Home /News /punjab /

ਹਿਮਾਚਲ ਤੋਂ ਪਠਾਨਕੋਟ ਡਿਲੀਵਰੀ ਕਰਾਉਣ ਆਈ ਮਹਿਲਾ ਨੇ SMO ਦੇ ਕਮਰੇ ਦੇ ਬਾਹਰ ਦਿੱਤਾ ਬੱਚੀ ਨੂੰ ਜਨਮ

ਹਿਮਾਚਲ ਤੋਂ ਪਠਾਨਕੋਟ ਡਿਲੀਵਰੀ ਕਰਾਉਣ ਆਈ ਮਹਿਲਾ ਨੇ SMO ਦੇ ਕਮਰੇ ਦੇ ਬਾਹਰ ਦਿੱਤਾ ਬੱਚੀ ਨੂੰ ਜਨਮ

ਹਿਮਾਚਲ-ਪ੍ਰਦੇਸ਼ ਦੇ ਪਿੰਡ ਸਦੂਰ ਦੀ ਰਹਿਣ ਵਾਲੀ ਔਰਤ ਦੀ ਸੱਸ ਨੇ ਦੱਸਿਆ ਕਿ 22 ਸਾਲਾ ਨੂੰਹ ਦੀ ਡਲਿਵਰੀ ਕਰਵਾਉਣ ਦੇ ਲਈ ਆਪਣੀ ਕਾਰ ਵਿੱਚ ਸਿਵਲ ਹਸਪਤਾਲ ਪਠਾਨਕੋਟ ਲੈ ਕੇ ਆ ਰਹੀ ਸੀ। ਸਿਵਿਲ ਹਸਪਤਾਲ ਪਹੁੰਚਣ 'ਤੇ ਜਿਉਂ ਹੀ ਮਹਿਲਾ ਨੂੰ ਕਾਰ ਤੋਂ ਹੇਠਾਂ ਉਤਾਰ ਕੇ ਲੇਬਰ ਰੂਮ ਵੱਲ ਲੈ ਜਾ ਰਹੀ ਸੀ ਤਾਂ ਉਸਦੀ ਨੂੰਹ ਨੇ ਐਸ ਐਮ ਓ ਦੇ ਕਮਰੇ ਦੇ ਬਾਹਰ ਹੀ ਬੱਚੀ ਨੂੰ ਜਨਮ ਦੇ ਦਿੱਤਾ।

ਹੋਰ ਪੜ੍ਹੋ ...
 • Share this:
  ਜਤਿਨ ਸ਼ਰਮਾ

  ਪਠਾਨਕੋਟ: ਪਠਾਨਕੋਟ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਪਿੰਡ ਨੂਰਪੁਰ ਦੇ ਪਿੰਡ ਸਦੂਰ ਤੋਂ ਸਿਵਲ ਹਸਪਤਾਲ ਪਹੁੰਚੀ 9 ਮਹੀਨੇ ਦੀ ਗਰਭਵਤੀ ਔਰਤ ਨੇ ਐੱਸਐੱਮਓ ਦੇ ਕਮਰੇ ਦੇ ਬਾਹਰ ਬੱਚੀ ਨੂੰ ਜਨਮ ਦਿੱਤਾ ਹੈ। ਸਿਵਲ ਹਸਪਤਾਲ ਸਟਾਫ ਨੇ ਚੁਸਤੀ ਦਿਖਾਉਂਦੇ ਹੋਏ ਤੁਰੰਤ ਮਾਂ ਅਤੇ ਬੱਚੇ ਨੂੰ ਐਮਸੀਐਚ ਬਿਲਡਿੰਗ ਵਿੱਚ ਲੇਬਰ ਰੂਮ ਵਿੱਚ ਪਹੁੰਚਾਇਆ। ਜਿੱਥੇ ਉਸ ਨੂੰ ਦਾਖਲ ਕਰਵਾ ਕੇ ਇਲਾਜ ਕਰਵਾਇਆ ਗਿਆ। ਸਟਾਫ ਦਾ ਕਹਿਣਾ ਹੈ ਕਿ ਮਾਂ ਅਤੇ ਬੱਚਾ ਬਿਲਕੁਲ ਤੰਦਰੁਸਤ ਹਨ।

  ਉਨ੍ਹਾਂ ਕਿਹਾ ਕਿ ਸਮਾਂ ਪੂਰਾ ਹੋਣ ਕਾਰਨ ਔਰਤ ਨੇ ਨਵਜੰਮੀ ਬੱਚੀ ਨੂੰ ਜਨਮ ਦਿੱਤਾ ਹੈ। ਹਿਮਾਚਲ-ਪ੍ਰਦੇਸ਼ ਦੇ ਪਿੰਡ ਸਦੂਰ ਦੀ ਰਹਿਣ ਵਾਲੀ ਔਰਤ ਦੀ ਸੱਸ ਨੇ ਦੱਸਿਆ ਕਿ 22 ਸਾਲਾ ਨੂੰਹ ਦੀ ਡਲਿਵਰੀ ਕਰਵਾਉਣ ਦੇ ਲਈ ਆਪਣੀ ਕਾਰ ਵਿੱਚ ਸਿਵਲ ਹਸਪਤਾਲ ਪਠਾਨਕੋਟ ਲੈ ਕੇ ਆ ਰਹੀ ਸੀ। ਉਨ੍ਹਾਂ ਕਿਹਾ ਕਿ ਰਸਤੇ ਵਿੱਚ ਜਾਮ ਲਗਣ ਕਾਰਨ ਉਹ ਅੱਧਾ ਘੰਟਾ ਜਾਮ ਵਿਚ ਫਸੇ ਰਹੇ ਅਤੇ ਜਦ ਨੂੰਹ ਦਾ ਦਰਦ ਵਧਦਾ ਗਿਆ ਤਾਂ ਕਾਰ ਚਾਲਕ ਕਿਸੇ ਤਰ੍ਹਾਂ ਉਸ ਨੂੰ ਨਜਦੀਕੀ ਰਸਤੇ ਰਾਹੀਂ ਸਿਵਲ ਹਸਪਤਾਲ ਲੈ ਗਿਆ।

  ਸਿਵਿਲ ਹਸਪਤਾਲ ਪਹੁੰਚਣ 'ਤੇ ਜਿਉਂ ਹੀ ਨੂੰਹ ਨੂੰ ਕਾਰ ਤੋਂ ਹੇਠਾਂ ਉਤਾਰ ਕੇ ਲੇਬਰ ਰੂਮ ਵੱਲ ਲੈ ਜਾ ਰਹੀ ਸੀ ਤਾਂ ਉਸਦੀ ਨੂੰਹ ਨੇ ਐਸ ਐਮ ਓ ਦੇ ਕਮਰੇ ਦੇ ਬਾਹਰ ਹੀ ਬੱਚੀ ਨੂੰ ਜਨਮ ਦੇ ਦਿੱਤਾ। ਜਿਸਤੋਂ ਬਾਅਦ ਸਟਾਫ ਨੇ ਤੁਰੰਤ ਮਾਂ ਅਤੇ ਨਵਜੰਮੇ ਬੱਚੇ ਨੂੰ ਲੇਬਰ ਰੂਮ ਵਿੱਚ ਲੈ ਕੇ ਇਲਾਜ ਕਰਵਾਇਆ।

  ਪਰਿਵਾਰ ਮੁਤਾਬਕ ਉਨ੍ਹਾਂ ਦੀ ਨੂੰਹ ਦੇ ਪਹਿਲਾਂ ਵੀ ਇੱਕ ਪੁੱਤਰ ਹੈ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਹੁਣ ਉਨ੍ਹਾਂ ਦੇ ਘਰ ਲਕਸ਼ਮੀ ਨੇ ਜਨਮ ਲਿਆ ਹੈ ਅਤੇ ਉਹ ਬਹੁਤ ਖੁਸ਼ ਹਨ । ਉਨ੍ਹਾਂ ਸਿਵਲ ਹਸਪਤਾਲ ਦੇ ਸਟਾਫ਼ ਦਾ ਵੀ ਧੰਨਵਾਦ ਕੀਤਾ।
  Published by:Amelia Punjabi
  First published:

  Tags: Hospital, Pathankot, Punjab, Woman

  ਅਗਲੀ ਖਬਰ