Home /punjab /

Toy Train: ਪਠਾਨਕੋਟ ਦੀ ਸ਼ਾਨ ਇਹ ਰੇਲਗੱਡੀ ਹੁਣ ਬਣ ਗਈ ਸ਼ਹਿਰ ਲਈ ਸਿਰਦਰਦ

Toy Train: ਪਠਾਨਕੋਟ ਦੀ ਸ਼ਾਨ ਇਹ ਰੇਲਗੱਡੀ ਹੁਣ ਬਣ ਗਈ ਸ਼ਹਿਰ ਲਈ ਸਿਰਦਰਦ

ਫਾਟਕ

ਫਾਟਕ ਬੰਦ ਹੋਣ ਕਾਰਨ ਟ੍ਰਾਫੀਕ ਸਮੱਸਿਆ ਝੇਲ ਰਹੇ ਲੋਕ

ਸਾਂਸਦ ਸੰਨੀ ਦਿਓਲ ਵੱਲੋਂ ਅਤੇ ਸਾਬਕਾ ਵਿਧਾਇਕ ਅਮਿਤ ਵਿਜ ਵੱਲੋਂ ਇਸ ਰੇਲ ਟਰੈਕ ਨੂੰ ਐਲੀਵੇਟਰ ਟਰੈਕ ਦੇ ਰੂਪ ਵਿਚ ਬਣਾਉਣ ਦੀ ਗੱਲ ਕਹੀ ਜਾ ਰਹੀ ਸੀ।  ਪਰ ਹੁਣ ਤੱਕ ਇਹ ਸਾਰੀਆਂ ਗੱਲਾਂ ਸਿਰਫ਼ ਵਾਅਦਿਆਂ ਤਕ ਹੀ ਸੀਮਿਤ ਹਨ ਜਦਕਿ ਜ਼ਮੀਨੀ ਹਕੀਕਤ ਵਿੱਚ ਕੁਝ ਵੀ ਅਜਿਹਾ ਨਹੀਂ ਦੇਖਿਆ।

  • Share this:
    ਜਤਿਨ ਸ਼ਰਮਾ

    ਪਠਾਨਕੋਟ: ਸੰਨ 1927 ਵਿੱਚ ਪਠਾਨਕੋਟ ਤੋਂ ਜੋਗਿੰਦਰ ਨਗਰ (Himachal) ਤੱਕ ਭਾਫ਼ ਨਾਲ ਚੱਲਣ ਵਾਲੀ ਰੇਲਗੱਡੀਦੀ ਸ਼ੁਰੂਆਤ ਕੀਤੀ ਗਈ ਸੀ। ਈਸਟ ਇੰਡੀਆ ਕੰਪਨੀ (East India Company) ਵੱਲੋਂ ਸਭ ਤੋਂ ਪਹਿਲਾਂ 1903 ਵਿੱਚ ਕਾਲਕਾ ਤੋਂ ਸ਼ਿਮਲਾ (Kalka to Shimla) ਰੇਲ ਗੱਡੀ ਚਲਾਈ ਗਈ ਅਤੇ 1927 ਵਿੱਚ ਭਾਫ਼ ਇੰਜਣਨਾਲ ਪਠਾਨਕੋਟ ਤੋਂ ਜੋਗਿੰਦਰ ਨਗਰ ਰੇਲ ਗੱਡੀ ਦੀ ਸ਼ੁਰੂਆਤ ਕੀਤੀ ਗਈ।

    ਉਸ ਸਮੇਂ ਅੰਗਰੇਜ਼ਾਂ ਵੱਲੋਂਇਨ੍ਹਾਂ ਦੋਵਾਂ ਰੇਲ ਗੱਡੀਆਂ ਨੂੰ ਚਲਾਉਣਾ ਭਾਰਤ ਦੀ ਵੱਡੀ ਪ੍ਰਾਪਤੀ ਸੀ ਅਤੇ ਇਸ ਰੇਲ ਗੱਡੀ ਦੀ ਬਦੌਲਤ ਹੀ ਪਠਾਨਕੋਟ ਸ਼ਹਿਰ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ ਹੈ। ਪਰ ਸਮੇਂ ਦੇ ਨਾਲ ਇਹ ਟਰੇਨ ਪਠਾਨਕੋਟ ਦੇ ਲੋਕਾਂ ਲਈ ਮੁਸੀਬਤ ਬਣ ਗਈ ਹੈ।

    ਦੱਸ ਦਈਏ, ਇਹ ਟਰੇਨ ਸ਼ਹਿਰ ਦੇ ਵਿਚਕਾਰੋਂ ਲੰਘਦੀ ਹੈ ਅਤੇ ਦਿਨ ਵਿੱਚ ਕਈ ਵਾਰ ਆਉਂਦੀ-ਜਾਂਦੀ ਹੈ। ਰੇਲਵੇ ਸਟੇਸ਼ਨ ਤੋਂ ਕਰੀਬ 5 ਕਿਲੋਮੀਟਰ ਦੀ ਦੂਰੀ 'ਤੇ 9 ਫਾਟਕ ਹਨ ਅਤੇ ਫਾਟਕ ਬੰਦ ਹੋਣ ਨਾਲ ਪਠਾਨਕੋਟ ਸ਼ਹਿਰ ਦੋ ਹਿੱਸਿਆਂ ਵਿਚ ਵੰਡਿਆ ਜਾਂਦਾ ਹੈ। ਜਿਸ ਨਾਲ ਲੋਕਾਂ ਨੂੰ ਆਵਾਜਾਈ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਨਾਲਸ਼ਹਿਰ ਦਾ ਵਪਾਰੀ ਵਰਗ ਵੀ ਪ੍ਰਭਾਵਿਤ ਹੋ ਰਿਹਾ ਹੈ।

    ਨਿਵਾਸੀਆਂ ਦਾ ਕਹਿਣਾ ਹੈ ਕਿ ਟਰੇਨ ਉਸ ਸਮੇਂ ਚਲਾਈ ਗਈ ਸੀ। ਉਸ ਸਮੇਂ ਸ਼ਹਿਰ ਬਹੁਤ ਛੋਟਾ ਸੀ ਅਤੇ ਲੋਕਾਂ ਕੋਲ ਬਹੁਤ ਘੱਟ ਸਾਧਨ ਸਨ। ਪਰ ਸਮੇਂ ਦੇ ਬੀਤਣ ਦੇ ਨਾਲ ਸ਼ਹਿਰ ਦਾ ਪਹਿਲਾਂ ਨਾਲੋਂ ਵੀ ਜ਼ਿਆਦਾ ਵਿਕਾਸ ਹੋਇਆ ਹੈ ਅਤੇ ਵਾਹਨਾਂ ਦਾ ਲੋਕਾਂ ਵਿੱਚ ਬਹੁਤ ਪ੍ਰਚਲਨ ਹੋ ਗਿਆ ਹੈ।

    ਇਸ ਬਾਰੇ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜਿਸ ਸਮੇਂ ਇਸ ਰੇਲ ਗੱਡੀ ਦੀ ਸ਼ੁਰੂਆਤ ਹੋਈ ਸੀ। ਉਸ ਸਮੇਂ ਸ਼ਹਿਰ ਬਹੁਤ ਛੋਟਾ ਹੁੰਦਾ ਸੀ ਅਤੇ ਲੋਕਾਂ ਕੋਲ਼ ਸਾਧਨ ਵੀ ਬਹੁਤ ਘੱਟ ਸਨ। ਪਰ ਸਮੇਂ ਦੇ ਬੀਤਣ ਦੇ ਨਾਲ ਸ਼ਹਿਰ ਦਾ ਪਹਿਲਾਂ ਨਾਲੋਂ ਵੀ ਜ਼ਿਆਦਾ ਵਿਕਾਸ ਹੋਇਆ ਹੈ ਅਤੇ ਵਾਹਨਾਂ ਦਾ ਲੋਕਾਂ ਵਿੱਚ ਬਹੁਤ ਪ੍ਰਚਲਨ ਹੋ ਗਿਆ ਹੈ।ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਸੰਨੀ ਦਿਓਲ ਅਤੇ ਸਾਬਕਾ ਵਿਧਾਇਕ ਅਮਿਤ ਵਿਜ ਇਸ ਰੇਲਵੇ ਟਰੈਕ ਨੂੰ ਐਲੀਵੇਟਰ ਟਰੈਕ ਬਣਾਉਣ ਦੀ ਗੱਲ ਕਰ ਰਹੇ ਸਨ।

    ਇਹ ਸਭ ਗੱਲਾਂ ਵਾਅਦਿਆਂ ਤੱਕ ਹੀ ਸੀਮਤ ਨਜ਼ਰ ਆਈਆਂ। ਜਦ ਕਿ ਜ਼ਮੀਨੀ ਹਕੀਕਤ ਵਿੱਚ ਅਜਿਹਾ ਕੁਝ ਵੀ ਨਹੀਂ ਹੈ ਜੋ ਲੋਕਾਂ ਨੂੰ ਇਸ ਟ੍ਰੈਫਿਕ ਸਮੱਸਿਆ ਦਾ ਹੱਲ ਲੱਭ ਸਕੇ। ਲੋਕਾਂ ਨੇ ਹੁਣ ਨਵੀਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਇਸ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਪਠਾਨਕੋਟ ਦੀ ਇਤਿਹਾਸਕ ਵਿਰਾਸਤ ਨੂੰ ਬਚਾਇਆ ਜਾ ਸਕੇ ਅਤੇ ਲੋਕਾਂ ਨੂੰ ਆਵਾਜਾਈ ਦੀ ਸਮੱਸਿਆ ਤੋਂ ਨਿਜਾਤ ਮਿਲ ਸਕੇ।
    Published by:Amelia Punjabi
    First published:

    Tags: Pathankot, Punjab

    ਅਗਲੀ ਖਬਰ