ਜਤਿਨ ਸ਼ਰਮਾ
ਪਠਾਨਕੋਟ: ਐੱਸਐੱਸਪੀ ਪਠਾਨਕੋਟ ਦੇ ਆਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਦੇ ਵੱਲੋਂ ਲੜਕੀਆਂ ਨੂੰ ਆਤਮ ਰੱਖਿਆ ਦੇ ਗੁਣ ਸਿਖਾਉਣ ਦੇ ਲਈ ਮਹਿਲਾ ਪੁਲਿਸ ਦੇ ਵੱਲੋਂ ਪਠਾਨਕੋਟ ਵਿਖੇ ਲੜਕੀਆਂ ਦੇ ਸਕੂਲ ਵਿੱਚ ਇਕ ਸੈਮੀਨਾਰ ਲਗਾਇਆ ਗਿਆ। ਜਿਸ ਵਿੱਚ ਖ਼ਾਸ ਤੌਰ 'ਤੇ ਡੀ ਐੱਸ ਪੀ ਸੁਸ਼ੀਲ ਕੁਮਾਰ, ਵੁਮੈਨ ਸੈੱਲ ਦੀ ਇੰਸਪੈਕਟਰ ਅੰਜੂ, ਵੁਮੈਨ ਸੈੱਲ ਸ਼ਹਿਰੀ ਏਐਸਆਈ ਕਵਿਤਾ, ਲੇਡੀ ਕਾਂਸਟੇਬਲ ਸੋਨਮ ਅਤੇ ਲੇਡੀ ਕਾਂਸਟੇਬਲ ਰੱਜਿਆ ਦੀ ਟੀਮ ਮੌਜੂਦ ਰਹੀ। ਇਸ ਦੌਰਾਨ ਪੰਜਾਬ ਪੁਲਿਸ ਦੇ ਵੱਲੋਂ ਸਕੂਲ ਦੀ ਵਿਦਿਆਰਥਣਾਂ ਨੂੰ ਆਤਮ ਰੱਖਿਆ ਕਰਨ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ।
ਇਸ ਦੇ ਨਾਲ ਹੀ ਉਨ੍ਹਾਂ ਨੂੰ ਮੁਸ਼ਕਿਲ ਦੇ ਹਾਲਾਤਾਂ ਵਿੱਚ ਆਪਣੀ ਰੱਖਿਆ ਖ਼ੁਦ ਕਰਨ ਦੇ ਬਾਰੇ ਜਾਣੂ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਐਮਰਜੈਂਸੀ ਵਾਲੇ ਹਾਲਾਤਾਂ ਵਿੱਚ ਪੁਲਿਸ ਵੱਲੋਂ ਜਾਰੀ ਕੀਤੇ ਗਏ 181, 112 ਅਤੇ ਸ਼ਕਤੀ ਐਪ ਦੇ ਰਾਹੀਂ ਪੁਲਿਸ ਨੂੰ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ 'ਤੇ ਸਮਾਜ ਸੇਵਕ ਵਿਜੇ ਪਾਸੀ ਨੇ ਵਿਦਿਆਰਥਣਾਂ ਨੂੰ ਖੁਦ ਦੀ ਰੱਖਿਆ ਕਰਨ ਦੇ ਗੁਣ ਸਿੱਖਣ ਲਈ ਪ੍ਰੇਰਿਤ ਕੀਤਾ। ਪੰਜਾਬ ਪੁਲਿਸ ਦੇ ਵਲੋਂ ਕੀਤੇ ਗਏ ਇਸ ਪਰਿਆਸ ਦੀ ਸਕੂਲ ਪ੍ਰਬੰਧਕਾਂ ਨੇ ਤਾਰੀਫ ਕੀਤੀ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Pathankot, Punjab, Punjab Police