Home /punjab /

ਅਚਾਨਕ ਗਰਮੀ ਵਧਣ ਕਾਰਨ ਪਰਵਾਸੀ ਕਿਸਾਨਾਂ ਵੱਲੋਂ ਬੀਜੀਆਂ ਸਬਜ਼ੀਆਂ ਹੋਇਆ ਖਰਾਬ

ਗਰਮੀ

ਗਰਮੀ ਕਾਰਨ ਖਰਾਬ ਹੋਈ ਫਸਲ ਦਿਖਾਉਂਦਾ ਹੋਇਆ ਪਰਵਾਸੀ ਕਿਸਾਨ

ਪਠਾਨਕੋਟ: ਸਰਕਾਰਾਂ ਵੱਲੋਂ ਅਕਸਰ ਕਿਸਾਨਾਂ ਨੂੰ ਰਿਵਾਇਤੀ ਫਸਲਾਂ (Conventional crops) ਨੂੰ ਛੱਡ ਖੇਤੀ ਵਿੱਚ ਵਿਭਿੰਨਤਾ ਲਿਆਉਣ ਦੀ ਗੱਲ ਕਹੀ ਜਾਂਦੀ ਹੈ, ਅਤੇ ਖੇਤੀਬਾੜੀ ਵਿਭਾਗ (Agriculture Department) ਵੱਲੋਂ ਸਮੇਂ-ਸਮੇਂ 'ਤੇ ਕਿਸਾਨਾਂ ਨੂੰ ਸਬਜ਼ੀਆਂ ਅਤੇ ਫਲਾਂ ਦੀ ਬਿਜਾਈ ਲਈ ਪ੍ਰੇਰਿਤ ਕਰਨ ਲਈ ਸੈਮੀਨਾਰ (Seminar) ਕਰਵਾਏ ਜਾਂਦੇ ਹਨ। ਕਿਸਾਨ ਖੇਤੀ ਵਿਗਿਆਨੀਆਂ ਦੀ ਸਲਾਹ ਨਾਲ ਸਬਜ਼ੀਆਂ ਦੀ ਕਾਸ਼ਤ ਕਰਕੇ ਚੰਗਾ ਮੁਨਾਫਾ ਵੀ ਕਮਾ ਰਹੇ ਸਨ, ਪਰ ਇਸ ਸਾਲ ਗਰਮੀ ਵਧਣ ਕਾਰਨ ਕਿਸਾਨਾਂ ਦੀਆਂ ਸਬਜ਼ੀਆਂ (Vegetable) ਖ਼ਰਾਬ ਹੋ ਗਈਆਂ ਹਨ ਅਤੇ ਉਨ੍ਹਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ।

ਹੋਰ ਪੜ੍ਹੋ ...
 • Share this:
  ਜਤਿਨ ਸ਼ਰਮਾ

  ਪੰਜਾਬ ਵਿੱਚ ਪਰਵਾਸੀ ਕਿਸਾਨਾਂ (Immigrant farmers) ਨੇ ਦੱਸਿਆ ਕਿ ਉਨ੍ਹਾਂ ਨੇ ਥਾਂ ਕਿਰਾਏ 'ਤੇ ਲੈ ਕੇ ਸਬਜ਼ੀਆਂ ਬੀਜਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ ਅਤੇ ਇਨ੍ਹਾਂ ਸਬਜ਼ੀਆਂ ਦੀ ਦੇਖਭਾਲ ਲਈ ਦੋ ਵਿਅਕਤੀ ਵੀ ਤਾਇਨਾਤ ਕੀਤੇ ਗਏ ਹਨ।ਪਰ ਇਨ੍ਹਾਂ ਦੀ ਦੇਖਭਾਲ ਦੇ ਬਾਵਜੂਦ ਅਚਾਨਕ ਗਰਮੀ ਵਧਣ ਕਾਰਨ ਸਾਰੀਆਂ ਸਬਜ਼ੀਆਂ ਖਰਾਬ ਹੋ ਗਈਆਂ ਹਨ। ਜਿਸ ਕਾਰਨ ਉਸ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ।

  ਉਨ੍ਹਾਂ ਕਿਹਾ ਕਿ ਇਸ ਕੁਦਰਤੀ ਆਫਤ ਨੇ ਉਨ੍ਹਾਂ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ ਅਤੇ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪਰਵਾਸੀ ਕਿਸਾਨਾਂ ਦੀ ਵੀ ਦੇਖਭਾਲ ਕੀਤੀ ਜਾਵੇ ਅਤੇ ਉਨ੍ਹਾਂ ਦੀ ਆਰਥਿਕ ਮਦਦ ਕੀਤੀ ਜਾਵੇ।
  Published by:rupinderkaursab
  First published:

  Tags: Farmer, Pathankot, Punjab

  ਅਗਲੀ ਖਬਰ