Home /punjab /

Crime: ਪਠਾਨਕੋਟ ਦੇ ਮਸ਼ਹੂਰ ਸਕੂਲ 'ਚ ਮਿਲੀ ਬੱਚੇ ਦੀ ਲਾਸ਼

Crime: ਪਠਾਨਕੋਟ ਦੇ ਮਸ਼ਹੂਰ ਸਕੂਲ 'ਚ ਮਿਲੀ ਬੱਚੇ ਦੀ ਲਾਸ਼

X
ਰੋਸ਼

ਰੋਸ਼ ਕਰਦੇ ਹੋਏ ਮ੍ਰਿਤਕ ਦੇ ਪਰਿਵਾਰ ਵਾਲੇ 

ਪਠਾਨਕੋਟ ਦੇ ਇਕ ਮਸ਼ਹੂਰ ਸਕੂਲ ਦੇ ਹੋਸਟਲ ਦੀ ਬਿਲਡਿੰਗ ਵਿਚ ਬਣੇ ਬਾਥਰੂਮ ਵਿੱਚ ਦਸਵੀਂ ਜਮਾਤ ਦੇ ਵਿਦਿਆਰਥੀ ਦੀ ਲਾਸ਼ ਮਿਲੀ। ਲਾਸ਼ ਮਿਲਣ 'ਤੇ ਪੁਲਿਸ ਵੱਲੋਂ ਵਿਦਿਆਰਥੀ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ ਗਿਆ। ਜਿਨ੍ਹਾਂ ਨੇ ਮੌਕੇ 'ਤੇ ਪਹੁੰਚ ਸਕੂਲ ਪ੍ਰਬੰਧਕਾਂ ਦੇ ਖ਼ਿਲਾਫ਼ ਆਰੋਪ ਲਗਾਏ। 

ਹੋਰ ਪੜ੍ਹੋ ...
  • Share this:

ਜਤਿਨ ਸ਼ਰਮਾ


ਪਠਾਨਕੋਟ: ਪਠਾਨਕੋਟ ਜ਼ਿਲ੍ਹੇ ਦੇ ਇੱਕ ਨਿਜੀ ਸਕੂਲ ਵਿਚ ਉਸ ਸਮੇਂ ਮਹੌਲ ਤਣਾਅ ਵਾਲਾ ਹੋ ਗਿਆ ਜਦ ਸਕੂਲ ਦੇ ਹੋਸਟਲ ਦੀ ਬਿਲਡਿੰਗ ਵਿਚ ਬਣੇ ਬਾਥਰੂਮ ਵਿੱਚ ਦਸਵੀਂ ਜਮਾਤ ਦੇ ਵਿਦਿਆਰਥੀ ਦੀ ਲਾਸ਼ ਮਿਲੀ। ਲਾਸ਼ ਮਿਲਣ 'ਤੇ ਪੁਲਿਸ ਵੱਲੋਂ ਵਿਦਿਆਰਥੀ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ ਗਿਆ ਜਿਨ੍ਹਾਂ ਨੇ ਮੌਕੇ 'ਤੇ ਪਹੁੰਚ ਸਕੂਲ ਪ੍ਰਬੰਧਕਾਂ ਦੇ ਖ਼ਿਲਾਫ਼ ਆਰੋਪ ਲਗਾਏ।

ਇਸ ਬਾਰੇ ਜਦ ਪਰਿਵਾਰ ਵਾਲਿਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਪੁਲਿਸ ਵੱਲੋਂ ਸੂਚਿਤ ਕੀਤਾ ਗਿਆ ਕਿ ਉਨ੍ਹਾਂ ਦੇ ਬੱਚੇ ਨੇ ਸਕੂਲ ਵਿੱਚ ਹੀ ਫੰਦਾ ਲਾ ਕੇ ਆਤਮ ਹੱਤਿਆ ਕਰ ਲਈ ਹੈ। ਪਰ ਸਾਨੂੰ ਯਕੀਨ ਹੈ ਕਿ ਸਾਡਾ ਬੱਚਾ ਆਤਮਹੱਤਿਆ ਨਹੀਂ ਕਰ ਸਕਦਾ ਸਾਡੇ ਬੱਚੇ ਨੂੰ ਮਾਰ ਕੇ ਬਾਥਰੂਮ ਵਿੱਚ ਲਟਕਾਇਆ ਗਿਆ ਹੈ।

ਦੂਜੇ ਪਾਸੇ ਜਦ ਇਸ ਬਾਰੇ ਪੁਲਿਸਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਜ਼ਿਲ੍ਹੇ ਦੇ ਨਿੱਜੀ ਸਕੂਲ ਦੇ ਬਾਥਰੂਮ ਵਿਚ ਬੱਚੇ ਦੀ ਲਾਸ਼ ਲਟਕੀ ਹੋਈ ਹੈ। ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਸਾਡੀ ਟੀਮ ਵੱਲੋਂ ਲਾਸ਼ ਨੂੰ ਥੱਲੇ ਉਤਾਰਿਆ ਗਿਆ।

ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਂਚ ਵਿਚ ਮਾਮਲਾ ਆਤਮ ਹੱਤਿਆ ਦਾ ਲੱਗ ਰਿਹਾ ਹੈ। ਪਰ ਪਰਿਵਾਰ ਦੇ ਆਰੋਪਾਂ ਦੇ ਆਧਾਰ 'ਤੇ ਜਾਂਚ ਕੀਤੀ ਜਾਵੇਗੀ ਅਤੇ ਤਫ਼ਤੀਸ਼ ਵਿਚ ਜੋ ਵੀ ਸਾਹਮਣੇ ਆਵੇਗਾ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ।

Published by:Anuradha Shukla
First published:

Tags: Crime news, Death, Education, Minor, Pathankot, School, Student, Suicide