Home /punjab /

ਕਣਕ ਦੇ ਸਿੱਟਿਆਂ ਤੇ ਜਾਮਣੀ ਧੱਬਿਆਂ ਕਾਰਨ ਚਿੰਤਾ 'ਚ ਕਿਸਾਨ, ਡਾ. ਅਮਰੀਕ ਸਿੰਘ ਨੇ ਕਿਹਾ- ਘਬਰਾਉਣ ਦੀ ਨਹੀਂ ਜ਼ਰੂਰਤ

ਕਣਕ ਦੇ ਸਿੱਟਿਆਂ ਤੇ ਜਾਮਣੀ ਧੱਬਿਆਂ ਕਾਰਨ ਚਿੰਤਾ 'ਚ ਕਿਸਾਨ, ਡਾ. ਅਮਰੀਕ ਸਿੰਘ ਨੇ ਕਿਹਾ- ਘਬਰਾਉਣ ਦੀ ਨਹੀਂ ਜ਼ਰੂਰਤ

ਕਣਕ

ਕਣਕ ਦੀ ਫਸਲ ਦੀ ਜਾਂਚ ਕਰਦੇ ਹੋਏ ਖੇਤੀਬਾੜੀ ਅਫਸਰ ਡਾ ਅਮਰੀਕ ਸਿੰਘ 

ਪਠਾਨਕੋਟ: ਤਾਪਮਾਨ (temperature) ਵਿੱਚ ਹੋਏ ਅਚਨਚੇਤ ਵਾਧੇ ਕਾਰਨ ਕਣਕ ਦੇ ਸਿੱਟਿਆਂ ਉੱਪਰ ਜਾਮਣੀ ਰੰਗ ਦੇ ਧੱਬੇ ਪੈਣ ਕਾਰਨ ਕਿਸਾਨਾਂ ਵਿੱਚ ਘਬਰਾਹਟ ਪਾਈ ਜਾ ਰਹੀ ਅਤੇ ਕਈ ਕਿਸਾਨ ਉੱਲੀਨਾਸ਼ਕ ਜ਼ਹਿਰਾਂ ਦਾ ਛਿੜਕਾਅ ਵੀ ਕਰ ਰਹੇ ਜਿਸ ਦਾ ਇਸ ਸਮੇਂ ਕੋਈ ਫਾਇਦਾ ਨਹੀਂ। ਇਹ ਵਿਚਾਰ ਡਾ. ਅਮਰੀਕ ਸਿੰਘ (Dr Amrik Singh) ਬਲਾਕ ਖੇਤੀਬਾੜੀ ਅਫਸਰ ਨੇ ਪਿੰਡ ਚੱਕ ਚਿਮਨਾਂ ਵਿੱਚ ਗੋਪਾਲ ਮੋਹਣ ਦੀ ਕਣਕ ਦੀ ਫਸਲ ਦਾ ਜਾਇਜ਼ਾ ਲੈਂਦਿਆਂ ਕਹੇ।

ਹੋਰ ਪੜ੍ਹੋ ...
 • Share this:
  ਜਤਿਨ ਸ਼ਰਮਾ

  ਪਠਾਨਕੋਟ: ਤਾਪਮਾਨ (temperature) ਵਿੱਚ ਹੋਏ ਅਚਨਚੇਤ ਵਾਧੇ ਕਾਰਨ ਕਣਕ ਦੇ ਸਿੱਟਿਆਂ ਉੱਪਰ ਜਾਮਣੀ ਰੰਗ ਦੇ ਧੱਬੇ ਪੈਣ ਕਾਰਨ ਕਿਸਾਨਾਂ ਵਿੱਚ ਘਬਰਾਹਟ ਪਾਈ ਜਾ ਰਹੀ ਅਤੇ ਕਈ ਕਿਸਾਨ ਉੱਲੀਨਾਸ਼ਕ ਜ਼ਹਿਰਾਂ ਦਾ ਛਿੜਕਾਅ ਵੀ ਕਰ ਰਹੇ ਜਿਸ ਦਾ ਇਸ ਸਮੇਂ ਕੋਈ ਫਾਇਦਾ ਨਹੀਂ। ਇਹ ਵਿਚਾਰ ਡਾ. ਅਮਰੀਕ ਸਿੰਘ (Dr Amrik Singh) ਬਲਾਕ ਖੇਤੀਬਾੜੀ ਅਫਸਰ ਨੇ ਪਿੰਡ ਚੱਕ ਚਿਮਨਾਂ ਵਿੱਚ ਗੋਪਾਲ ਮੋਹਣ ਦੀ ਕਣਕ ਦੀ ਫਸਲ ਦਾ ਜਾਇਜ਼ਾ ਲੈਂਦਿਆਂ ਕਹੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਰਮਾਨ ਮਹਾਜਨ ਸਹਾਇਕ ਤਕਨਾਲੋਜੀ ਪ੍ਰਬੰਧਕ(ਆਤਮਾ),ਜੀਵਨ ਲਾਲ,ਸੰਸਾਰ ਸਿੰਘ ਸਮੇ ਹੋਰ ਕਿਸਾਨ ਹਾਜ਼ਰ ਸਨ। ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ ਅਮਰੀਕ ਸਿੰਘ ਨੇ ਦੱਸਿਆ ਕਿ ਮੌਸਮੀ ਤਬਦੀਲੀ (Climate Change) ਕਾਰਨ ਇਸ ਵਾਰ ਦਿਨ ਦੇ ਤਾਪਮਾਨ ਵਿੱਚ ਅਚਾਨਕ ਵਾਧਾ ਦਰਜ਼ ਕੀਤਾ ਗਿਆ ਹੈ। ਜਿਸ ਕਾਰਨ ਕਣਕ ਦੀ ਫਸਲ ਵਧੇਰੇ ਪ੍ਰਭਾਵਤ ਹੋਣ ਦੀ ਸੰਭਾਵਨਾ ਹੈ।

  ਉਨਾਂ ਕਿਹਾ ਕਿ ਕਣਕ ਖ਼ਾਸ ਕਰਕੇ ਦਾਣੇ ਬਨਣ ਸਮੇਂ ਵਧੇਰੇ ਤਾਪਮਾਨ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੁੰਦੀ ਹੈ, ਜਿਸ ਕਾਰਨ ਪ੍ਰਤੀ ਸਿੱਟਾ ਦਾਣਿਆਂ ਦੀ ਗਿਣਤੀ ਅਤੇ ਭਾਰ ਉੱਤੇ ਉੱਚ ਤਾਪਮਾਨ ਦਾ ਬੁਰਾ ਪ੍ਰਭਾਵ ਪੈਣ ਕਾਰਨ ਕਣਕ ਦੀ ਪੈਦਾਵਾਰ ਅਤੇ ਮਿਆਰੀਪਣ ਵਿੱਚ ਗਿਰਾਵਟ ਆ ਸਕਦੀ ਹੈ। ਉਨਾਂ ਕਿਹਾ ਆਮ ਕਰਕੇ ਮਾਰਚ ਦੇ ਮਹੀਨਾ ਕੁਝ ਠੰਢਾ ਰਹਿਣ ਕਾਰਨ ਕਣਕ ਦੀ ਫਸਲ ਨੂੰ ਅਨੁਕਲ਼ ਹਾਲਾਤ ਮਿਲ ਜਾਂਦੇ ਸਨ।

  ਉਨਾਂ ਕਿਹਾ ਕਿ ਬਾਰਾਨੀ ਖੇਤਰਾਂ ਵਿੱਚ ਇਸ ਸਮੇਂ ਕਣਕ ਦੀ ਫਸਲ ਨੂੰ ਪਾਣੀ ਦੀ ਬਹੁਤ ਜ਼ਰੂਰਤ ਹੈ ਅਤੇ ਜੇਕਰ ਇਸ ਸਮੇਂ ਕਣਕ ਦੀ ਫਸਲ ਨੂੰ ਪਾਣੀ ਨਾਂ ਮਿਲਿਆ ਤਾਂ ਕਣਕ ਦੀ ਪੈਦਾਵਾਰ ਪ੍ਰਭਾਵਤ ਹੋ ਸਕਦੀ ਹੈ। ਉਨਾਂ ਕਿਹਾ ਕਿ ਸਿੰਚਿਤ ਖੇਤਰਾਂ ਵਿੱਚ ਕਣਕ ਦੀ ਫਸਲ ਨੂੰ ਹਲਕਾ ਪਾਣੀ ਲਗਾ ਦੇਣਾ ਚਾਹੀਦਾ ਹੈ ਤਾਂ ਜੋ ਪੈਦਾਵਾਰ 'ਤੇ ਕਿਸੇ ਕਿਸਮ ਦਾ ਬੁਰਾ ਪ੍ਰਭਾਵ ਨਾਂ ਪਵੇ। ਡਾ ਅਮਰੀਕ ਸਿੰਘ ਨੇ ਕਿਹਾ ਕਿ ਸਿੰਚਾਈ ਕਰਨ ਲੱਗਿਆਂ ਮੌਸਮ ਅਤੇ ਹਵਾ ਦੀ ਰਫਤਾਰ ਦਾ ਧਿਆਨ ਰੱਖਿਆ ਜਾਵੇ ਤਾਂ ਜੋ ਕਣਕ ਦੀ ਫਸਲ ਨੂੰ ਡਿੱਗਣ ਤੋਂ ਬਚਾਇਆ ਜਾ ਸਕੇ। ਉਨਾਂ ਕਿਹਾ ਕਿ ਵਧੇ ਤਾਪਮਾਨ ਕਾਰਨ ਕਣਕ ਦੇ ਸਿੱਟਿਆਂ ਉਪਰ ਜਾਮਣੀ ਰੰਗ ਦੇ ਧੱਬੇ ਪੈ ਗਏ ਹਨ, ਜਿਸ ਕਾਰਨ ਕਿਸਾਨਾਂ ਅੰਦਰ ਘਬਰਾਹਟ ਪੈਦਾ ਹੋ ਰਹੀ ਹੈ। ਉਨਾਂ ਕਿਹਾ ਕਿ ਇਹ ਇੱਕ ਕੁਦਰਤੀ ਵਰਤਾਰਾ ਹੈ ਜਿਸ ਕਾਰਨ ਕਿਸਾਨਾਂ ਨੂੰ ਘਬਰਾਉਣਾ ਨਹੀਂ ਚਾਹੀਦਾ ਅਤੇ ਘਬਰਾਹਟ ਵਿੱਚ ਦੇਖਾ ਦੇਖੀ ਕਿਸੇ ਕਿਸਮ ਦਾ ਛਿੜਕਾਅ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

  ਡਾ ਅਮਰੀਕ ਸਿੰਘਇਹ ਸਮੱਸਿਆ ਤਕਰੀਬਨ ਕਣਕ ਦੀਆਂ ਸਾਰੀਆਂ ਕਿਸਮਾਂ ਉਪਰ ਹੀ ਪਾਈ ਗਈ ਹੈ। ਉਨਾਂ ਕਿਹਾ ਕਿ ਇਨਾਂ ਜਾਮਣੀ ਧੱਬਿਆਂ ਦਾ ਦਾਣਿਆਂ 'ਤੇ ਕੋਈ ਬੁਰਾ ਪ੍ਰਭਾਵ ਨਹੀਂ ਪਵੇਗਾ ਕਿਉਂਕਿ ਇਹ ਧੱਬੇ ਛਿਲਕੇ ਤੱਕ ਹੀ ਸੀਮਤ ਹਨ। ਉਨਾਂ ਕਿਹਾ ਕਿ ਇਸ ਕੁਦਰਤੀ ਸਮੱਸਿਆ ਦੇ ਇਲਾਜ ਲਈ ਕਿਸੇ ਕਿਸਮ ਤਰਾਂ ਦੀ ਕੀਟਨਾਸ਼ਕ ਜਾਂ ਉੱਲੀਨਾਸ਼ਕ ਰਸਾਇਣ ਦੇ ਛਿੜਕਾਅ ਕਰਨ ਤੋਂ ਬਚਣਾ ਚਾਹੀਦਾ ਕਿਉਂਕਿ ਅਜਿਹਾ ਕਰਨ ਨਾਲ ਖੇਤੀ ਲਾਗਤ ਖਰਚਾ ਵਧੇਗਾ ਅਤੇ ਆਮਦਨ ਘਟੇਗੀ।
  Published by:rupinderkaursab
  First published:

  Tags: Farmer, Farmers, Pathankot, Punjab

  ਅਗਲੀ ਖਬਰ