Home /punjab /

ਪਠਾਨਕੋਟ ਦੀ ਮਸ਼ਹੂਰ ਰਾਮਾਇਣ ਦੇ ਸੂਤਰਧਾਰ ਹਨ ਇਹ ਦੋ ਸਿੱਖ ਭਰਾ, ਸੰਗੀਤ ਸੁਣ ਸਰੋਤੇ ਵੀ ਹੋ ਜਾਂਦੇ ਹਨ ਮੰਤਰ-ਮੁਗਧ

ਪਠਾਨਕੋਟ ਦੀ ਮਸ਼ਹੂਰ ਰਾਮਾਇਣ ਦੇ ਸੂਤਰਧਾਰ ਹਨ ਇਹ ਦੋ ਸਿੱਖ ਭਰਾ, ਸੰਗੀਤ ਸੁਣ ਸਰੋਤੇ ਵੀ ਹੋ ਜਾਂਦੇ ਹਨ ਮੰਤਰ-ਮੁਗਧ

X
ਰਾਮਲੀਲਾ

ਰਾਮਲੀਲਾ 'ਚ ਸੂਤਰਧਾਰ ਦਾ ਕਿਰਦਾਰ ਨਿਬਾਉਂਦੇ ਹੋਏ ਸਿੰਘ ਭਰਾ

ਪਠਾਨਕੋਟ ਦੀ ਮਸ਼ਹੂਰ ਰਾਮਾਇਣ ਦੇ ਸੂਤਰਧਾਰ ਇਹ ਦੋਵੇਂ ਭਰਾ ਮੂੰਹ ਜ਼ੁਬਾਨੀ ਰਾਮਾਇਣ ਗਾਉਂਦੇ ਹਨ ਅਤੇ ਇਨ੍ਹਾਂ ਦੀ ਮਨਮੋਹਣੀ ਆਵਾਜ਼ ਨੂੰ ਸੁਣ ਕੇ ਰਾਮਲੀਲਾ ਪੰਡਾਲ ਦਾ ਮਾਹੌਲ ਖ਼ੁਸ਼ਨੁਮਾ ਹੋ ਜਾਂਦਾ ਹੈ।

  • Share this:

ਜਤਿਨ ਸ਼ਰਮਾ

ਪਠਾਨਕੋਟ: ਪਠਾਨਕੋਟ ਦੀ ਸਭ ਤੋਂ ਮਸ਼ਹੂਰ ਰਾਮਲੀਲਾ ਰਾਮਾ ਡਰਾਮੈਟਿਕ ਕਲੱਬ ਵਿੱਚ ਸੂਤਰਧਾਰ ਦਾ ਕਿਰਦਾਰ ਨਿਭਾਉਣ ਵਾਲੇ ਜਗਦੀਪ ਸਿੰਘ ਅਤੇ ਕੰਵਰਦੀਪ ਸਿੰਘ ਦੋ ਸਕੇ ਭਰਾ ਪਿਛਲੇ 22 ਸਾਲਾਂ ਤੋਂ ਰਾਮਲੀਲਾ ਵਿੱਚ ਖ਼ਾਸ ਰੋਲ ਅਦਾ ਕਰ ਰਹੇ ਹਨ।

ਇਹ ਦੋਵੇਂ ਭਰਾ ਮੂੰਹ ਜ਼ੁਬਾਨੀ ਰਾਮਾਇਣ ਗਾਉਂਦੇ ਹਨ ਅਤੇ ਇਨ੍ਹਾਂ ਦੀ ਮਨਮੋਹਣੀ ਆਵਾਜ਼ ਨੂੰ ਸੁਣ ਕੇ ਰਾਮਲੀਲਾ ਪੰਡਾਲ ਦਾ ਮਾਹੌਲ ਖ਼ੁਸ਼ਨੁਮਾ ਹੋ ਜਾਂਦਾ ਹੈ।

ਕੰਵਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਸਭ ਪਰਿਵਾਰ ਦੀ ਵਿਰਾਸਤ ਵਿਚੋਂ ਹੀ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਜੀ ਨੇ 55 ਸਾਲ ਰਾਮਲੀਲਾ ਵਿੱਚ ਕਿਰਦਾਰ ਨਿਭਾਇਆ ਅਤੇ ਸੰਗੀਤ ਪੇਸ਼ ਕਰਦੇ ਸਨ। ਉਨ੍ਹਾਂ ਵੱਲ ਦੇਖ ਕੇ ਹੀ ਸਾਡੇ ਦੋਵੇਂ ਭਰਾਵਾਂ ਦਾ ਧਿਆਨ ਰਾਮਲੀਲਾ ਵੱੱਲ ਖਿੱਚਦਾ ਗਿਆ, ਜਿਸ ਤੋਂ ਬਾਅਦ ਅਸੀਂ ਦੋਵੇਂ ਭਰਾਵਾਂ ਨੇ ਰਮਾਇਣ ਨੂੰ ਸੰਗੀਤ ਰੂਪ ਵਿਚ ਪ੍ਰਸਤੁਤ ਕਰਨਾ ਸ਼ੁਰੂ ਕਰ ਦਿੱਤਾ।

ਉਨ੍ਹਾਂ ਦੱਸਿਆ ਕਿ ਲੋਕਾਂ ਵੱਲੋਂ ਵੀ ਉਨ੍ਹਾਂ ਦੀ ਸੰਗੀਤ ਕਲਾ ਨੂੰ ਸਰਾਹਿਆ ਗਿਆ, ਜਿਸ ਤੋਂ ਬਾਅਦ ਉਹ ਲਗਾਤਾਰ ਇਸ ਕੰਮ ਵਿੱਚ ਰੁੱਝੇ ਰਹੇ ਅਤੇ ਹੁਣ ਪਰਿਵਾਰ ਦੇ ਬੱਚਿਆਂ ਨੂੰ ਵੀ ਇਸ ਬਾਰੇ ਸਿਖਾਇਆ ਜਾ ਰਿਹਾ ਹੈ। ਕੰਵਰਦੀਪ ਸਿੰਘ ਨੇ ਦੱਸਿਆ ਕਿ ਰਾਮਾਇਣ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਮਾਂ-ਪਿਓ ਦੀ ਇੱਜ਼ਤ ਕਰਨਾ, ਭਰਾ-ਭਰਾ ਦਾ ਪਿਆਰ, ਰਿਸ਼ਤੇ ਨਿਭਾਉਣਾ ਇਹ ਸਭ ਸਾਨੂੰ ਰਮਾਇਣ ਤੋਂ ਸਿੱਖਣ ਨੂੰ ਮਿਲਦਾ ਹੈ।

Published by:Krishan Sharma
First published:

Tags: Festival, Hindu, Inspiration, Navratri 2021, Pathankot, Ramayan, Ramlila, Sikh