ਜਤਿਨ ਸ਼ਰਮਾ
ਪਠਾਨਕੋਟ: ਸਰਕਾਰ ਵੱਲੋਂ ਨੌਜਵਾਨਾਂ ਨੂੰ ਅਕਸਰ ਛੋਟੀ ਫੈਕਟਰੀ ਲਗਾ ਕੇ ਵੱਡਾ ਮੁਨਾਫ਼ਾ ਕਮਾਉਣ ਦੇ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਸਰਕਾਰਾਂ ਵੱਲੋਂ ਕਈ ਅਜਿਹੇ ਸੈਮੀਨਾਰ ਲਗਾ ਕੇ ਨੌਜਵਾਨਾਂ ਨੂੰ ਅਜਿਹੇ ਛੋਟੇ ਕੰਮਾਂ ਵੱਲ ਧਿਆਨ ਲਗਵਾਉਂਦੇ ਲਈ ਟ੍ਰੇਨਿੰਗਾਂ ਦਿੱਤੀਆਂ ਜਾਂਦੀਆਂ ਰਹੀਆਂ ਹਨ। ਜਿਸ ਤੋਂ ਬਾਅਦ ਕੁਝ ਨੌਜਵਾਨ ਇਸ ਛੋਟੀ ਇੰਡਸਟਰੀ ਵੱਲ ਰੁਖ਼ ਕਰ ਵੱਡਾ ਮੁਨਾਫਾ ਕਮਾਉਣ ਵਿੱਚ ਲੱਗ ਜਾਂਦੇ ਹਨ।
ਅਜਿਹਾ ਇਕ ਪਠਾਨਕੋਟ ਦਾ ਰਹਿਣ ਵਾਲਾ ਸੰਦੀਪਨਾਮ ਦਾ ਵਿਅਕਤੀ ਜੋ ਕਿ ਬੇਰੁਜ਼ਗਾਰ ਹੋਣ ਨਾਲ ਮਾਨਸਿਕ ਪੱਖੋਂ ਵੀ ਕਮਜ਼ੋਰ ਹੋ ਰਿਹਾ ਸੀ। ਪਰ ਸੰਦੀਪਨੇ ਹਾਰ ਨਾ ਮੰਨਦੇ ਹੋਏ ਕਰਜ਼ਾ ਚੁੱਕ ਕੇ ਛੋਟੀ ਇੰਡਸਟਰੀ ਵੱਲ ਰੁਖ ਕੀਤਾ ਅਤੇ ਉਸ ਨੇ ਇਕ ਸੀਮਿੰਟ ਦੀ ਟਾਇਲਾਂ ਬਣਾਉਣ ਵਾਲੀ ਫੈਕਟਰੀ ਦੀ ਸ਼ੁਰੂਆਤ ਕੀਤੀ।
ਸੰਦੀਪਨੇ ਕਿਹਾ ਕਿ ਸ਼ੁਰੂਆਤੀ ਦੌਰ ਵਿੱਚ ਉਸ ਨੂੰ ਇਹ ਡਰ ਸਤਾਉਂਦਾ ਸੀ ਕਿ ਉਹ ਕਿਵੇਂ ਕਰਜ਼ੇ ਦੇ ਪੈਸੇ ਵਾਪਸ ਮੁੜੇਗਾ। ਪਰ ਹੌਲੀ ਹੌਲੀ ਉਹ ਮਿਹਨਤ ਕਰਦਾ ਗਿਆ ਅਤੇ ਉਸ ਨੇ ਕਰਜ਼ੇ ਦੇ ਸਾਰੇ ਪੈਸੇ ਮੋੜ ਦਿੱਤੇ ਅਤੇ ਹੁਣ ਕਾਲੂ ਇਸ ਸਿਮਰ ਦੀ ਟਾਈਲਾਂ ਬਣਾਉਣ ਵਾਲੀ ਫੈਕਟਰੀ ਨੂੰ ਬੜੇ ਸੁਚਾਰੂ ਢੰਗ ਨਾਲ ਚਲਾ ਰਿਹਾ ਹੈ। ਜਿਸ ਨਾਲ ਉਸਦੇ ਘਰ ਦੀ ਆਰਥਿਕ ਤੰਗੀ ਵੀ ਦੂਰ ਹੋ ਗਏ ਅਤੇ ਹੁਣ ਸੰਦੀਪ ਕਈ ਹੋਰ ਨੌਜਵਾਨਾਂ ਨੂੰ ਵੀ ਰੋਜਗਾਰ ਦੇ ਰਿਹਾ ਹੈ। ਸੰਦੀਪਨੇ ਹੋਰਨਾਂ ਨੌਜਵਾਨਾਂ ਨੂੰ ਵੀ ਅਜਿਹੇ ਕੰਮ ਕਰਨ ਦੀ ਸਲਾਹ ਦਿੱਤੀ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Pathankot, Punjab