Home /punjab /

ਰਾਜਸਥਾਨ ਤੋਂ ਪਠਾਨਕੋਟ ਪਹੁੰਚੀ ਸਾਂਝੀ ਵਾਰਤਾ ਯਾਤਰਾ ਦਾ ਸ਼ਹਿਰਵਾਸੀਆਂ ਨੇ ਕੀਤਾ ਸਵਾਗਤ

ਰਾਜਸਥਾਨ ਤੋਂ ਪਠਾਨਕੋਟ ਪਹੁੰਚੀ ਸਾਂਝੀ ਵਾਰਤਾ ਯਾਤਰਾ ਦਾ ਸ਼ਹਿਰਵਾਸੀਆਂ ਨੇ ਕੀਤਾ ਸਵਾਗਤ

ਪਠਾਨਕੋਟ

ਪਠਾਨਕੋਟ ਪਹੁੰਚੀ ਸਾਂਝੀ ਵਾਰਤਾ ਯਾਤਰਾ ਦਾ ਦ੍ਰਿਸ

ਰਾਜਸਥਾਨ ਦੇ ਮੇਵਾੜ ਤੋਂ ਚੱਲ ਕੇ ਸਾਂਝੀ ਵਾਰਤਾ ਯਾਤਰਾ ਅੱਜ ਪਠਾਨਕੋਟ ਪਹੁੰਚੀ। ਜਿੱਥੇ ਭਾਜਪਾ ਦੇ ਵਰਕਰਾਂ ਵੱਲੋਂ ਇਸ ਯਾਤਰਾ ਦਾ ਸਵਾਗਤ ਕੀਤਾ ਗਿਆ। ਯਾਤਰਾ ਦਾ ਸਵਾਗਤ ਕਰਨ ਪਹੁੰਚੇ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਨੇ ਕਿਹਾ ਕਿ ਇਸ ਯਾਤਰਾ ਦਾ ਮਕਸਦ ਸਾਰੇ ਧਰਮਾਂ ਦੇ ਲੋਕਾਂ ਵਿੱਚ ਆਪਸੀ ਭਾਈਚਾਰਾ ਵਧਾਉਣਾ ਹੈ। 

ਹੋਰ ਪੜ੍ਹੋ ...
 • Share this:

  ਜਤਿਨ ਸ਼ਰਮਾ, ਪਠਾਨਕੋਟ:

  ਆਪਸੀ ਭਾਈਚਾਰੇ ਦਾ ਸੁਨੇਹਾ ਦੇਣ ਦੇ ਮਕਸਦ ਨਾਲ ਪਠਾਨਕੋਟ ਵਿਖੇ ਅੱਜ ਸਾਂਝੀ ਵਾਰਤਾ ਯਾਤਰਾ ਪਹੁੰਚੀ। ਇਸ ਯਾਤਰਾ ਦੇ ਸਵਾਗਤ ਲਈ ਸ਼ਹਿਰ ਵਿੱਚ ਵੱਖ ਵੱਖ ਥਾਵਾਂ 'ਤੇ ਲੋਕਾਂ ਦਾ ਇਕੱਠ ਰਿਹਾ। ਰਾਜਸਥਾਨ ਦੇ ਮੇਵਾੜ ਤੋਂ ਚੱਲ ਕੇ ਇਹ ਯਾਤਰਾ ਅੱਜ ਪਠਾਨਕੋਟ ਪਹੁੰਚੀ। ਜਿੱਥੇ ਭਾਜਪਾ ਦੇ ਵਰਕਰਾਂ ਵੱਲੋਂ ਇਸ ਯਾਤਰਾ ਦਾ ਸਵਾਗਤ ਕੀਤਾ ਗਿਆ। ਯਾਤਰਾ ਦਾ ਸਵਾਗਤ ਕਰਨ ਪਹੁੰਚੇ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਨੇ ਕਿਹਾ ਪੰਜਾਬ ਇੱਕ ਸੰਵੇਦਨਸ਼ੀਲ ਸੂਬਾ ਹੈ ਅਤੇ ਇਸ ਯਾਤਰਾ ਦਾ ਮਕਸਦ ਸਾਰੇ ਧਰਮਾਂ ਦੇ ਲੋਕਾਂ ਵਿੱਚ ਆਪਸੀ ਭਾਈਚਾਰਾ ਵਧਾਉਣਾ ਹੈ।

  ਉਨ੍ਹਾਂ ਕਿਹਾ ਕਿ ਜੋ ਸੁਨੇਹਾ ਸਾਡੇ ਪੀਰ ਪੈਗੰਬਰਾਂ ਵੱਲੋਂ ਸਾਨੂੰ ਦਿੱਤਾ ਗਿਆ ਸੀ ਉਸੇ ਸੁਨੇਹੇ ਨੂੰ ਲੋਕਾਂ ਤਕ ਪਹੁੰਚਾਉਣ ਦੇ ਲਈ ਇਹ ਯਾਤਰਾ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਜਾ ਰਹੀ ਹੈ। ਅੱਜ ਇਹ ਯਾਤਰਾ ਸ਼ਹਿਰ ਦੇ ਵੱਖ ਵੱਖ ਚੌਕਾਂ ਚੌਰਾਹਿਆਂ ਤੋਂ ਹੁੰਦੇ ਹੋਏ ਮੀਰਪੁਰ ਕਲੋਨੀ ਵਿਖੇ ਪਹੁੰਚੀ।

  ਜਿੱਥੇ ਯਾਤਰਾ ਵਿਚ ਆਏ ਹੋਏ ਸਾਧੂ ਸਮਾਜ ਵੱਲੋਂ ਲੋਕਾਂ ਨੂੰ ਭੇਦਭਾਵ, ਜਾਤੀ-ਪਾਤੀ ਤੋਂ ਉੱਤੇ ਉੱਠ ਕੇ ਦੇਸ਼ ਨੂੰ ਅੱਗੇ ਵਧਾਉਣ ਅਤੇ ਆਪਸ ਵਿੱਚ ਮਿਲ ਜੁਲ ਕੇ ਰਹਿਣ ਦਾ ਸੁਨੇਹਾ ਦਿੱਤਾ ਗਿਆ।

  Published by:Amelia Punjabi
  First published:

  Tags: Hinduism, Pathankot, Rajasthan, Religion, Yatra