Home /News /punjab /

Nabha 'ਚ ਨਸ਼ੇ ਦੀ ਓਵਰਡੋਜ਼ ਨਾਲ 18 ਸਾਲਾ ਨੌਜਵਾਨ ਦੀ ਮੌਤ

Nabha 'ਚ ਨਸ਼ੇ ਦੀ ਓਵਰਡੋਜ਼ ਨਾਲ 18 ਸਾਲਾ ਨੌਜਵਾਨ ਦੀ ਮੌਤ

ਮ੍ਰਿਤਕ ਦੀ ਫਾਇਲ ਫੋਟੋ

ਮ੍ਰਿਤਕ ਦੀ ਫਾਇਲ ਫੋਟੋ

ਅਗਲੇ ਮਹੀਨੇ ਗੁਰਬਖਸ਼ੀਸ਼ ਨੇ ਆਪਣੇ ਪਿਤਾ ਕੋਲ ਇਟਲੀ ਜਾਣਾ ਸੀ

  • Share this:

Bhupinder singh

ਭਾਵੇਂ ਸਮੇਂ ਦੀ ਸਰਕਾਰਾਂ ਵੱਲੋਂ ਨਸ਼ੇ ਨੂੰ ਨੱਥ ਪਾਉਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ। ਤਾਜਾ ਮਾਮਲਾ ਨਾਭਾ ਤੋਂ ਸਾਹਮਣੇ ਆਇਆ ਹੈ, ਜਿੱਥੇ ਨਸ਼ੇ ਦੀ ਓਵਰਡੋਜ ਨਾਲ ਨੌਜਵਾਨ ਦੀ ਮੌਤ ਹੋ ਗਈ ਹੈ। ਨਾਭਾ ਬਲਾਕ ਦੇ ਪਿੰਡ ਮੈਹਸ਼ ਦਾ 18 ਸਾਲਾ ਨੌਜਵਾਨ ਗੁਰਬਖਸ਼ੀਸ਼ ਸਿੰਘ ਨੂੰ ਨਸ਼ੇ ਦੇ ਦੈਂਤ ਨੇ ਨਿਗਲ ਲਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਗੁਰਬਖਸ਼ੀਸ਼ ਸਿੰਘ ਨਸ਼ੇ ਦਾ ਸੇਵਨ ਕਰਦਾ ਸੀ। ਅਗਲੇ ਮਹੀਨੇ ਉਸ ਨੇ ਆਪਣੇ ਪਿਤਾ ਕੋਲ ਇਟਲੀ ਜਾਣਾ ਸੀ।

ਨਾਭਾ ਬਲਾਕ ਦੇ ਪਿੰਡ ਮੈਹਸ਼ ਦਾ 18 ਸਾਲਾ ਨੌਜਵਾਨ ਗੁਰਬਖਸ਼ੀਸ਼ ਸਿੰਘ ਜੋ ਪਰਿਵਾਰ ਦਾ ਇਕਲੌਤਾ ਲੜਕਾ ਸੀ  ਅਤੇ ਆਪਣੀ ਮਾਤਾ ਕੋਲੋਂ ਦੁਸਹਿਰਾ ਵੇਖਣ ਤੇ ਗੱਡੀ ਵਿੱਚ ਤੇਲ ਪਵਾਉਣ ਲਈ 500 ਰੁਪਿਆ ਲੈ ਕੇ ਗਿਆ ਸੀ।ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਾਨੂੰ ਤਾਂ ਪਿੰਡ ਦੇ ਨੌਜਵਾਨ ਨੇ ਹੀ ਉਸ ਬਾਰੇ ਦੱਸਿਆ ਕਿ ਉਹ ਕਾਰ ਦੇ ਵਿੱਚ ਹੀ ਉਸ ਦੀ ਮੌਤ ਹੋ ਗਈ।  ਪਰਿਵਾਰਕ ਮੈਂਬਰਾਂ ਨੂੰ ਜਦੋਂ ਪਿੰਡ ਦੀ ਕੁਝ ਦੂਰੀ ਤੇ ਗੱਡੀ ਵਿੱਚ ਮ੍ਰਿਤਕ ਗੁਰਬਖਸ਼ੀਸ਼ ਸਿੰਘ ਦੀ ਲਾਸ਼ ਵੇਖੀ ਤਾਂ ਉਹ ਹੱਕੇ ਬੱਕੇ ਰਹਿ ਗਏ। ਗੁਰਬਖ਼ਸ਼ੀਸ਼ ਸਿੰਘ ਬਿਲਕੁਲ ਹੀ ਪਸੀਨੇ ਦੇ ਨਾਲ ਲੱਥਪੱਥ ਸੀ ਅਤੇ ਪੱਗ ਢਹਿ ਢੇਰੀ ਹੋਈ ਪਈ ਸੀ। ਪਰਿਵਾਰ ਦਾ ਇਸ  ਘਟਨਾ ਤੋਂ ਬਾਅਦ ਰੋ-ਰੋ ਕੇ ਬੁਰਾ ਹਾਲ ਹੈ ਕਿਉਂਕਿ ਇਕਲੌਤਾ ਪੁੱਤਰ ਹੀ ਮਾਤਾ-ਪਿਤਾ ਦਾ ਸਹਾਰਾ ਸੀ ਉਹ ਵੀ ਦੁਨੀਆਂ ਨੂੰ ਅਲਵਿਦਾ ਕਹਿ ਗਿਆ।


ਉਨ੍ਹਾਂ ਕਿਹਾ ਕਿ ਸਾਡੇ ਪਿੰਡ ਦੇ ਕਰੀਬ 50 ਨੌਜਵਾਨ ਨਸ਼ੇ ਦੇ ਆਦੀ ਹਨ ਅਤੇ ਕਈ ਨੌਜਵਾਨ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਵੀ ਭਰਤੀ ਹਨ।  ਪਰ ਇਸ ਨਸ਼ੇ ਦੀ ਦਲ-ਦਲ ਵਿੱਚ ਨੌਜਵਾਨ ਪੀੜੀ ਧਸਦੀ ਜਾ ਰਹੀ ਹੈ ਪਰ ਸਰਕਾਰਾਂ ਕੁਝ ਨਹੀਂ ਕਰ ਰਹੀਆਂ।

Published by:Ashish Sharma
First published:

Tags: Drug, Drug deaths in Punjab, Drug Overdose Death, Nabha, Patiala