Pathankot: ਭਾਜਪਾ ਨੂੰ ਜ਼ੋਰਦਾਰ ਝਟਕਾ, ਜਨਰਲ ਸਕੱਤਰ ਸਮੇਤ ਦਰਜਨਾਂ ਆਗੂ ਸ਼੍ਰੋਮਣੀ ਅਕਾਲੀ ਦਲ ’ਚ ਹੋਏ ਸ਼ਾਮਲ

News18 Punjabi | News18 Punjab
Updated: April 27, 2021, 7:34 PM IST
share image
Pathankot: ਭਾਜਪਾ ਨੂੰ ਜ਼ੋਰਦਾਰ ਝਟਕਾ, ਜਨਰਲ ਸਕੱਤਰ ਸਮੇਤ ਦਰਜਨਾਂ ਆਗੂ ਸ਼੍ਰੋਮਣੀ ਅਕਾਲੀ ਦਲ ’ਚ ਹੋਏ ਸ਼ਾਮਲ
Pathankot: ਭਾਜਪਾ ਨੂੰ ਜ਼ੋਰਦਾਰ ਝਟਕਾ, ਜਨਰਲ ਸਕੱਤਰ ਸਮੇਤ ਦਰਜਨਾਂ ਆਗੂ ਸ਼੍ਰੋਮਣੀ ਅਕਾਲੀ ਦਲ ’ਚ ਹੋਏ ਸ਼ਾਮਲ

ਪਾਰਟੀ ਵਿਚ ਬਣਦਾ ਮਾਣ ਸਤਿਕਾਰ ਦੇਣ ਦਾ ਭਰੋਸਾ ਦੁਆਇਆ

  • Share this:
  • Facebook share img
  • Twitter share img
  • Linkedin share img
ਜ਼ਿਲ੍ਹਾ ਪਠਾਨਕੋਟ ਵਿਚ ਭਾਰਤੀ ਜਨਤਾ ਪਾਰਟੀ ਨੂੰ ਉਸ ਵੇਲੇ ਜ਼ੋਰਦਾਰ ਝਟਕਾ ਲੱਗਾ ਜਦੋਂ ਇਸਦੇ ਹਲਕਾ ਦੀਨਾਨਗਰ ਦੇ ਜਨਰਲ ਸਕੱਤਰ ਕਮਲਜੀਤ ਸਿੰਘ ਚਾਵਲਾ ਸਮੇਤ ਦਰਜਨਾਂ ਆਗੂ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਇਸ ਮੌਕੇ ਅਕਾਲੀ ਦਲ ਦੇ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਤੇ ਪਠਾਨਕੋਟ ਦੇ ਆਬਜ਼ਰਵਰ ਸ੍ਰੀ ਗੁਰਬਚਨ ਸਿੰਘ ਬੱਬੇਹਾਲੀ ਵੀ ਮੌਜੂਦ ਸਨ।

ਇਹਨਾਂ ਆਗੂਆਂ ਨੂੰ ਪਾਰਟੀ ਵਿਚ ਸ਼ਾਮਲ ਹੋਣ ’ਤੇ ਜੀ ਆਇਆਂ ਕਹਿੰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਭਰੋਸਾ ਦੁਆਇਆ ਕਿ ਇਹਨਾਂ ਨੁੰ ਪਾਰਟੀ ਵਿਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ।
ਉਹਨਾਂ ਕਿਹਾ ਕਿ ਅੱਜ ਵੱਡੀ ਗਿਣਤੀ ਵਿਚ ਆਗੂ ਭਾਜਪਾ ਤੇ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚਸ਼ਾਮਲ ਹੋ ਰਹੇ ਹਨ ਕਿਉਂਕਿ ਲੋਕਾਂ ਨੇ ਵੇਖ ਲਿਆ ਹੈ ਕਿ ਅਕਾਲੀ ਦਲ ਪੰਜਾਬ ਦੀ ਇਕਲੌਤੀ ਪਾਰਟੀ ਹੈ ਜੋ ਲੋਕਾਂ ਦੀ ਆਪਣੀ ਪਾਰਟੀ ਹੈ ਤੇ ਲੋਕਾਂ ਦੇ ਹੱਕ ਵਿਚ ਡੱਟ ਕੇ ਕੰਮ ਕਰਦੀ ਹੈ ਜਦਕਿ ਭਾਜਪਾ, ਕਾਂਗਰਸ ਤੇ ਆਪ ਵਰਗੀਆਂ ਪਾਰਟੀਆਂ ਨੇ ਹਮੇਸ਼ਾ ਗੰਧਲੀ ਰਾਜਨੀਤੀ ਕੀਤੀ ਹੈ ਤੇ ਵਿਕਾਸ ਦਾ ਇਕ ਵੀ ਕੰਮ ਨਹੀਂ ਕੀਤਾ।

ਇਸ ਮੌਕੇ ਸ੍ਰੀ ਕਮਲਜੀਤ ਸਿੰਘ ਚਾਵਲਾ ਨੇ ਸਰਦਾਰ ਬਾਦਲ ਦਾ ਧੰਨਵਾਦ ਕੀਤਾ ਤੇ ਭਰੋਸਾ ਦਿੱਤਾ ਕਿ ਉਹ ਪਾਰਟੀ ਲਈ ਦਿਨ ਰਾਤ ਮਿਹਨਤ ਕਰਨਗੇ।

ਉਹਨਾਂ ਦੇ ਨਾਲ ਉਹਨਾਂ ਦੇ ਦਰਜਨਾਂ ਹੋਰ ਸਾਥੀ ਜਿਹਨਾਂ ਵਿਚ ਕਈ ਸਾਬਕਾ ਸਰਪੰਚ, ਮੰਡਲ ਜਨਰਲ ਸਕੱਤਰ, ਐਸ ਸੀ ਮੋਰਚੇ ਦੇ ਅਹੁਦੇਦਾਰ, ਬੂਥ ਪ੍ਰਧਾਨ ਤੇ ਹੋਰ ਆਗੂ ਵੀ ਭਾਜਪਾ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਜਿਹਨਾਂ ਵਿਚ ਹਲਕਾ ਦੀਨਾਨਗਰ ਤੋਂ ਗਣੇਸ਼ ਦਾਸ ਸਾਬਕਾ ਸਰਪੰਚ ਤੇ ਪ੍ਰਧਾਨ ਸ਼ਾਪਕੀਪਰ ਯੂਨੀਅਨ, ਗੁਰਬਖਸ਼ ਸਿੰਘ ਜਨਰਲ ਸਕੱਤਰ ਮੰਡਲ ਦੋਰਾਂਗਲਾ ਬੀ ਜੇ ਪੀ, ਸਰਦੂਲ ਪਾਲ ਮੰਡਲ ਪ੍ਰਧਾਨ ਦੋਰਾਂਗਲਾ, ਰਾਜੂ ਦਲਹੋਤਰਾ ਮੰਡਲ ਪ੍ਰਧਾਨ ਐਸ ਸੀ ਮੋਰਚਾ ਦੋਰਾਂਗਲਾ,  ਤਿਲਕ ਰਾਜ ਸਾਬਕਾ ਸਰਪੰਚ ਦੋਰਾਂਗਲਾ, ਕ੍ਰਿਪਾਲ ਸਿੰਘ ਮੰਡਲ ਮੀਤ ਪ੍ਰਧਾਨ ਦੋਰਾਂਗਲਾ, ਹਰਦੀਪ ਸਿੰਘ ਜਨਰਲ ਸਕੱਤਰ ਐਸ ਸੀ ਮੋਰਚਾ ਦੀਨਾਨਗਰ,  ਸੁਰਿੰਦਰ ਸਿੰਘ ਬੂਥ ਪ੍ਰਧਾਨ ਪਿੰਡ ਮੀਗੀਆਂ, ਸ਼ਾਮ ਸੁੰਦਰ ਚਾਵਲਾ ਜਨਰਲ ਸਕੱਤਰ ਸ਼ਾਪ ਕੀਪਰ ਯੂਨੀਅਨ ਪੁਰਾਣਾ ਸ਼ਾਲਾ,  ਅਜੈਬ ਸਿੰਘ ਪ੍ਰਧਾਨ ਕਿਸਾਨ ਮੋਰਚਾ ਪੁਰਾਣਾ ਸ਼ਾਲਾ ਅਤੇ  ਬਨਾਰਸੀ ਦਾਸ ਸਾਰਬਕਾ ਸਰਪੰਚ ਸ੍ਰੀਰਾਮਪੁਰ ਵੀ ਸ਼ਾਮਲ ਸਨ।
Published by: Ashish Sharma
First published: April 27, 2021, 7:33 PM IST
ਹੋਰ ਪੜ੍ਹੋ
ਅਗਲੀ ਖ਼ਬਰ