈ।

  ਬਾਲ ਸੁਰੱਖਿਆ ਵਿਭਾਗ ਦੀ ਬੀ.ਪੀ.ਈ.ਓ ਊਸ਼ਾ ਕੁਮਾਰੀ ਨੇ ਦੱਸਿਆ ਕਿ ਪਠਾਨਕੋਟ ਸ਼ਹਿਰ ਦੇ ਕਾਲੀ ਮਾਤਾ ਮੰਦਰ ਰੋਡ, ਬੱਸ ਸਟੈਂਡ ਰੋਡ, ਆਸ਼ਾਪੂਰਨੀ ਮੰਦਰ ਦੇ ਨੇੜੇ ਬੱਚਿਆਂ ਨੂੰ ਸਕੂਲਾਂ ਵਿਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਤੌਰ 'ਤੇ 13 ਬੱਚੇ ਚੁਣੇ ਗਏ ਜਿਨ੍ਹਾਂ ਨੂੰ ਸਕੂਲ ਵਿੱਚ ਦਾਖਲਾ ਕਰਵਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਹ ਸਿਲਸਿਲਾ ਅੱਗੇ ਵੀ ਚੱਲਦਾ ਰਹੇਗਾ।
  Published by:Amelia Punjabi
  First published:

  Tags: Begging, Pathankot, Punjab

  ਅਗਲੀ ਖਬਰ