Home /punjab /

Pathankot ਦੇ ਬੱਚਿਆਂ ਵੱਲੋਂ ਬਣਾਈ HAC ਸੁਸਾਇਟੀ ਨੇ ਕੀਤਾ ਸ਼ਲਾਘਾਯੋਗ ਕੰਮ

Pathankot ਦੇ ਬੱਚਿਆਂ ਵੱਲੋਂ ਬਣਾਈ HAC ਸੁਸਾਇਟੀ ਨੇ ਕੀਤਾ ਸ਼ਲਾਘਾਯੋਗ ਕੰਮ

ਰਾਘਵ

ਰਾਘਵ ਤੇ ਰਾਗਨੀ ਕੁੱਤਿਆਂ ਦੇ ਰਹਿਣ ਲਈ ਘਰ ਦਾ ਇੰਤਜ਼ਾਮ ਕਰਦੇ ਹੋਏ 

ਐਚ.ਏ.ਸੀ. ਨਾਮ ਦੀ ਸੋਸਾਇਟੀ ਪਿਛਲੇ ਸੱਤ ਸਾਲਾਂ ਤੋਂ ਬੇਸਹਾਰਾ ਜਾਨਵਰਾਂ ਦੇ ਭੋਜਨ ਦਾ ਇੰਤਜ਼ਾਮ ਕਰ ਰਹੀ ਹੈ ਅਤੇ ਹੁਣ ਇਹ ਸੁਸਾਇਟੀ ਵੱਲੋਂ ਬੇਸਹਾਰਾ ਜਾਨਵਰਾਂ ਦੇ ਰਹਿਣ ਲਈ ਘਰ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਇਹ ਸੁਸਾਇਟੀ ਨੂੰ ਚਲਾਉਣ ਵਾਲੇ ਰਾਘਵ ਅਤੇ ਰਾਗਿਨੀ ਦੋਵੇਂ ਭੈਣ ਭਰਾ ਨੇ ਬੇਸਹਾਰੇ ਜਾਨਵਰਾਂ ਦੇ ਲਏ ਘਰ ਬਣਾਉਣ ਦਾ ਜ਼ਿੰਮਾ ਚ?

ਹੋਰ ਪੜ੍ਹੋ ...
 • Share this:
  ਜਤਿਨ ਸ਼ਰਮਾ

  ਪਠਾਨਕੋਟ: ਪਠਾਨਕੋਟ ਦੇ ਇਕ ਪਰਿਵਾਰ ਵੱਲੋਂ ਬਣਾਈ ਗਈ ਐਚ.ਏ.ਸੀ. ਨਾਮ ਦੀ ਸੋਸਾਇਟੀ ਪਿਛਲੇ ਸੱਤ ਸਾਲਾਂ ਤੋਂ ਬੇਸਹਾਰਾ ਜਾਨਵਰਾਂ ਦੇ ਭੋਜਨ ਦਾ ਇੰਤਜ਼ਾਮ ਕਰ ਰਹੀ ਹੈ ਅਤੇ ਹੁਣ ਇਹ ਸੁਸਾਇਟੀ ਵੱਲੋਂ ਬੇਸਹਾਰਾ ਜਾਨਵਰਾਂ ਦੇ ਰਹਿਣ ਲਈ ਘਰ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ।

  ਇਹ ਸੁਸਾਇਟੀ ਨੂੰ ਚਲਾਉਣ ਵਾਲੇ ਰਾਘਵ ਅਤੇ ਰਾਗਿਨੀ ਦੋਵੇਂ ਭੈਣ ਭਰਾ ਨੇ ਬੇਸਹਾਰੇ ਜਾਨਵਰਾਂ ਦੇ ਲਏ ਘਰ ਬਣਾਉਣ ਦਾ ਜ਼ਿੰਮਾ ਚੁੱਕਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਰਾਗਿਨੀ ਮਹਾਜਨ ਨੇ ਦੱਸਿਆ ਕਿ ਉਹ ਜਦ ਕੁੱਤਿਆਂ ਨੂੰ ਭੋਜਨ ਅਤੇ ਦੁੱਧ ਦੇਣ ਜਾਉਂਦੇ ਸੀ ਤਾਂ ਉਨ੍ਹਾਂ ਨੇ ਦੇਖਿਆ ਕਿ ਬਾਰਿਸ਼ ਅਤੇ ਠੰਢ ਕਾਰਨ ਕਈ ਛੋਟੇ ਕੁੱਤਿਆਂ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਨ੍ਹਾਂ ਦੇ ਮਨ ਵਿੱਚ ਇਹ ਵਿਚਾਰ ਆਇਆ ਕਿ ਕਿਉਂ ਨਾ ਇਨ੍ਹਾਂ ਦੇ ਰਹਿਣ ਲਈ ਛੋਟੇ ਛੋਟੇ ਘਰਾਂ ਦਾ ਇੰਤਜ਼ਾਮ ਕੀਤਾ ਜਾਵੇ।

  ਉਨ੍ਹਾਂ ਦੱਸਿਆ ਕਿ ਸ਼ੁਰੂਆਤ ਵਿੱਚ ਉਨ੍ਹਾਂ ਵੱਲੋਂ ਗੱਤੇ ਦੇ ਘਰ ਬਣਾਏ ਗਏ ਪਰ ਬਾਰਿਸ਼ ਦੇ ਕਾਰਨ ਉਹ ਘਰ ਟਿਕ ਨਹੀਂ ਪਾਉਂਦੇ ਸਨ ਜਿਸ ਤੋਂ ਬਾਅਦ ਉਨ੍ਹਾਂ ਨੇ ਲੱਕੜੀ ਦੇ ਘਰ ਬਣਾਉਣੇ ਸ਼ੁਰੂ ਕੀਤੇ।

  ਉਨ੍ਹਾਂ ਕਿਹਾ ਕਿ ਇਸ ਨੇਕ ਕੰਮ ਵਿਚ ਕਈ ਲੋਕਾਂ ਦਾ ਵੀ ਉਨ੍ਹਾਂ ਨੂੰ ਸਹਿਯੋਗ ਮਿਲਿਆ ਅਤੇ ਕੁਝ ਸਮੇਂ ਵਿਚ ਹੀ ਉਨ੍ਹਾਂ ਨੇ ਪਠਾਨਕੋਟ ਸ਼ਹਿਰ ਦੇ ਕਈ ਮੁਹੱਲਿਆਂ ਵਿਚ ਕੁੱਤਿਆਂ ਦੇ ਰਹਿਣ ਦੇ ਲਈ ਛੋਟੇ ਛੋਟੇ ਘਰ ਬਣਾਏ। ਉਨ੍ਹਾਂ ਕਿਹਾ ਕਿ ਸਾਡੀ ਸੋਸਾਇਟੀ ਦਾ ਇਹ ਵਿਚਾਰ ਹੇ ਕਿ ਅਸੀਂ ਸ਼ਹਿਰ ਦੇ ਹਰ ਮੁਹੱਲੇ ਵਿਚ ਇਨ੍ਹਾਂ ਬੇਸਹਾਰਾ ਕੁੱਤਿਆਂ ਦੇ ਰਹਿਣ ਲਈ ਘਰਾਂ ਦਾ ਇੰਤਜ਼ਾਮ ਕਰੀਏ।

  ਇਨ੍ਹਾਂ ਬੱਚਿਆਂ ਵੱਲੋਂ ਕੀਤੇ ਜਾ ਰਹੇ ਕੰਮ ਦਾ ਵੀ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਲੋਕਾਂ ਨੇ ਕਿਹਾ ਕਿ ਇਨ੍ਹਾਂ ਬੱਚਿਆਂ ਵੱਲੋਂ ਇਹ ਨੇਕ ਕੰਮ ਕੀਤਾ ਜਾ ਰਿਹਾ ਹੈ।
  Published by:Amelia Punjabi
  First published:

  Tags: Pathankot, Punjab

  ਅਗਲੀ ਖਬਰ