• Home
 • »
 • News
 • »
 • punjab
 • »
 • PATIALA A CAR FELL INTO A CANAL KILLING TWO OF THE THREE SOLDIERS AND ONE CAME OUT SWIMMING

Patiala- ਕਾਰ ਨਹਿਰ 'ਚ ਡਿੱਗੀ, ਤਿੰਨ ਦੋਸਤਾਂ ਵਿਚੋਂ ਦੋ ਦੀ ਮੌਤ, ਇੱਕ ਸੁਰੱਖਿਅਤ

ਪਟਿਆਲਾ ਨੇੜੇ ਭਾਖੜਾ ਨਹਿਰ ਕਹ ਡਿੱਗੀ ਕਾਰ ਦੋ ਦੀ ਮੌਤ, ਇੱਕ ਤੈਰ ਕੇ ਨਿਕਲਿਆ ਬਾਹਰ

Patiala- ਕਾਰ ਨਹਿਰ 'ਚ ਡਿੱਗੀ, ਤਿੰਨ ਦੋਸਤਾਂ ਵਿਚੋਂ ਦੋ ਦੀ ਮੌਤ, ਇੱਕ ਸੁਰੱਖਿਅਤ

Patiala- ਕਾਰ ਨਹਿਰ 'ਚ ਡਿੱਗੀ, ਤਿੰਨ ਦੋਸਤਾਂ ਵਿਚੋਂ ਦੋ ਦੀ ਮੌਤ, ਇੱਕ ਸੁਰੱਖਿਅਤ

 • Share this:
  ਮਨੋਜ ਸ਼ਰਮਾ

  ਪਟਿਆਲਾ : ਜ਼ਿਲੇ ਦੇ ਨਾਭਾ ਰੋਡ ਸਥਿਤ ਅਬਲੋਵਾਲ ਪਿੰਡ ਦੇ ਕੋਲੋਂ ਦੀ ਲੰਘਦੀ ਭਾਖੜਾ ਨਹਿਰ ਦੇ ਵਿੱਚ  ਅੱਜ ਬਾਅਦ ਦੁਪਹਿਰ ਇਕ ਕਾਰ ਦੇ ਡਿੱਗ ਜਾਣ ਦੇ ਨਾਲ ਉਸ ਵਿਚ ਸਵਾਰ ਤਿੰਨ ਫੌਜੀਆਂ ਦੇ ਵਿੱਚੋਂ ਦੋ ਦੀ ਮੌਤ ਹੋ ਗਈ ਜਦਕਿ ਤੀਜਾ ਕਾਰ ਦਾ ਦਰਵਾਜਾ ਖੁੱਲ੍ਹ ਜਾਣ ਕਾਰਨ ਭਾਖੜਾ ਨਹਿਰ ਦੇ ਵਿਚੋਂ ਤੈਰ ਕੇ ਬਾਹਰ ਆ ਗਿਆ ।

  ਮਿਲੀ ਜਾਣਕਾਰੀ ਦੇ ਅਨੁਸਾਰ ਫੌਜ ਵਿੱਚੋਂ ਛੁੱਟੀ ਦੇ ਪਰਾਏ ਤਿੰਨੋਂ ਦੋਸਤ ਇਕੱਠੇ ਹੀ ਘੁੰਮਣ ਦੇ ਲਈ ਆਏ ਸਨ ਅਤੇ ਪਿੰਡ ਬਖਸ਼ੀਵਾਲਾ ਦੇ ਕੋਲ ਨਹਿਰ ਦੀ ਪਟੜੀ ਤੇ ਉਨ੍ਹਾਂ ਦੀ ਕਾਰ ਬੇਕਾਬੂ ਹੋ  ਭਾਖੜਾ ਨਹਿਰ ਦੇ ਵਿੱਚ ਜਾ ਡਿੱਗੀ ਇਸ ਦੌਰਾਨ ਇਕ ਨੌਜਵਾਨ  ਕਾਰ ਦੀ ਪਿਛਲੀ ਤਾਕੀ ਖੋਲ੍ਹ ਕੇ ਬਾਹਰ ਨਿਕਲਿਆ ਅਤੇ ਪਾਣੀ ਦੇ ਵਿੱਚ ਧਰ ਕੇ ਅਤੇ ਮੌਜੂਦ ਲੋਕਾਂ ਦੀ ਮੱਦਦ ਦੇ ਨਾਲ ਬਾਹਰ ਨਿਕਲ ਆਇਆ ਪਰ ਬਾਕੀ ਦੋ ਦੇ ਵਿਚੋਂ ਇਕ ਦੀ  ਲਾਸ਼ ਮੌਕੇ ਤੇ ਮੌਜੂਦ ਗੋਤਾਖੋਰਾਂ ਦੀ ਮੱਦਦ ਦੇ ਨਾਲ ਕੁਝ ਸਮੇਂ ਬਾਅਦ ਕੱਢ ਲਈ ਗਈ। ਜਦਕਿ ਇਕ ਹੋਰ ਨੌਜਵਾਨ ਦੀ ਲਾਸ਼ ਅਜੇ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਹਨ ।

  ਮੌਕੇ ਤੇ ਮੌਜੂਦ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਤਿੰਨੋਂ ਨੌਜਵਾਨਾਂ ਦੇ ਵਿੱਚੋਂ ਇੱਕ ਦੇਵੀਗੜ, ਇਕ ਸੰਗਰੂਰ ਜ਼ਿਲ੍ਹੇ ਦੇ ਨਦਾਮਪੁਰ ਅਤੇ ਤੀਜਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਾਲ ਲੱਗਦੇ ਪਿੰਡ ਸ਼ੇਖੂਪੁਰ ਦਾ ਰਹਿਣ ਵਾਲਾ ਸੀ ਅਤੇ  ਇਹ ਤਿੰਨੋਂ ਫੌਜ ਵਿਚ ਨੌਕਰੀ ਕਰਦੇ ਸੀ ਅਤੇ 27 ਤਰੀਕ ਨੂੰ ਇੰਨਾ ਨੇ ਵਾਪਸ ਆਪਣੀ ਡਿਊਟੀ ਉਤੇ ਪਰਤਣਾ ਸੀ। ਅੱਜ ਜਦੋਂ ਇਹ ਤਿੰਨੋਂ ਮਿਲ ਕੇ ਘੁੰਮਣ ਦੇ ਲਈ  ਇਕੱਠੇ ਨਿਕਲੇ ਤਾਂ ਬਖਸ਼ੀਵਾਲਾ ਪਿੰਡ ਦੇ ਕੋਲ ਭਾਖੜਾ ਨਹਿਰ ਦੀ ਪਟੜੀ ਦੇ ਉੱਪਰ ਆਉਂਦਿਆਂ ਇਨ੍ਹਾਂ ਦੀ ਕਾਰ ਬੇਕਾਬੂ  ਹੋ ਕੇ ਨਹਿਰ ਵਿਚ ਡਿੱਗ ਪਈ। ਇਸ ਤੋਂ ਬਾਅਦ  ਪੁਲੀਸ ਨੇ ਕਰੇਨ ਦੀ ਮੱਦਦ ਦੇ ਨਾਲ ਕਾਰ ਨੂੰ ਵੀ ਨਹਿਰ ਦੇ ਵਿੱਚੋਂ ਕੱਢ ਲਿਆ ਹੁਣ ਤੀਜੇ ਸੈਨਿਕ ਦੀ ਲਾਸ਼ ਲੱਭਣ ਦੇ ਲਈ ਪੁਲਸ ਵੱਲੋਂ ਗੋਤਾਖੋਰਾਂ ਦੀ ਮਦਦ  ਲਈ ਜਾ ਰਹੀ ਹੈ ਪ੍ਰੰਤੂ ਦੇਰ ਸ਼ਾਮ ਤੱਕ ਉਸ ਦੀ ਲਾਸ਼ ਬਰਾਮਦ ਨਹੀਂ ਕੀਤੀ ਜਾ ਸਕੀ।
  Published by:Ashish Sharma
  First published: