Home /News /punjab /

PATIALA : ਦਿਨ ਦਿਹਾੜੇ ਗੱਡੀ ਦਾ ਸ਼ੀਸ਼ਾ ਤੋੜ ਕੇ 6 ਲੱਖ ਰੁਪਏ ਚੋਰੀ

PATIALA : ਦਿਨ ਦਿਹਾੜੇ ਗੱਡੀ ਦਾ ਸ਼ੀਸ਼ਾ ਤੋੜ ਕੇ 6 ਲੱਖ ਰੁਪਏ ਚੋਰੀ

PATIALA : ਦਿਨ ਦਿਹਾੜੇ ਗੱਡੀ ਦਾ ਸ਼ੀਸ਼ਾ ਤੋੜ ਕੇ 6 ਲੱਖ ਰੁਪਏ ਚੋਰੀ

PATIALA : ਦਿਨ ਦਿਹਾੜੇ ਗੱਡੀ ਦਾ ਸ਼ੀਸ਼ਾ ਤੋੜ ਕੇ 6 ਲੱਖ ਰੁਪਏ ਚੋਰੀ

ਪਟਿਆਲਾ ਦੇ ਲਾਹੌਰੀ ਗੇਟ ਵਿਖੇ ਦਿਨ ਦਿਹਾੜੇ ਗੱਡੀ ਦਾ ਸ਼ੀਸ਼ਾ ਤੋੜ ਕੇ  ਛੇ ਲੱਖ ਤੋਂ ਵੱਧ  ਰੁਪਏ ਚੋਰੀ

  • Share this:

ਮਨੋਜ ਸ਼ਰਮਾ

ਪੁਲਸ ਵੱਲੋਂ ਹਰ ਰੋਜ਼ ਵੱਖ ਵੱਖ ਥਾਵਾਂ ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਉਥੇ ਹੀ ਪੁਲਸ ਵੱਲੋਂ ਮਾੜੇ ਅਨਸਰਾਂ ਤੇ ਨਕੇਲ ਕੱਸਣ ਲਈ ਵੱਖ ਵੱਖ ਥਾਵਾਂ ਤੇ ਸਰਚ ਅਭਿਆਨ ਵੀ ਚਲਾਏ ਜਾ ਰਹੇ ਹਨ।  ਜੇਕਰ ਪਟਿਆਲਾ ਦੀ ਗੱਲ ਕਰੀਏ ਤਾਂ ਪਟਿਆਲਾ ਵਿਖੇ ਚੋਰੀ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ।

ਅੱਜ ਦਿਨ ਦਿਹਾੜ ਇਕ ਗੱਡੀ ਦਾ ਸ਼ੀਸ਼ਾ ਤੋੜ ਕੇ ਉਸ ਵਿਚੋਂ ਛੇ ਲੱਖ ਰੁਪਏ ਦੀ ਨਗਦੀ ਲੈ ਕੇ ਚੋਰ ਫਰਾਰ ਹੋ ਗਏ ।ਉਕਤ ਮਾਲਕ ਨੇ ਦੱਸਿਆ ਕਿ ਉਸ ਨੇ ਆਪਣੀ ਗੱਡੀ ਸਵੇਰੇ ਗਿਆਰਾਂ ਵਜੇ ਦੇ ਕਰੀਬ ਲਾਹੌਰੀ ਗੇਟ ਸੜਕ ਦੇ ਨਾਲ ਖੜ੍ਹੀ ਕੀਤੀ ਸੀ ਅਤੇ ਗੱਡੀ ਵਿੱਚ ਛੇ ਲੱਖ ਰੁਪਏ ਵਾਲਾ ਬੈਗ ਚੁੱਕਣਾ ਭੁੱਲ ਗਏ ਅਤੇ ਜਦੋਂ ਉਨ੍ਹਾਂ ਨੇ ਆਪਣੇ ਨੌਕਰ ਨੂੰ ਗੱਡੀ ਵਿੱਚੋਂ ਇਹ ਬੈਗ ਚੁੱਕਣ ਲਈ ਭੇਜਿਆ ਤਾਂ ਗੱਡੀ ਦਾ ਸ਼ੀਸ਼ਾ ਟੁੱਟਾ ਹੋਇਆ ਸੀ ਅਤੇ ਉਸ ਵਿੱਚ ਬੈਗ ਗਾਇਬ ਸੀ। ਮਾਲਕ ਨੇ ਕਿਹਾ ਕਿ ਪੁਲਸ ਆਪਣੀ ਜਾਂਚ ਕਰ ਰਹੀ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਨੂੰ ਜਲਦ ਹੀ ਗ੍ਰਿਫਤਾਰ ਕਰਕੇ ਉਨ੍ਹਾਂ ਦੀ ਰਕਮ ਵਾਪਸ ਦਿਵਾਈ ਜਾਵੇਗੀ

ਉੱਥੇ ਹੀ ਇਸ ਘਟਨਾ ਦੇ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਉਨ੍ਹਾਂ ਨੂੰ ਗੱਡੀ ਦੇ ਸ਼ੀਸ਼ੇ ਟੁੱਟਣ ਦੀ ਆਵਾਜ਼ ਆਈ ਸੀ ਅਤੇ ਜਦੋਂ ਉਨ੍ਹਾਂ ਨੇ ਦੇਖਿਆ ਤਾਂ ਇੱਕ ਵਿਅਕਤੀ ਬੈਗ ਚੁੱਕ ਕੇ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਪਟਿਆਲਾ ਸ਼ਹਿਰ ਵਿੱਚ ਇਹੋ ਜਿਹੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਨੇ ਜਿਸ ਤੇ ਪੁਲਸ ਨੂੰ ਠੱਲ੍ਹ ਪਾਉਣ ਦੀ ਲੋੜ ਹੈ ‍

ਦਿਨ ਦਿਹਾੜੇ ਹੋਈ ਇਸ ਚੋਰੀ ਦੇ ਮਾਮਲੇ ਨੂੰ ਲੈ ਕੇ ਜਾਂਚ ਪੜਤਾਲ ਕਰ ਰਹੀ ਪੁਲਸ ਅਧਿਕਾਰੀਆਂ ਨੇ ਕੈਮਰੇ ਸਾਹਮਣੇ ਬੋਲਣ ਤੋਂ ਸਾਫ਼ ਇਨਕਾਰ ਕਰ ਦਿੱਤਾ।

Published by:Ashish Sharma
First published:

Tags: Patiala