Home /punjab /

Pathankot News: ਚੰਗੇ ਲਿਖਾਰੀ ਵਜੋਂ ਜਾਣੇ ਜਾਂਦੇ ਹਨ ਪਠਾਨਕੋਟ ਦੇ ਇਹ ਦੋਵੇਂ ਜੁੜਵਾਂ ਭਰਾ

Pathankot News: ਚੰਗੇ ਲਿਖਾਰੀ ਵਜੋਂ ਜਾਣੇ ਜਾਂਦੇ ਹਨ ਪਠਾਨਕੋਟ ਦੇ ਇਹ ਦੋਵੇਂ ਜੁੜਵਾਂ ਭਰਾ

ਦੋਵੇਂ

ਦੋਵੇਂ ਲਿਖਾਰੀ ਭਰਾ ਆਪਸ ਵਿੱਚ ਚਰਚਾ ਕਰਦੇ ਹੋਏ

ਮਨਜੋਤ ਸਿੰਘ ਨੇ ਦੱਸਿਆ ਕਿ ਕੋਰੋਨਾ ਦੌਰਾਨ ਜਦ ਤਾਲਾਬੰਦੀ ਹੋਈ ਸੀ ਤਾਂ ਸਭ ਲੋਕ ਘਰਾਂ ਵਿੱਚ ਬੈਠ ਗਏ ਉਸ ਦੌਰਾਨ ਉਨ੍ਹਾਂ ਨੇ ਇਕ ਲਿਖਾਰੀ ਵਜੋਂ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ। ਉਨ੍ਹਾਂ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਲਿਖਣ ਦਾ ਸ਼ੌਕ ਸੀ ਅਤੇ ਜਦ ਉਹ ਇਹ ਕਵਿਤਾਵਾਂ ਆਪਣੇ ਪਰਿਵਾਰ ਵਾਲਿਆਂ ਨੂੰ ਸੁਣਾਉਂਦੇ ਸਨ ਤਾਂ ਉਹ ਬਹੁਤ ਖ਼ੁਸ਼ ਹੁੰਦੇ ਸਨ।

ਹੋਰ ਪੜ੍ਹੋ ...
 • Share this:
  ਜਤਿਨ ਸ਼ਰਮਾ

  ਪਠਾਨਕੋਟ: ਕੋਰੋਨਾ ਕਾਲ ਦੇ ਵਿਚ ਕਈ ਲੋਕਾਂ ਦੇ ਕਾਰੋਬਾਰ ਬੰਦ ਹੋ ਗਏ ਅਤੇ ਕਈ ਲੋਕ ਇਸ ਕੋਰੋਨਾ ਕਾਲ ਵਿੱਚ ਘਰਾਂ ਵਿੱਚ ਰਹਿ ਕੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਵੀ ਹੋ ਗਏ। ਪਰ ਇਨ੍ਹਾਂ ਸਭ ਲੋਕਾਂ ਦੇ ਵਿਚਾਲੇ ਕੁਝ ਲੋਕ ਅਜਿਹੇ ਸਨ ਜਿਨ੍ਹਾਂ ਨੇ ਇਸ ਕੋਰੋਨਾ ਦੌਰਾਨ ਖਾਲੀ ਪਏ ਸਮੇਂ ਨੂੰ ਕਿਸੇ ਚੰਗੇ ਕੰਮ ਲਈ ਵਰਤੋਂ ਵਿੱਚ ਲਿਆਂਦਾ।

  ਅਜਿਹੇ ਪਠਾਨਕੋਟ ਦੇ ਦੋ ਜੁੜਵਾ ਭਰਾ ਮਨਜੋਤ ਅਤੇ ਮਨਦੀਪ ਸਿੰਘ ਹਨ ਜਿਨ੍ਹਾਂ ਨੇ ਇਸ ਕੋਰੋਨਾ ਕਾਲ ਦੌਰਾਨ ਘਰ ਵਿੱਚ ਰਹਿ ਕੇ ਲਿਖਣਾ ਸ਼ੁਰੂ ਕੀਤਾ। ਮਨਜੋਤ ਸਿੰਘ ਕਵਿਤਾ ਲਿਖਣ ਦਾ ਸ਼ੌਕੀਨ ਹੈ ਅਤੇ ਮਨਦੀਪ ਸਿੰਘ ਕਹਾਣੀਆਂ ਲਿਖਣ ਦਾ। ਇਨ੍ਹਾਂ ਦੋਵੇਂ ਭਰਾਵਾਂ ਨੇ ਕਈ ਮੁਕਾਬਲਿਆਂ ਵਿੱਚ ਜਿੱਤ ਹਾਸਿਲ ਕਰ ਕੇ ਆਪਣੇ ਪਰਿਵਾਰ ਅਤੇ ਆਪਣੇ ਸ਼ਹਿਰ ਦਾ ਨਾਂ ਰੋਸ਼ਨ ਕੀਤਾ ਹੈ।

  ਮਨਜੋਤ ਸਿੰਘ ਨੇ ਦੱਸਿਆ ਕਿ ਕੋਰੋਨਾ ਦੌਰਾਨ ਜਦ ਤਾਲਾਬੰਦੀ ਹੋਈ ਸੀ ਤਾਂ ਸਭ ਲੋਕ ਘਰਾਂ ਵਿੱਚ ਬੈਠ ਗਏ ਉਸ ਦੌਰਾਨ ਉਨ੍ਹਾਂ ਨੇ ਇਕ ਲਿਖਾਰੀ ਵਜੋਂ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ। ਉਨ੍ਹਾਂ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਲਿਖਣ ਦਾ ਸ਼ੌਕ ਸੀ ਅਤੇ ਜਦ ਉਹ ਇਹ ਕਵਿਤਾਵਾਂ ਆਪਣੇ ਪਰਿਵਾਰ ਵਾਲਿਆਂ ਨੂੰ ਸੁਣਾਉਂਦੇ ਸਨ ਤਾਂ ਉਹ ਬਹੁਤ ਖ਼ੁਸ਼ ਹੁੰਦੇ ਸਨ।

  ਮਨਦੀਪ ਸਿੰਘ ਨੇ ਦੱਸਿਆ ਕਿ ਆਪਣੇ ਭਰਾ ਵੱਲ ਦੇਖਦੇ ਹੋਏ ਉਸ ਦੇ ਮਨ ਵਿਚ ਲਿਖਣ ਦਾ ਸ਼ੌਕ ਪੈਦਾ ਹੋਇਆ। ਪਰ ਉਸ ਦਾ ਸ਼ੌਕ ਕਵਿਤਾਵਾਂ ਨਹੀਂ ਬਲਕਿ ਕਹਾਣੀਆਂ ਲਿਖਣਾ ਹੈ। ਉਨ੍ਹਾਂ ਕਿਹਾ ਕਿ ਉਹ ਆਮ ਲੋਕਾਂ ਦੇ 'ਤੇ ਕਹਾਣੀਆਂ ਲਿਖਦਾ ਹੈ ਅਤੇ ਕਈ ਮੁਕਾਬਲਿਆਂ ਦੌਰਾਨ ਉਸਦੇ ਇਸ ਕੰਮ ਦੀ ਬਹੁਤ ਸਰਾਹਨਾ ਵੀ ਹੋਈ।
  Published by:Amelia Punjabi
  First published:

  Tags: Pathankot, Punjab

  ਅਗਲੀ ਖਬਰ