Home /punjab /

Pathankot: ਰਣਜੀਤ ਸਾਗਰ ਡੈਮ ਦੀ ਝੀਲ ਦੇ ਪਾਣੀ ਦਾ ਪੱਧਰ ਵਧਿਆ, ਦੂਰ ਹੋਵੇਗਾ ਬਿਜਲੀ ਸੰਕਟ?

Pathankot: ਰਣਜੀਤ ਸਾਗਰ ਡੈਮ ਦੀ ਝੀਲ ਦੇ ਪਾਣੀ ਦਾ ਪੱਧਰ ਵਧਿਆ, ਦੂਰ ਹੋਵੇਗਾ ਬਿਜਲੀ ਸੰਕਟ?

ਰਣਜੀਤ

ਰਣਜੀਤ ਸਾਗਰ ਡੈਮ ਦੀ ਝੀਲ ਦੇ ਪਾਣੀ ਦਾ ਪੱਧਰ ਵੱਧੀਆ ਦੀ ਤਸਵੀਰ

Ranjit Sagar Dam: ਇਨ੍ਹਾਂ ਦਿਨਾਂ ਵਿਚ ਰਣਜੀਤ ਸਾਗਰ ਡੈਮ ਦੀ ਝੀਲ ਦਾ ਪੱਧਰ 499 ਮੀਟਰ ਦੇ ਕਰੀਬ ਸੀ ਅਤੇ ਇਸ ਵਾਰ ਅੱਜ ਪਾਣੀ ਦਾ ਪੱਧਰ 509 ਮੀਟਰ ਦੇ ਕਰੀਬ ਹੈ, ਜਿਸ ਕਾਰਨ ਡੈਮ ਪ੍ਰਸ਼ਾਸਨ ਵੀ ਵੱਧ ਤੋਂ ਵੱਧ ਬਿਜਲੀ ਪੈਦਾ ਕਰਨ ਦੀ ਤਿਆਰੀ ਕਰ ਰਿਹਾ ਹੈ।

  • Share this:
    ਜਤਿਨ ਸ਼ਰਮਾ

    ਪਠਾਨਕੋਟ: ਹਾਲ ਹੀ ਵਿੱਚ ਕੋਲੇ (Coal) ਦੇ ਸੰਕਟ ਕਾਰਨ ਦੇਸ਼ ਵਿਚ ਬਿਜਲੀ ਦੀ ਕਮੀ ਆਈ ਸੀ ਪਰ ਹੁਣ ਸਾਡੇ ਡੈਮ (Dam) ਇਸ ਬਿਜਲੀ ਸੰਕਟ ਨੂੰ ਦੂਰ ਕਰਨ ਵਿੱਚ ਮਦਦਗਾਰ (Helpful) ਸਾਬਤ ਹੋ ਸਕਦੇ ਹਨ ਕਿਉਂਕਿ ਇਸ ਸਾਲ ਰਣਜੀਤ ਸਾਗਰ ਡੈਮ (Ranjit Sagar Dam) ਦੀ ਝੀਲ ਦਾ ਪਾਣੀ ਦਾ ਪੱਧਰ ਪਿਛਲੇ ਸਾਲ ਨਾਲੋਂ 10 ਮੀਟਰ (Meter) ਵੱਧ ਹੈ।

    ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਇਨ੍ਹਾਂ ਦਿਨਾਂ ਵਿਚ ਰਣਜੀਤ ਸਾਗਰ ਡੈਮ ਦੀ ਝੀਲ ਦਾ ਪੱਧਰ 499 ਮੀਟਰ ਦੇ ਕਰੀਬ ਸੀ ਅਤੇ ਇਸ ਵਾਰ ਅੱਜ ਪਾਣੀ ਦਾ ਪੱਧਰ 509 ਮੀਟਰ ਦੇ ਕਰੀਬ ਹੈ, ਜਿਸ ਕਾਰਨ ਡੈਮ ਪ੍ਰਸ਼ਾਸਨ ਵੀ ਵੱਧ ਤੋਂ ਵੱਧ ਬਿਜਲੀ ਪੈਦਾ ਕਰਨ ਦੀ ਤਿਆਰੀ ਕਰ ਰਿਹਾ ਹੈ।

    ਇੰਨਾ ਹੀ ਨਹੀਂ ਡੈਮ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵਾਰ ਕਿਸਾਨਾਂ (Farmer) ਨੂੰ ਝੋਨੇ ਦੀ ਫਸਲ (Paddy Crop) ਦੀ ਸਿੰਚਾਈ ਵਿਚ ਵੀ ਕਾਫੀ ਫਾਇਦਾ ਹੋਣ ਵਾਲਾ ਹੈ।
    Published by:Amelia Punjabi
    First published:

    Tags: Pathankot, Ranjit Sagar Dam

    ਅਗਲੀ ਖਬਰ