Home /punjab /

Navratri 2022: ਮਾਂ ਦੁਰਗਾ ਇਸ ਵਿਧੀ ਨਾਲ ਕੰਜਕ ਪੂਜਣ ਕਰਨ 'ਤੇ ਹੁੰਦੀ ਹੈ ਖੁਸ਼

Navratri 2022: ਮਾਂ ਦੁਰਗਾ ਇਸ ਵਿਧੀ ਨਾਲ ਕੰਜਕ ਪੂਜਣ ਕਰਨ 'ਤੇ ਹੁੰਦੀ ਹੈ ਖੁਸ਼

ਪਠਾਨਕੋਟ ਦੇ ਇਕ ਘਰ ਵਿਚ ਕੰਜਕ ਪੂਜਣ ਕਰਦੇ ਹੋਏ

ਪਠਾਨਕੋਟ ਦੇ ਇਕ ਘਰ ਵਿਚ ਕੰਜਕ ਪੂਜਣ ਕਰਦੇ ਹੋਏ

ਪਠਾਨਕੋਟ: ਹਿੰਦੂ ਧਰਮ ਵਿੱਚ ਨਵਰਾਤਰੀ (Navaratri) ਦਾ ਬਹੁਤ ਮਹੱਤਵ ਹੈ। ਨਵਰਾਤਰੇ 9 ਦਿਨਾਂ ਤੱਕ ਚੱਲਦੇ ਹਨ ਅਤੇ ਇਹ 9 ਨਰਾਤੇ ਦੇਵੀ ਦੇਵਤਿਆਂ ਨੂੰ ਸਮਰਪਿਤ ਹਨ। ਵੈਸੇ, ਦੇਸ਼ ਵਿੱਚ ਲੋਕ ਨਰਾਤਿਆਂ ਦੇ ਇਸ ਤਿਉਹਾਰ (Festival) ਨੂੰ ਵੱਖ-ਵੱਖ ਤਰੀਕਿਆਂ ਨਾਲ ਮਨਾਉਂਦੇ ਹਨ। ਪਰ ਪੰਜਾਬ (Punjab) ਵਿੱਚ ਲੋਕ ਖੇਤਰੀ ਬੀਜ ਕੇ ਨਰਾਤਿਆਂ ਨੂੰ ਮਨਾਉਂਦੇ ਹਨ। ਇਸ ਦੇ ਨਾਲ ਹੀ ਲੋਕ ਘਰਾਂ ਵਿਚ ਨੌਂ ਦਿਨ ਪਾਠ ਕੀਰਤਨ ਕਰਦੇ ਹਨ ਅਤੇ ਇਨ੍ਹਾਂ ਨਰਾਤਿਆਂ ਦੇ ਅੱਠਵੇਂ ਅਤੇ ਨੌਵੇਂ ਦਿਨ ਲੋਕ ਕੰਜਕ ਪੂਜਨ ਕਰਦੇ ਹਨ।

ਹੋਰ ਪੜ੍ਹੋ ...
 • Share this:
  ਜਤਿਨ ਸ਼ਰਮਾ

  ਇਸ ਤਿਉਹਾਰ ਵਿੱਚ ਕੰਜਕ ਪੂਜਨ ਦਾ ਵਿਸ਼ੇਸ਼ ਮਹੱਤਵ ਹੈ ਅਤੇ ਆਪਣੇ ਘਰਾਂ ਵਿੱਚ ਛੋਟੀ ਬੱਚੀਆਂ ਨੂੰ ਦੇਵੀ ਰੂਪ ਮੰਨ ਕੇ ਉਨ੍ਹਾਂ ਦੀ ਪੂਜਾ ਕਰਨ ਦਾ ਰਿਵਾਜ ਹੈ। ਧਾਰਮਿਕ ਗ੍ਰੰਥਾਂ ਅਨੁਸਾਰ ਛੋਟੀ ਬੱਚਿਆਂ ਨੂੰ ਮਾਂ ਦਾ ਸ਼ਾਖਸ਼ਾਤ ਸਵਰੂਪ ਮੰਨਿਆ ਜਾਂਦਾ ਹੈ। ਅਸ਼ਟਮੀ ਅਤੇ ਨੌਮੀ ਵਾਲੇ ਦਿਨ ਲੋਕ ਆਪਣੇ ਘਰ ਦੇ ਨਜ਼ਦੀਕ ਛੋਟੀ ਬੱਚੀਆਂ ਨੂੰ ਘਰ ਵਿੱਚ ਸੱਦ ਕੇ ਉਨ੍ਹਾਂ ਨੂੰ ਦੈਵੀ ਰੂਪ ਮਨ ਪੂਜਾ ਕਰਦੇ ਹਨ।

  ਇਸ ਵਿੱਚ ਸਭ ਤੋਂ ਪਹਿਲਾਂ ਛੋਟੀ ਬੱਚਿਆਂ ਦੇ ਪੈਰਾਂ ਨੂੰ ਧੋਣ ਦੀ ਪ੍ਰਥਾ ਹੈ ਉਸ ਤੋਂ ਬਾਅਦ ਤਿਲਕ ਕੀਤਾ ਜਾਂਦਾ ਹੈ ਅਤੇ ਪਰਿਵਾਰ ਵੱਲੋਂ ਇਨ੍ਹਾਂ ਨੂੰ ਕੰਜਕਾਂ ਰੂਪੀ ਬੱਚਿਆਂ ਨੂੰ ਪ੍ਰਸ਼ਾਦ ਰੂਪੀ ਭੋਜਨ ਦਿੱਤਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਮਾਂ ਦੁਰਗਾ ਖੁਸ਼ ਹੁੰਦੀ ਹੈ ਅਤੇ ਘਰ ਵਿੱਚ ਸੁੱਖ ਸ਼ਾਂਤੀ ਦਾ ਆਸ਼ੀਰਵਾਦ ਦਿੰਦੀ ਹੈ।
  Published by:rupinderkaursab
  First published:

  Tags: Chaitra Navratri 2022, Pathankot, Punjab

  ਅਗਲੀ ਖਬਰ