ਜਤਿਨ ਸ਼ਰਮਾ, ਪਠਾਨਕੋਟ:
ਪਠਾਨਕੋਟ ਦੀ ਰਣਜੀਤ ਸਾਗਰ ਝੀਲ ਦੇ ਕੰਢੇ ਚਮਰੋਡ਼ ਇਲਾਕੇ ਵਿੱਚ ਵਣ ਵਿਭਾਗ ਪਠਾਨਕੋਟ ਵੱਲੋਂ ਬਣਾਇਆ ਗਿਆ ਮਿੰਨੀ ਗੋਆ (Mini Goa) ਟੂਰਿਸਟ ਪੁਆਇੰਟ ਸੈਲਾਨੀਆਂ ਦੇ ਲਈ ਪਠਾਨਕੋਟ ਵਿਚ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ। ਇਸ ਥਾਂ ਦੀ ਖ਼ੂਬਸੂਰਤੀ ਨੂੰ ਵੇਖਦੇ ਹੋਏ ਇਸ ਨੂੰ ਮਿੰਨੀ ਗੋਆ ਦਾ ਨਾਮ ਦਿੱਤਾ ਗਿਆ ਹੈ। ਮਿੰਨੀ ਗੋਆ ਦੇ ਚਾਰ ਚੁਫੇਰੇ ਰਣਜੀਤ ਸਾਗਰ (Ranjit sagar dam) ਝੀਲ ਦਾ ਨਜ਼ਾਰਾ ਦੇਖਣਯੋਗ ਹੈ ਅਤੇ ਝੀਲ ਵਿਚ ਚੱਲਦੀਆਂ ਹੋਈਆਂ ਕਿਸ਼ਤੀਆਂ ਸੈਲਾਨੀਆਂ ਦੇ ਲਈ ਖਿੱਚ ਦਾ ਕੇਂਦਰ ਹਨ।
ਪੰਜਾਬ ਦੇ ਨਾਲ ਬਾਹਰੀ ਕਈ ਸੂਬਿਆਂ ਤੋਂ ਸੈਲਾਨੀ ਇੱਥੇ ਆ ਕੇ ਝੀਲ ਵਿਚ ਕਿਸ਼ਤੀਆਂ ਦੀ ਸਵਾਰੀ ਦਾ ਅਨੰਦ ਮਾਣਦੇ ਹਨ। ਇਸ ਦੇ ਨਾਲ ਹੀ ਜੰਗਲਾਤ ਵਿਭਾਗ ਵੱਲੋਂ ਕਈ ਸਾਹਸੀ ਖੇਡਾਂ ਦਾ ਪ੍ਰਬੰਧ ਵੀ ਇਸ ਮਿੰਨੀ ਗੋਆ ਵਿੱਚ ਕੀਤਾ ਗਿਆ ਹੈ ਅਤੇ ਹੁਣ ਜਲਦ ਹੀ ਸੈਲਾਨੀ ਇਸ ਮਿੰਨੀ ਗੋਆ ਵਿਚ ਮੋਟਰ ਪੈਰਾਗਲਾਈਡਿੰਗ ਦਾ ਨਜ਼ਾਰਾ ਲੈ ਸਕਣਗੇ। ਜਿਸ ਦਾ ਜੰਗਲਾਤ ਵਿਭਾਗ ਵੱਲੋਂ ਸਫ਼ਲ ਨਿਰੀਖਣ ਕੀਤਾ ਗਿਆ ਹੈ। ਮੋਟਰ ਪੈਰਾਗਲਾਈਡਿੰਗ ਦਾ ਸਫ਼ਲ ਨਿਰੀਖਣ ਤੋਂ ਬਾਅਦ ਤੇ ਸੁਰੱਖਿਆ ਦੇ ਨਿਯਮਾਂ ਨੂੰ ਪੂਰਾ ਕਰਨ ਤੋਂ ਬਾਅਦ ਇਸ ਨੂੰ ਸੈਲਾਨੀਆਂ ਵਾਸਤੇ ਖ਼ੋਲ ਦਿੱਤਾ ਜਾਵੇਗਾ।
ਜਿਸ ਤੋਂ ਬਾਅਦ ਸੈਲਾਨੀਆਂ ਨੂੰ ਹਵਾ ਦੀ ਸੈਰ ਕਰਨ ਲਈ ਹਿਮਾਚਲ ਦੇ ਦੂਰ ਦੁਰਾਡੇ ਪਹਾੜੀ ਇਲਾਕੇ ਵਿਚ ਨਹੀਂ ਜਾਣਾ ਪਵੇਗਾ। ਸੈਲਾਨੀ ਹੁਣ ਮੋਟਰ ਪੈਰਾਗਲਾਈਡਿੰਗ ਦੇ ਰਾਹੀਂ ਪੰਜਾਬ ਦੇ ਪਠਾਨਕੋਟ ਵਿਖੇ ਹੀ ਹਵਾ ਦੀ ਸੈਰ ਕਰ ਸਕਣਗੇ।
ਜੰਗਲਾਤ ਵਿਭਾਗ ਵੱਲੋਂ ਪੈਰਾਗਲਾਈਡਿੰਗ ਦਾ ਸਫ਼ਲ ਨਿਰੀਖਣ ਤੇ ਸੁਰੱਖਿਆ ਦੇ ਨਿਯਮਾਂ ਨੂੰ ਪੂਰਾ ਕਰਨ ਤੋਂ ਬਾਅਦ ਇਸ ਨੂੰ ਸੈਲਾਨੀਆਂ ਵਾਸਤੇ ਖ਼ੋਲ ਦਿੱਤਾ ਜਾਵੇਗਾ। ਪਹਿਲਾਂ ਸੈਲਾਨੀਆਂ ਹਿਮਾਚਲ ਦੇ ਦੂਰ ਦੁਰਾਡੇ ਪਹਾੜੀ ਇਲਾਕੇ ਵਿਚ ਜਾਕੇ ਉਹ ਨਜਾਰਾ ਲੁੱਟਦੇ ਸਨ। ਪਰ ਹੁਣ ਸੈਲਾਨੀ ਮੋਟਰ ਪੈਰਾਗਲਾਈਡਿੰਗ ਦੇ ਰਾਹੀਂ ਪੰਜਾਬ ਦੇ ਪਠਾਨਕੋਟ ਵਿਖੇ ਹੀ ਹਵਾ ਦੀ ਸੈਰ ਕਰ ਸਕਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।