ਜਤਿਨ ਸ਼ਰਮਾ, ਪਠਾਨਕੋਟ:
1971 ਭਾਰਤ-ਪਾਕਿ ਯੁੱਧ ਵਿਚ ਸ਼ਹਾਦਤ ਦਾ ਜਾਮ ਪੀਣ ਵਾਲੇ ਸੈਨਾ ਦੇ "ਫਸਟ ਡੋਗਰਾ ਯੂਨਿਟ" ਦੇ ਸਿਪਾਹੀ ਮੋਹਨ ਸਿੰਘ ਚਿੱਬ ਸੈਨਾ ਮੈਡਲ ਦਾ 50ਵਾਂ ਸ਼ਰਧਾਂਜਲੀ ਸਮਾਰੋਹ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਧਾਨ ਸਾਬਕਾਕਰਨਲ ਸਾਗਰ ਸਿੰਘ ਸਲਾਰੀਆ ਦੀ ਦੇਖਰੇਖ ਵਿੱਚ ਮੁਹੱਲਾ ਆਨੰਦਪੁਰ ਵਿਖੇ ਸ਼ਹੀਦ ਦੀ ਯਾਦ ਵਿੱਚ ਬਣਾਏ ਗਏ ਪਾਰਕ ਵਿਚ ਕਰਵਾਇਆ ਗਿਆ।
ਜਿਸ ਵਿਚ ਸਾਬਕਾ ਮੇਅਰ ਅਨਿਲ ਵਾਸੂਦੇਵਾ ਵੀ ਸ਼ਾਮਲ ਹੋਏ। ਇਸ ਦੇ ਨਾਲ ਹੀ ਸ਼ਹੀਦ ਦੇ ਛੋਟੇ ਭਰਾ ਠਾਕੁਰ ਜੀਵਨ ਸਿੰਘ ਚਿੱਬ, ਪਰਿਸ਼ਦ ਦੇ ਮਹਾਂਸਚਿਵ ਕੁੰਵਰ ਰਵਿੰਦਰ ਸਿੰਘ ਵਿੱਕੀ, ਪ੍ਰੈੱਸ ਸਚਿਵ ਬਿੱਟਾ ਕਾਟਲ, ਸ਼ਹੀਦ ਸਿਪਾਹੀ ਮੱਖਣ ਸਿੰਘ ਦੇ ਪਿਤਾ ਹੰਸ ਰਾਜ, ਪਾਰਸ ਕਸ਼ਯਪ, ਵਰਿੰਦਰ ਸਹਿਦੇਵ ਹਾਜ਼ਰ ਸਨ। ਸ਼ਰਧਾਂਜਲੀ ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਮੁੱਖ ਮਹਿਮਾਨ ਅਨਿਲ ਵਾਸੂਦੇਵਾ ਨੇ ਕਿਹਾ ਕਿ ਸ਼ਹੀਦ ਸਿਪਾਹੀ ਮੋਹਨ ਸਿੰਘ ਚਿਬ ਦੇ ਬਲੀਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ।
ਉਨ੍ਹਾਂ ਕਿਹਾ ਕਿ ਅੱਜ ਦੇਸ਼-ਵਾਸੀ ਇਸ ਲਈ ਸੁਰੱਖਿਅਤ ਹਨ ਕਿਉਂਕਿ ਸਰਹੱਦ 'ਤੇ ਸ਼ਹੀਦ ਮੋਹਨ ਸਿੰਘ ਚਿੱਬ ਜਿਹੇ ਸੈਨਿਕ ਦੁਸ਼ਮਣ ਦੀ ਹਰ ਚੁਣੌਤੀ ਦਾ ਮੂੰਹ ਤੋੜ ਜਵਾਬ ਦੇਣ ਲਈ ਬੈਠੇ ਹਨ। ਇਸ ਲਈ ਸਭ ਦਾ ਇਹ ਫ਼ਰਜ਼ ਬਣਦਾ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਪੂਰਾ ਸਨਮਾਨ ਦਿੱਤਾ ਜਾਵੇ।
ਇਸ ਸ਼ਰਧਾਂਜਲੀ ਸਮਾਰੋਹ ਦੇ ਮੌਕੇ 'ਤੇ ਪਰੀਸ਼ਦ ਦੇ ਮਹਾਂਸਚਿਵ ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਕਿਹਾ ਕਿ ਅੱਜ ਸਾਰਾ ਦੇਸ਼ ਅਤੇ ਭਾਰਤ ਦੀ ਸੈਨਾ 1971 ਦੇ ਭਾਰਤ-ਪਾਕਿਸਤਾਨ ਜੰਗ ਵਿੱਚ ਹੋਈ ਜਿੱਤ ਦੇ 50 ਸਾਲ ਪੂਰੇ ਹੋਣ 'ਤੇ ਇਸ ਨੂੰ ਵਿਜੈ ਦਿਵਸ (Vijay Diwas) ਦੇ ਰੂਪ ਵਿਚ ਮਨਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਸਿਪਾਹੀ ਮੋਹਨ ਸਿੰਘ ਚਿਬ ਜ਼ਿਲ੍ਹੇ ਪਠਾਨਕੋਟ ਦੇ ਪਹਿਲੇ ਅਜਿਹੇ ਵੀਰ ਸੈਨਿਕ ਸਨ ਜਿਨ੍ਹਾਂ ਨੇ 1971 ਦੀ ਜੰਗ ਵਿਚ ਸਿਰਫ਼ 22 ਸਾਲ ਦੀ ਉਮਰ ਵਿੱਚ ਆਪਣਾ ਬਲੀਦਾਨ ਦੇ ਕੇ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ।
ਉੱਥੇ ਮੌਜੂਦ ਸਾਬਕਾ ਕਰਨਲ ਸਾਗਰ ਸਿੰਘ ਸਲਾਰੀਆ ਨੇ ਕਿਹਾ ਕਿ ਲੋਕ ਸੈਨਾ ਵਿੱਚ ਸਿਰਫ਼ ਰੋਟੀ ਕਮਾਉਣ ਦਾ ਸੁਪਨਾ ਲੈ ਕੇ ਭਰਤੀ ਨਹੀਂ ਹੁੰਦੇ ਜਦ ਕਿ ਪਰਿਵਾਰ ਦੇ ਸੰਸਕਾਰ ਤੇ ਦੇਸ਼ ਭਗਤੀ ਦਾ ਜਜ਼ਬਾ ਉਨ੍ਹਾਂ ਨੂੰ ਇਹ ਕੰਮ ਕਰਨ ਦੇ ਲਈ ਪ੍ਰੇਰਿਤ ਕਰਦਾ ਹੈ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: 1971, Bangladesh, India, Indian Army, Pakistan, Pathankot, Punjab, WAR