Home /punjab /

ਕਿਸੇ ਜ਼ਮਾਨੇ ‘ਚ ਪਠਾਨਕੋਟ ਦੀ ਸ਼ਾਨ ਰੇਲਗੱਡੀ ਕਿਵੇਂ ਬਣੀ ਲੋਕਾਂ ਲਈ ਸਿਰਦਰਦ? ਵੇਖੋ ਵੀਡੀਓ

ਕਿਸੇ ਜ਼ਮਾਨੇ ‘ਚ ਪਠਾਨਕੋਟ ਦੀ ਸ਼ਾਨ ਰੇਲਗੱਡੀ ਕਿਵੇਂ ਬਣੀ ਲੋਕਾਂ ਲਈ ਸਿਰਦਰਦ? ਵੇਖੋ ਵੀਡੀਓ

ਅੰਗਰੇਜਾਂ

ਅੰਗਰੇਜਾਂ ਦੇ ਜਮਾਨੇ ਦੀ ਟ੍ਰੇਨ ਜਿਸ ਨਾਲ ਲੱਗ ਜਾਂਦਾ ਹੈ ਸ਼ਹਿਰ 'ਚ ਜਾਮ 

ਸਾਂਸਦ ਸੰਨੀ ਦਿਓਲ ਵੱਲੋਂ ਅਤੇ ਵਿਧਾਇਕ ਅਮਿਤ ਵਿਜ ਵੱਲੋਂ ਇਸ ਰੇਲ ਟਰੈਕ ਨੂੰ ਐਲੀਵੇਟਰ ਟਰੈਕ ਦੇ ਰੂਪ ਵਿਚ ਬਣਾਉਣ ਦੀ ਗੱਲ ਕਹੀ ਜਾ ਰਹੀ ਸੀ  ਪਰ ਹੁਣ ਤਕ ਇਹ ਸਾਰੀਆਂ ਗੱਲਾਂ ਸਿਰਫ਼ ਵਾਅਦਿਆਂ ਤਕ ਹੀ ਸੀਮਿਤ ਹਨ ਜਦਕਿ ਜ਼ਮੀਨੀ ਹਕੀਕਤ ਵਿਚ ਕੁਝ ਵੀ ਅਜਿਹਾ ਨਹੀਂ ਦੇਖਿਆ।

 • Share this:

  ਜਤਿਨ ਸ਼ਰਮਾ, ਪਠਾਨਕੋਟ:

  ਸੰਨ 1927 ਵਿੱਚ ਪਠਾਨਕੋਟ ਤੋਂ ਜੋਗਿੰਦਰ ਨਗਰ (Himachal) ਤਕ ਸਟੀਮ ਇੰਜਨ ਨਾਲ ਚੱਲਣ ਵਾਲੀ ਰੇਲ ਗੱਡੀ ਦੀ ਸ਼ੁਰੂਆਤ ਕੀਤੀ ਗਈ ਸੀ। ਈਸਟ ਇੰਡੀਆ ਕੰਪਨੀ (East India Company) ਵੱਲੋਂ ਸਭ ਤੋਂ ਪਹਿਲਾਂ 1903 ਵਿੱਚ ਕਾਲਕਾ ਤੋਂ ਸ਼ਿਮਲਾ (Kalka to Shimla) ਰੇਲ ਗੱਡੀ ਚਲਾਈ ਗਈ ਅਤੇ 1927 ਵਿੱਚ ਸਟੀਮ ਇੰਜਨ ਨਾਲ ਪਠਾਨਕੋਟ ਤੋਂ ਜੋਗਿੰਦਰ ਨਗਰ ਰੇਲ ਗੱਡੀ ਦੀ ਸ਼ੁਰੂਆਤ ਕੀਤੀ ਗਈ। ਭਾਰਤ ਵਿੱਚ ਉਸ ਸਮੇਂ ਅੰਗਰੇਜ਼ਾਂ ਵੱਲੋਂ ਇਹ ਦੋਵੇਂ ਰੇਲ ਗੱਡੀਆਂ ਚਲਾਉਣਾ ਵੱਡੀਆਂ ਉਪਲਬਧੀਆਂ ਸਨ ਅਤੇ ਇਹ ਰੇਲ ਗੱਡੀ ਦੇ ਕਾਰਨ ਹੀ ਪਠਾਨਕੋਟ ਸ਼ਹਿਰ ਦਾ ਨਾਮ ਵਿਸ਼ਵ ਭਰ ਵਿੱਚ ਜਾਣਿਆ ਜਾਂਦਾ ਹੈ। ਪਰ ਸਮੇਂ ਦੇ ਨਾਲ ਨਾਲ ਇਹ ਰੇਲ ਗੱਡੀ ਪਠਾਨਕੋਟ ਦੇ ਲੋਕਾਂ ਲਈ ਸਮੱਸਿਆ ਬਣਦੀ ਜਾ ਰਹੀ ਹੈ।

  ਤੁਹਾਨੂੰ ਦੱਸ ਦਾਈਏ ਕਿ ਇਹ ਰੇਲ ਗੱਡੀ ਸ਼ਹਿਰ ਦੇ ਵਿੱਚੋਂ ਵਿੱਚ ਚੱਲਦੀ ਹੈ ਅਤੇ ਦਿਨ ਵਿੱਚ ਕਈ ਵਾਰ ਇਹ ਰੇਲਗੱਡੀ ਆਉਂਦੀ ਜਾਂਦੀ ਰਹਿੰਦੀ ਹੈ। ਰੇਲਵੇ ਸਟੇਸ਼ਨ ਤੋਂ ਲੈ ਕੇ ਲਗਭੱਗ 5 ਕਿੱਲੋ ਮੀਟਰ ਦੀ ਦੂਰੀ ਵਿੱਚ 9 ਫਾਟਕ ਪੈਂਦੇ ਹਨ ਅਤੇ ਫਾਟਕ ਬੰਦ ਹੋਣ ਨਾਲ ਸ਼ਹਿਰ ਪਠਾਨਕੋਟ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ। ਜਿਸ ਦੇ ਨਾਲ ਲੋਕਾਂ ਨੂੰ ਟਰੈਫ਼ਿਕ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼ਹਿਰ ਦੇ ਵਪਾਰੀ ਵਰਗ ਵੀ ਇਸ ਸਭ ਨਾਲ ਖ਼ਾਸਾ ਪ੍ਰਭਾਵਿਤ ਹੋ ਰਿਹਾ ਹੈ।

  ਇਸ ਬਾਰੇ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜਿਸ ਸਮੇਂ ਇਸ ਰੇਲ ਗੱਡੀ ਦੀ ਸ਼ੁਰੂਆਤ ਹੋਈ ਸੀ। ਉਸ ਸਮੇਂ ਸ਼ਹਿਰ ਬਹੁਤ ਛੋਟਾ ਹੁੰਦਾ ਸੀ ਅਤੇ ਲੋਕਾਂ ਕੋਲ਼ ਸਾਧਨ ਵੀ ਬਹੁਤ ਘੱਟ ਸਨ। ਪਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਸ਼ਹਿਰ ਵੀ ਪਹਿਲੇ ਨਾਲੋਂ ਵੱਧ ਵਿਕਸਤ ਹੋ ਗਿਆ ਅਤੇ ਲੋਕਾਂ ਕੋਲ ਗੱਡੀਆਂ ਵੀ ਬਹੁਤ ਜਾਈਦਾ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਸਾਂਸਦ ਸੰਨੀ ਦਿਉਲ ਵੱਲੋਂ ਅਤੇ ਵਿਧਾਇਕ ਅਮਿੱਤ ਵਿਜ ਵੱਲੋਂ ਇਸ ਰੇਲ ਟਰੈਕ ਨੂੰ ਐਲੀਵੇਟਰ ਟਰੈਕ ਦੇ ਰੂਪ ਵਿਚ ਬਣਾਉਣ ਦੀ ਗੱਲ ਕਹੀ ਜਾ ਰਹੀ ਸੀ।

  ਪਰ ਹੁਣ ਤਕ ਇਹ ਸਾਰੀਆਂ ਗੱਲਾਂ ਸਿਰਫ਼ ਵਾਅਦਿਆਂ ਤਕ ਹੀ ਸੀਮਤ ਹਨ। ਜਦਕਿ ਜ਼ਮੀਨੀ ਹਕੀਕਤ ਵਿਚ ਕੁੱਝ ਵੀ ਅਜਿਹਾ ਨਹੀਂ ਦੇਖਿਆ ਕਿ ਲੋਕਾਂ ਨੂੰ ਇਸ ਟਰੈਫ਼ਿਕ ਸਮੱਸਿਆ ਦਾ ਹੱਲ ਮਿਲ ਸਕੇ। ਉਨ੍ਹਾਂ ਨੀ ਸਰਕਾਰਾਂ ਅੱਗੇ ਅਪੀਲ ਕੀਤੀ ਹੈ ਕਿ ਜਲਦ ਹੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਤਾਂ ਜੋ ਪਠਾਨਕੋਟ ਦੀ ਇਤਿਹਾਸਕ ਧਰੋਹਰ ਵੀ ਬੱਚ ਜਾਵੇ ਅਤੇ ਲੋਕਾਂ ਨੂੰ ਟਰੈਫ਼ਿਕ ਤੋਂ ਵੀ ਨਿਜਾਤ ਮਿਲ ਸਕੇ।

  Published by:Amelia Punjabi
  First published:

  Tags: Britain, East India Company, Himachal, Pathankot, Train