Home /punjab /

Pathankot News: ਜੇਕਰ ਤੁਸੀਂ ਰਹਿਣਾ ਚਾਹੁੰਦੇ ਹੋ ਸਿਹਤਮੰਦ ਤਾ ਪੀਓ ਇਹ ਅਨੋਖਾ ਜੂਸ

Pathankot News: ਜੇਕਰ ਤੁਸੀਂ ਰਹਿਣਾ ਚਾਹੁੰਦੇ ਹੋ ਸਿਹਤਮੰਦ ਤਾ ਪੀਓ ਇਹ ਅਨੋਖਾ ਜੂਸ

ਸਬਜ਼ੀਆਂ

ਸਬਜ਼ੀਆਂ ਦਾ ਜੂਸ ਬਣਾਉਂਦਾ ਹੋਇਆ ਜੂਸ ਵਿਕਰੇਤਾ

ਪਠਾਨਕੋਟ ਦਾ ਇੱਕ ਜੂਸ ਵਿਕਰੇਤਾ ਸਬਜ਼ੀਆਂ ਦਾ ਜੂਸ ਕੱਢ ਕੇ ਵੇਚਣ ਦਾ ਕੰਮ ਕਰ ਰਿਹਾ ਹੈ। ਇਹ ਵਿਅਕਤੀ ਆਪਣੀ ਦੁਕਾਨ 'ਤੇ ਟਮਾਟਰ, ਹਰੀਆਂ ਮਿਰਚਾਂ, ਸ਼ਿਮਲਾ ਮਿਰਚ, ਬਰੋਕਲੀ, ਲਸਣ, ਅਦਰਕ, ਆਂਵਲਾ, ਪਾਲਕ, ਲੋਕੀਂ, ਸ਼ਲਗਮ ਅਤੇ ਕਈ ਹੋਰ ਸਬਜ਼ੀਆਂ ਦਾ ਜੂਸ ਕੱਢ ਕੇ ਵੇਚਦਾ ਹੈ। ਜਿਸ ਨੂੰ ਪੀਣ ਦੇ ਲਈ ਦੂਰੋਂ ਦੂਰੋਂ ਲੋਕ ਆਉਂਦੇ ਹਨ।

ਹੋਰ ਪੜ੍ਹੋ ...
 • Share this:
  ਜਤਿਨ ਸ਼ਰਮਾ

  ਪਠਾਨਕੋਟ: ਇਸ ਭੱਜ ਦੌੜ ਦੀ ਜ਼ਿੰਦਗੀ ਵਿੱਚ ਮਨੁੱਖ ਆਪਣੀ ਸਿਹਤ ਦਾ ਧਿਆਨ ਨਹੀਂ ਰੱਖ ਪਾਉਂਦਾ। ਜਿਸ ਕਾਰਨ ਉਹ ਆਏ ਦਿਨ ਕਿਸੇ ਨਾ ਕਿਸੇ ਬੀਮਾਰੀ ਦਾ ਸ਼ਿਕਾਰ ਰਹਿੰਦਾ ਹੈ। ਇਨ੍ਹਾਂ ਬਿਮਾਰੀਆਂ ਪਿੱਛੇ ਸਭ ਤੋਂ ਖਾਸ ਭੂਮਿਕਾ ਸਾਡੇ ਗਲਤ ਖਾਣ ਪੀਣ ਦੀ ਹੁੰਦੀ ਹੈ ਅਤੇ ਡਾਕਟਰਾਂ ਵੱਲੋਂ ਹਮੇਸ਼ਾ ਮਨੁੱਖ ਨੂੰ ਸਾਦਾ ਭੋਜਨ ਅਤੇ ਹਰੀਆਂ ਸਬਜ਼ੀਆਂ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।

  ਅਜਿਹੇ ਲੋਕਾਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਪਠਾਨਕੋਟ ਦਾ ਇੱਕ ਜੂਸ ਵਿਕਰੇਤਾ ਸਬਜ਼ੀਆਂ ਦਾ ਜੂਸ ਕੱਢ ਕੇ ਵੇਚਣ ਦਾ ਕੰਮ ਕਰ ਰਿਹਾ ਹੈ। ਇਹ ਵਿਅਕਤੀ ਆਪਣੀ ਦੁਕਾਨ 'ਤੇ ਟਮਾਟਰ, ਹਰੀਆਂ ਮਿਰਚਾਂ, ਸ਼ਿਮਲਾ ਮਿਰਚ, ਬਰੋਕਲੀ, ਲਸਣ, ਅਦਰਕ, ਆਂਵਲਾ, ਪਾਲਕ, ਲੋਕੀਂ, ਸ਼ਲਗਮ ਅਤੇ ਕਈ ਹੋਰ ਸਬਜ਼ੀਆਂ ਦਾ ਜੂਸ ਕੱਢ ਕੇ ਵੇਚਦਾ ਹੈ। ਜਿਸ ਨੂੰ ਪੀਣ ਦੇ ਲਈ ਦੂਰੋਂ ਦੂਰੋਂ ਲੋਕ ਆਉਂਦੇ ਹਨ।

  ਜੂਸ ਵਿਕਰੇਤਾ ਦੇ ਭਰਾ ਨੇ ਦੱਸਿਆ ਕਿ ਉਹ ਤੇ ਉਸਦਾ ਭਰਾ ਸਵੇਰੇ ਮੰਡੀ ਵਿਚ ਜਾ ਕੇ ਹਰੀਆਂ ਤੇ ਤਾਜ਼ੀਆਂ ਸਬਜ਼ੀਆਂ ਖਰੀਦ ਕੇ ਲਿਆਉਂਦੇ ਹਨ ਅਤੇ ਸਵੇਰੇ ਚਾਰ ਵਜੇ ਤੋਂ ਹੀ ਸੈਰ ਕਰਨ ਵਾਲੇ ਲੋਕ ਇੱਥੇ ਆ ਕੇ ਜੂਸ ਪੀਂਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ਵਿਚ ਲੋਕ ਗਲਤ ਖਾਣ ਪੀਣ ਨਾਲ ਹੀ ਕਈ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ ਇਸ ਕਾਰਨ ਉਨ੍ਹਾਂ ਵੱਲੋਂ ਲੋਕਾਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਇਹ ਅਨੌਖਾ ਜੂਸ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ।

  ਉੱਥੇ ਜੂਸ ਪੀਣ ਆਏ ਲੋਕਾਂ ਨੇ ਵੀ ਇਸ ਜੂਸ ਵਿਕਰੇਤਾ ਦੀ ਸਰਾਹਨਾ ਕੀਤੀ ਉਨ੍ਹਾਂ ਕਿਹਾ ਕਿ ਸਾਡੇ ਇਲਾਕੇ ਵਿੱਚ ਅਜਿਹਾ ਕੋਈ ਵੀ ਹੋਰ ਵਿਅਕਤੀ ਇਨ੍ਹਾਂ ਸਬਜ਼ੀਆਂ ਦਾ ਜੂਸ ਨਹੀਂ ਬਣਾਉਂਦਾ। ਉਨ੍ਹਾਂ ਕਿਹਾ ਜਿਥੇ ਇਹ ਜੂਸ ਸਾਡੇ ਸਰੀਰ ਲਈ ਵਧੀਆ ਸਾਬਿਤ ਹੁੰਦਾ ਹੈ। ਉੱਥੇ ਹੀ ਇਹ ਪੀਣ ਵਿੱਚ ਵੀ ਸੁਆਦ ਭਰਿਆ ਹੈ।
  Published by:Amelia Punjabi
  First published:

  Tags: Health, Juice, Pathankot, Vegetables

  ਅਗਲੀ ਖਬਰ