Home /punjab /

ਜਲ ਸ਼ਕਤੀ ਅਭਿਆਨ ਤਹਿਤ ਟੀਮ ਨੇ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ ਦਾ ਕੀਤਾ ਦੌਰਾ, ਧਰਤੀ ਹੇਠਲੇ ਪਾਣੀ ਦੇ ਪੱਧਰ ਦੀ ਕੀਤੀ ਜਾਂਚ

ਜਲ ਸ਼ਕਤੀ ਅਭਿਆਨ ਤਹਿਤ ਟੀਮ ਨੇ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ ਦਾ ਕੀਤਾ ਦੌਰਾ, ਧਰਤੀ ਹੇਠਲੇ ਪਾਣੀ ਦੇ ਪੱਧਰ ਦੀ ਕੀਤੀ ਜਾਂਚ

ਹੇਠਲੇ ਪਾਣੀ ਦੇ ਪੱਧਰ ਦੀ ਜਾਂਚ ਕਰਦੇ ਹੋਈ ਟੀਮ 

ਹੇਠਲੇ ਪਾਣੀ ਦੇ ਪੱਧਰ ਦੀ ਜਾਂਚ ਕਰਦੇ ਹੋਈ ਟੀਮ 

ਪਠਾਨਕੋਟ: ਜਲ ਸ਼ਕਤੀ ਅਭਿਆਨ ਤਹਿਤ ਅੱਜ ਇੱਕ ਰਾਸ਼ਟਰੀ ਟੀਮ ਪਠਾਨਕੋਟ ਜ਼ਿਲ੍ਹੇ ਵਿੱਚ ਪਹੁੰਚੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਬਰਕਰਾਰ ਰੱਖਣ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਜਾਇਜ਼ਾ ਲਿਆ।ਜਿਕਰਯੋਗ ਹੈ ਕਿ ਜਲ ਸਕਤੀ ਅਭਿਆਨ ਲਈ ਜ਼ਿਲ੍ਹਾ ਪਠਾਨਕੋਟ ਲਈ ਲਗਾਏ ਨੋਡਲ ਅਫਸਰ ਜਾਗ੍ਰਤੀ ਰੋਹਿਤ ਸਿੰਗਲਾ (ਆਈ.ਏ.ਐਸ. ਬੈਚ-2006) ਡਾਇਰੈਕਟਰ ਨਿਤੀ ਆਯੋਗ ਅਤੇ ਉਨ੍ਹਾਂ ਨਾਲ ਮਿ. ਅੰਜਲੀ ਸਾਇੰਟਿਸਟ-ਬੀ ਵੀ ਮੋਜੂਦ ਸਨ।

ਹੋਰ ਪੜ੍ਹੋ ...
 • Share this:
  ਜਤਿਨ ਸ਼ਰਮਾ

  ਪਠਾਨਕੋਟ: ਜਲ ਸ਼ਕਤੀ ਅਭਿਆਨ ਤਹਿਤ ਅੱਜ ਇੱਕ ਰਾਸ਼ਟਰੀ ਟੀਮ ਪਠਾਨਕੋਟ ਜ਼ਿਲ੍ਹੇ ਵਿੱਚ ਪਹੁੰਚੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਬਰਕਰਾਰ ਰੱਖਣ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਜਾਇਜ਼ਾ ਲਿਆ।ਜਿਕਰਯੋਗ ਹੈ ਕਿ ਜਲ ਸਕਤੀ ਅਭਿਆਨ ਲਈ ਜ਼ਿਲ੍ਹਾ ਪਠਾਨਕੋਟ ਲਈ ਲਗਾਏ ਨੋਡਲ ਅਫਸਰ ਜਾਗ੍ਰਤੀ ਰੋਹਿਤ ਸਿੰਗਲਾ (ਆਈ.ਏ.ਐਸ. ਬੈਚ-2006) ਡਾਇਰੈਕਟਰ ਨਿਤੀ ਆਯੋਗ ਅਤੇ ਉਨ੍ਹਾਂ ਨਾਲ ਮਿ. ਅੰਜਲੀ ਸਾਇੰਟਿਸਟ-ਬੀ ਵੀ ਮੋਜੂਦ ਸਨ।

  ਸਭ ਤੋਂ ਪਹਿਲਾ ਟੀਮ ਮੈਂਬਰਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਅੰਦਰ ਸਥਿਤ ਮੀਟਿੰਗ ਹਾਲ ਵਿੱਚ ਵੱਖ ਵੱਖ ਵਿਭਾਗੀ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਜਿਸ ਵਿੱਚ ਹੋਰਨਾਂ ਤੋਂ ਇਲਾਵਾ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ, ਮੈਜਰ ਡਾ. ਸੁਮਿਤ ਮੂਧ ਸਹਾਇਕ ਕਮਿਸਨਰ ਜਰਨਲ, ਬਲਰਾਜ ਸਿੰਘ ਵਧੀਕ ਡਿਪਟੀ ਕਮਿਸਨਰ (ਵਿਕਾਸ), ਡਾ. ਗੁਰਪ੍ਰੀਤ ਸਿੰਘ ਜ਼ਿਲ੍ਹਾ ਸੋਇਲ ਕੰਜਰਵੇਸਨ ਆਫਿਸਰ ਪਠਾਨਕੋਟ, ਡਾ. ਅਮਰੀਕ ਸਿੰਘ ਖੇਤੀ ਬਾੜੀ ਅਫਸਰ ਅਤੇ ਹੋਰ ਵੱਖ-ਵੱਖ ਸਬੰਧਤ ਵਿਭਾਗੀ ਅਧਿਕਾਰੀ ਵੀ ਹਾਜ਼ਰ ਸਨ।

  ਜ਼ਿਕਰਯੋਗ ਹੈ ਕਿ ਆਈ ਟੀਮ ਨੇ ਪਹਿਲੀ ਮੀਟਿੰਗ ਦੌਰਾਨ ਪਠਾਨਕੋਟ ਜ਼ਿਲ੍ਹੇ ਦੀਆਂ ਕੁਝ ਅਹਿਮ ਥਾਵਾਂ ’ਤੇ ਚਰਚਾ ਕੀਤੀ ਅਤੇ ਜ਼ਿਲ੍ਹੇ ਦੇ ਹਾਲਾਤ ਦਾ ਜਾਇਜ਼ਾ ਲਿਆ। ਇਸ ਤੋਂ ਉਸ ਨੇ ਸਾਹਪੁਰਕੰਡੀ ਤੋਂ ਜਾਂਚ ਨੂੰ ਅੱਗੇ ਵਧਾਇਆ। ਸਭ ਤੋਂ ਪਹਿਲਾਂ ਧਾਰ ਬਲਾਕ ਦੇ ਪਿੰਡਾਂ ਵਿੱਚ ਬਣਾਏ ਗਏ ਚੈਕ ਡੈਮਾਂ ਦਾ ਜ਼ਿਲ੍ਹਾ ਅਧਿਕਾਰੀਆਂ ਦੀ ਦੇਖ-ਰੇਖ ਹੇਠ ਨਿਰੀਖਣ ਕੀਤਾ ਗਿਆ।ਇਸ ਤੋਂ ਪਹਿਲਾਂ ਟੀਮ ਨੇ ਪਿੰਡਾਂ ਵਿੱਚ ਪੁਰਾਤਨ ਸਮੇਂ ਵਿੱਚ ਬਣੀਆਂ ਬਾਉਲੀਆਂ ਦਾ ਵੀ ਨਿਰੀਖਣ ਕੀਤਾ। ਜਾਂਚ ਟੀਮ ਦੇ ਮੈਂਬਰਾਂ ਨੇ ਦੱਸਿਆ ਕਿ ਇਸ ਦੌਰੇ ਦਾ ਮੁੱਖ ਮੰਤਵ ਪਠਾਨਕੋਟ ਜ਼ਿਲ੍ਹੇ ਵਿੱਚ ਪਾਣੀ ਦੇ ਪੱਧਰ ਦੀ ਮੌਕੇ 'ਤੇ ਜਾਂਚ ਕਰਨਾ ਹੈ ਅਤੇ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਜੋ ਹੇਠਾਂ ਜਾ ਰਿਹਾ ਹੈ, ਨੂੰ ਕਿਹੜੇ ਉਪਾਵਾਂ ਨਾਲ ਉੱਚਾ ਚੁੱਕਣਾ ਹੈ। ਤਾਂ ਜੋ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਹੇਠਾਂ ਜਾਣ ਤੋਂ ਰੋਕਿਆ ਜਾ ਸਕੇ।

  ਉਨ੍ਹਾਂ ਕਿਹਾ ਕਿ ਇਸ ਦੌਰੇ ਦਾ ਮਕਸਦ ਧਰਤੀ ਹੇਠਲੇ ਪਾਣੀ ਦੀ ਸੰਭਾਲ ਕਰਨਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੀਣ ਵਾਲੇ ਪਾਣੀ ਲਈ ਪ੍ਰੇਸ਼ਾਨ ਨਾ ਹੋਣਾ ਪਵੇ। ਉਨ੍ਹਾਂ ਕਿਹਾ ਕਿ ਸਾਨੂੰ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸਰਕਾਰ ਨਾਲ ਸਹਿਯੋਗ ਕਰਨ ਦੀ ਵੀ ਲੋੜ ਹੈ।
  Published by:rupinderkaursab
  First published:

  Tags: Pathankot, Punjab

  ਅਗਲੀ ਖਬਰ