Home /punjab /

ਵਿਧਾਨ ਸਭਾ ਚੋਣ ਨਤੀਜੇ ਆਉਣ ਤੋਂ ਬਾਅਦ ਉਲਝਣ 'ਚ ਹਲਕਾ ਪਠਾਨਕੋਟ ਦੇ ਲੋਕ, ਜਾਣੋ ਕਿਉਂ

ਵਿਧਾਨ ਸਭਾ ਚੋਣ ਨਤੀਜੇ ਆਉਣ ਤੋਂ ਬਾਅਦ ਉਲਝਣ 'ਚ ਹਲਕਾ ਪਠਾਨਕੋਟ ਦੇ ਲੋਕ, ਜਾਣੋ ਕਿਉਂ

ਪਠਾਨਕੋਟ

ਪਠਾਨਕੋਟ ਸ਼ਹਿਰ ਦੀ ਤਸਵੀਰ

ਪਠਾਨਕੋਟ: ਜਿੱਥੇ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਭਾਰੀ ਬਹੁਮਤ ਲੈ ਕੇ ਆਪਣੀ ਜਿੱਤ ਸੁਨਿਸ਼ਚਿਤ ਕਰ ਚੁੱਕੀ ਹੈ। ਉੱਥੇ ਹੀ ਪਠਾਨਕੋਟ ਵਿਧਾਨ ਸਭਾ ਹਲਕੇ ਦੇ ਲੋਕ ਅੱਜ ਕੱਲ੍ਹ ਉਲਝਣਵਿੱਚ ਫਸੇ ਹੋਏ ਹਨ ਕਿਉਂਕਿ ਪਠਾਨਕੋਟ ਦੇ ਵਿੱਚ ਭਾਜਪਾ ਨੇ ਜਿੱਤ ਹਾਸਲ ਕੀਤੀ ਹੈ ਅਤੇ ਪਠਾਨਕੋਟ ਦੀ ਸੀਟ 'ਤੇ ਭਾਜਪਾ ਦਾ ਕਬਜ਼ਾ ਹੈ। ਸਭ ਤੋਂ ਵੱਡੀ ਗੱਲ ਕਿ ਇੱਥੇ ਨਗਰ ਨਿਗਮ ਦੇ ਉੱਪਰ ਕਾਂਗਰਸ ਦਾ ਕਬਜ਼ਾ ਹੈ ਅਤੇ ਨਗਰ ਨਿਗਮ ਦਾ ਮੇਅਰ ਕਾਂਗਰਸ ਦਾ ਹੈ। ਉੱਥੇ ਹੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਪਠਾਨਕੋਟ ਦੇ ਲੋਕ ਉਲਝਣਵਿੱਚ ਪਏ ਹੋਏ ਹਨ ਕਿ ਆਖਿਰ ਪਠਾਨਕੋਟ ਦਾ ਵਿਕਾਸ ਕੌਣ ਕਰਵਾਏਗਾ।

ਹੋਰ ਪੜ੍ਹੋ ...
  • Share this:
    ਜਤਿਨ ਸ਼ਰਮਾ

    ਪਠਾਨਕੋਟ: ਜਿੱਥੇ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਭਾਰੀ ਬਹੁਮਤ ਲੈ ਕੇ ਆਪਣੀ ਜਿੱਤ ਸੁਨਿਸ਼ਚਿਤ ਕਰ ਚੁੱਕੀ ਹੈ। ਉੱਥੇ ਹੀ ਪਠਾਨਕੋਟ ਵਿਧਾਨ ਸਭਾ ਹਲਕੇ ਦੇ ਲੋਕ ਅੱਜ ਕੱਲ੍ਹ ਉਲਝਣਵਿੱਚ ਫਸੇ ਹੋਏ ਹਨ ਕਿਉਂਕਿ ਪਠਾਨਕੋਟ ਦੇ ਵਿੱਚ ਭਾਜਪਾ ਨੇ ਜਿੱਤ ਹਾਸਲ ਕੀਤੀ ਹੈ ਅਤੇ ਪਠਾਨਕੋਟ ਦੀ ਸੀਟ 'ਤੇ ਭਾਜਪਾ ਦਾ ਕਬਜ਼ਾ ਹੈ। ਸਭ ਤੋਂ ਵੱਡੀ ਗੱਲ ਕਿ ਇੱਥੇ ਨਗਰ ਨਿਗਮ ਦੇ ਉੱਪਰ ਕਾਂਗਰਸ ਦਾ ਕਬਜ਼ਾ ਹੈ ਅਤੇ ਨਗਰ ਨਿਗਮ ਦਾ ਮੇਅਰ ਕਾਂਗਰਸ ਦਾ ਹੈ। ਉੱਥੇ ਹੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਪਠਾਨਕੋਟ ਦੇ ਲੋਕ ਉਲਝਣਵਿੱਚ ਪਏ ਹੋਏ ਹਨ ਕਿ ਆਖਿਰ ਪਠਾਨਕੋਟ ਦਾ ਵਿਕਾਸ ਕੌਣ ਕਰਵਾਏਗਾ। ਇਸ ਬਾਰੇ ਜਦੋਂ ਸਥਾਨਕ ਲੋਕਾਂ ਦੇ ਨਾਲ ਗੱਲ ਕਰ ਉਨ੍ਹਾਂ ਦੇ ਵਿਚਾਰ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪਠਾਨਕੋਟ ਤਾਂ ਹੁਣ ਰਾਮ ਭਰੋਸੇ ਹੀ ਹੈ। ਕਿਉਂਕਿ ਇਸ ਦੇ ਵਿੱਚ ਭਾਜਪਾ ਦਾ ਵਿਧਾਇਕ, ਨਗਰ ਨਿਗਮ ਵਿਚ ਕਾਂਗਰਸ ਦਾ ਮੇਅਰ ਅਤੇ ਪੰਜਾਬ ਦੇ ਵਿੱਚ ਆਪ ਦੀ ਸਰਕਾਰ ਹੈ।

    ਜਿਸ ਦੇ ਚੱਲਦੇ ਲੋਕ ਹੁਣ ਇਨ੍ਹਾਂ ਵੱਲ ਦੇਖ ਰਹੇ ਹਨ ਕਿ ਆਖਿਰ ਪਠਾਨਕੋਟ ਦਾ ਵਿਕਾਸ ਕੌਣ ਕਰਵਾਏਗਾ। ਫਿਰ ਵੀ ਲੋਕਾਂ ਨੇ ਇਨ੍ਹਾਂ ਤਿੰਨਾਂ ਪਾਰਟੀਆਂ ਤੋਂ ਕਈ ਉਮੀਦਾਂ ਲਗਾਈਆਂ ਹੋਈਆਂ ਹਨ।
    Published by:rupinderkaursab
    First published:

    Tags: Assembly Election Results, Pathankot, Punjab

    ਅਗਲੀ ਖਬਰ