ਜਤਿਨ ਸ਼ਰਮਾ
ਪਠਾਨਕੋਟ: ਪਠਾਨਕੋਟ ਦੇ ਨੇੜੇ ਪੰਜਾਬ-ਹਿਮਾਚਲਸਰਹੱਦ 'ਤੇਨੂਰਪੁਰ ਹਲਕੇ ਅੰਦਰ ਪੈਂਦੇ ਪੰਚਾਇਤ ਉਂਨਦ ਪਿੰਡ ਦੇ ਖੇਤਾਂ ਵਿੱਚ ਪਾਣੀ ਦੀ ਸਪਲਾਈ ਨਾਲ ਉਥੋਂ ਦੀ ਤਸਵੀਰ ਬਦਲ ਗਈ ਹੈ ਅਤੇ ਜਿਨ੍ਹਾਂ ਕਿਸਾਨਾਂ ਨੇ ਖੇਤੀ ਛੱਡ ਦਿੱਤੀ ਸੀ ਉਹ ਸਬਜ਼ੀਆਂ ਅਤੇ ਫ਼ਸਲਾਂ ਦੀ ਮੁੜ ਕਾਸ਼ਤ ਕਰ ਰਹੇ ਹਨ। ਖੇਤੀ ਕਰਨ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਇਆ ਹੈ ਅਤੇ ਉਨ੍ਹਾਂ ਦਾ ਜੀਵਨ ਪਹਿਲਾਂ ਨਾਲੋਂ ਬਿਹਤਰ ਹੋ ਗਿਆ ਹੈ।ਇਹ ਸਭ ਹੋ ਪਾਇਆ ਹੈ ਕੁਦਰਤੀ ਖੇਤੀ ਸਮਿਤੀ ਦੇ ਮਾਰਗਦਰਸ਼ਨ ਅਤੇ ਹਿਮਾਚਲ ਸਰਕਾਰ ਦੀ ਖੇਤੀ ਸਿੰਚਾਈ ਯੋਜਨਾ ਦੇ ਨਾਲ।
ਪਿੰਡ ਵਾਲਿਆਂ ਨੇ ਸਰਕਾਰ ਤੋਂ 34 ਲੱਖ ਰੁਪਏ ਦੀ ਆਰਥਿਕ ਮੱਦਦ ਨਾਲ ਚੈੱਕ ਡੈਮ ਬਣਾਇਆ ਅਤੇ ਕਰੀਬ 40 ਹਜ਼ਾਰ ਲਿਟਰ ਵਗਦਾ ਹੋਇਆ ਪਾਣੀ ਨੂੰ ਇਕ ਥਾਂ 'ਤੇ ਜਮ੍ਹਾਂ ਕੀਤਾ। ਅਜਿਹਾ ਕਰਨ ਨਾਲ ਪਿੰਡ ਦੇ ਕਿਸਾਨ ਫ਼ਸਲਾਂ ਦੇ ਨਾਲ-ਨਾਲ ਸਬਜ਼ੀਆਂ ਦੀ ਕਾਸ਼ਤ ਕਰਕੇ ਭਾਰੀ ਮੁਨਾਫ਼ਾ ਕਮਾ ਰਹੇ ਹਨ।
ਸਿੰਚਾਈ ਦੇ ਲਈ ਪਾਣੀ ਨਾ ਹੋਣ ਕਾਰਨ ਅਤੇ ਜੰਗਲੀ ਜਾਨਵਰਾਂ ਦੇ ਕਾਰਨ ਖੇਤ ਉਜਾੜੇ ਜਾਣ ਤੋਂ ਪ੍ਰੇਸ਼ਾਨ ਪਿੰਡ ਦੇ ਕਿਸਾਨ ਖੇਤੀ ਤੋਂ ਦੂਰੀ ਬਣਾ ਚੁੱਕੇ ਸਨ ਅਤੇ ਹੁਣ ਇਸ ਖੇਤੀ ਸਿੰਚਾਈ ਯੋਜਨਾ ਦੇ ਤਹਿਤ ਪਿੰਡ ਦੇ ਲੱਗਭਗ 20 ਪਰਿਵਾਰ ਕੁਦਰਤੀ ਤੌਰ 'ਤੇ ਮਿਲਣ ਵਾਲੇ ਪਾਣੀ ਨੂੰ ਇਕੱਠਾ ਕਰ ਉਸ ਨੂੰ ਸਬਜ਼ੀਆਂ ਅਤੇ ਫਸਲਾਂ ਦੀ ਸਿੰਚਾਈ ਲਈ ਕੰਮ ਵਿੱਚ ਲਿਆ ਰਹੇ ਹਨ।
ਸਰਕਾਰ ਦੀ ਮੱਦਦ ਨਾਲ ਪਿੰਡ ਵਾਲਿਆਂ ਦੇ ਵੱਲੋਂ ਬਣਾਏ ਗਏ ਇਹ ਚੈੱਕ ਡੈਮ ਹੁਣ ਮੀਲ ਦਾ ਪੱਥਰ ਸਾਬਿਤ ਹੋ ਰਿਹਾ ਹੈ। ਜਿਸ ਨਾਲ ਕਿਸਾਨਾਂ ਦਾ ਇੱਕ ਵਾਰ ਮੁੜ ਤੋਂ ਖੇਤੀ ਕਰਨ ਵੱਲ ਰੁਝਾਨ ਵਧਿਆ ਹੈ। ਕਿਸਾਨ ਕਮੇਟੀ ਦੇ ਪ੍ਰਧਾਨ ਸੁਦਰਸ਼ਨ ਪਠਾਣੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਪੰਚਾਇਤ ਵਿਚ ਚੈੱਕ ਡੈਮ ਬਣਨ ਨਾਲ ਕਿਸਾਨੀ ਨੂੰ ਕਾਫ਼ੀ ਫਾਇਦਾ ਪੁੱਜਿਆ ਹੈ ਅਤੇ ਅਤੇ ਪਿੰਡ ਦੇ ਕਿਸਾਨ ਆਰਥਿਕ ਪੱਖੋਂ ਵੀ ਮਜ਼ਬੂਤ ਹੋਏ ਹਨ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Pathankot, Punjab