Home /punjab /

ਦੇਖੋ ਪਠਾਨਕੋਟ ਦੇ ਕਿਸਾਨ ਦੀ ਪ੍ਰੇਰਨਾਦਾਇਕ ਕਹਾਣੀ, 5 ਗਾਵਾਂ ਤੋਂ ਛੋਟਾ ਜਿਹਾ ਕਾਰੋਬਾਰ ਕਰ ਕਿਵੇਂ ਬਣਿਆ ਲੱਖਪਤੀ

ਦੇਖੋ ਪਠਾਨਕੋਟ ਦੇ ਕਿਸਾਨ ਦੀ ਪ੍ਰੇਰਨਾਦਾਇਕ ਕਹਾਣੀ, 5 ਗਾਵਾਂ ਤੋਂ ਛੋਟਾ ਜਿਹਾ ਕਾਰੋਬਾਰ ਕਰ ਕਿਵੇਂ ਬਣਿਆ ਲੱਖਪਤੀ

X
ਡੇਅਰੀ

ਡੇਅਰੀ ਫਾਰਮ ਤੋਂ ਲੱਖਾਂ ਰੁਪਏ ਕਮਾਉਣ ਵਾਲਾ ਸੰਜੀਵ ਕੁਮਾਰ

ਪਠਾਨਕੋਟ ਦੇ ਸੰਜੀਵ ਕੁਮਾਰ ਨੇ ਜਿਸ ਨੇ ਪਿੰਡ ਕਟਾਰੂਚੱਕ ਵਿਚ 8 ਗਊਆਂ ਨੂੰ ਪਾਲ ਡੇਅਰੀ ਫਾਰਮ (Dairy Farm) ਦੀ ਸ਼ੁਰੂਆਤ ਕੀਤੀ। ਜਿਸ ਨੂੰ ਹੌਲੀ-ਹੌਲੀ ਵਧਾਉਂਦੇ ਹੋਏ ਉਹ ਅੱਜ 50 ਤੋ 60 ਗਊਆਂ ਦਾ ਪਾਲਣ ਕਰ ਰਿਹਾ ਹੈ। ਪਿਛਲੇ ਪੰਜਾਂ ਸਾਲਾਂ ਵਿਚ ਉਸ ਨੇ ਇਹ ਕੰਮ ਨੂੰ ਇੰਨਾ ਵਧਾ ਲਿਆ ਕਿ ਉਹ ਹਰ ਸਾਲ ਲਗਭਗ 10 ਤੋਂ 12 ਲੱਖ ਰੁਪਏ ਗੋਧਨ ਦੇ ਦੁੱਧ ਤੋਂ ਹੀ ਕਮਾਉਂਦਾ ਹੈ।

ਹੋਰ ਪੜ੍ਹੋ ...
  • Share this:

ਜਤਿਨ ਸ਼ਰਮਾ, ਪਠਾਨਕੋਟ:

ਚੰਗੇ ਭਵਿੱਖ ਦੇ ਲਈ ਕਈ ਨੌਜਵਾਨ ਪੰਜਾਬ ਨੂੰ ਛੱਡ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ ਲੇਕਿਨ ਕੁੱਝ ਅਜਿਹੇ ਨੌਜਵਾਨ ਵੀ ਹਨ ਜੋ ਦੇਸ਼ ਵਿੱਚ ਰਹ ਕੇ ਹੀ ਕੁੱਝ ਅਜਿਹਾ ਕਰਨਾ ਚਾਹੁੰਦੇ ਹਨ ਜੋ ਦੂਜਿਆਂ ਦੇ ਲਈ ਮਿਸਾਲ ਬਣ ਸਕੇ। ਅਜਿਹਾ ਇੱਕ ਮਿਸਾਲ ਕਾਇਮ ਕੀਤੀ ਹੈ ਪਠਾਨਕੋਟ ਦੇ ਸੰਜੀਵ ਕੁਮਾਰ ਨੇ ਜਿਸ ਨੇ ਪਿੰਡ ਕਟਾਰੂਚੱਕ ਵਿਚ 8 ਗਊਆਂ ਨੂੰ ਪਾਲ ਡੇਅਰੀ ਫਾਰਮ (Dairy Farm) ਦੀ ਸ਼ੁਰੂਆਤ ਕੀਤੀ। ਜਿਸ ਨੂੰ ਹੌਲੀ-ਹੌਲੀ ਵਧਾਉਂਦੇ ਹੋਏ ਉਹ ਅੱਜ 50 ਤੋ 60 ਗਊਆਂ ਦਾ ਪਾਲਣ ਕਰ ਰਿਹਾ ਹੈ। ਪਿਛਲੇ ਪੰਜਾਂ ਸਾਲਾਂ ਵਿਚ ਉਸ ਨੇ ਇਹ ਕੰਮ ਨੂੰ ਇੰਨਾ ਵਧਾ ਲਿਆ ਕਿ ਉਹ ਹਰ ਸਾਲ ਲਗਭਗ 10 ਤੋਂ 12 ਲੱਖ ਰੁਪਏ ਗੋਧਨ ਦੇ ਦੁੱਧ ਤੋਂ ਹੀ ਕਮਾਉਂਦਾ ਹੈ।

ਇਸ ਲਈ ਸੰਜੀਵ ਉਨ੍ਹਾਂ ਕਿਸਾਨਾਂ ਦੇ ਲਈ ਵੀ ਪ੍ਰੇਰਨਾ ਬਣਿਆ ਹੈ ਜੋ ਅੱਜ ਵੀ ਰਵਾਇਤੀ ਫਸਲਾਂ ਦੇ ਚੱਕਰ ਵਿਚ ਫਸੇ ਹੋਏ ਹਨ ਅਤੇ ਇਨ੍ਹਾਂ ਕਿਸਾਨਾਂ ਨੂੰ ਸੰਜੀਵ ਅਪੀਲ ਕਰ ਰਿਹਾ ਹੈ ਕਿ ਤੁਸੀਂ ਵੀ ਰਵਾਇਤੀ ਫਸਲਾਂ ਦੇ ਨਾਲ ਸਹਾਇਕ ਧੰਦਾ ਅਪਨਾਓ।

ਉਥੇ ਖੇਤੀਬਾੜੀ ਵਿਭਾਗ ਦੇ ਅਫ਼ਸਰ ਡਾ. ਅਮਰੀਕ ਸਿੰਘ ਨੇ ਸੰਜੀਵ ਦੇ ਇਸ ਕੰਮ ਦੀ ਤਾਰੀਫ਼ ਕਰਦਿਆਂ ਹੋਇਆ ਕਿਹਾ ਕਿ ਦੂਜੇ ਕਿਸਾਨਾਂ ਨੂੰ ਵੀ ਸੰਜੀਵ ਦੀ ਤਰ੍ਹਾਂ ਰਵਾਇਤੀ ਫਸਲਾਂ ਦੇ ਨਾਲ ਇੱਕ ਸਹਾਇਕ ਧੰਦੇ ਨੂੰ ਵੀ ਅਪਣਾਉਣ ਦੀ ਲੋਡ਼ ਹੈ ਤਾਂ ਜੋ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜਰ ਬਸਰ ਸਹੀ ਢੰਗ ਨਾਲ ਕਰ ਸਕਣ।

Published by:Amelia Punjabi
First published:

Tags: Dairy Farmers, Pathankot, Progressive Farming, Punjab, Punjab farmers