ਨਗਰ ਨਿਗਮ ਵੱਲੋਂ ਚਹੇਤੇ ਕਾਂਗਰਸੀਆਂ ਨੂੰ ਅਲਾਟ ਕੀਤੇ ਬੂਥਾਂ ਵਿਰੁੱਧ ਆਪ ਨੇ ਬੋਲਿਆ ਹੱਲਾ

ਜੇਕਰ ਇਹ ਅਣ-ਅਧਿਕਾਰਤ ਅਲਾਟ ਕੀਤੇ ਬੂਥ ਰੱਦ ਨਾ ਕੀਤੇ ਤਾਂ ਕਿਸੇ ਹਾਲਤ ਵਿੱਚ ਵੀ ਬੂਥ ਸਥਾਪਤ ਨਹੀਂ ਹੋਣ ਦੇਵਾਂਗੇ

ਨਗਰ ਨਿਗਮ ਵੱਲੋਂ ਚਹੇਤੇ ਕਾਂਗਰਸੀਆਂ ਨੂੰ ਅਲਾਟ ਕੀਤੇ ਬੂਥਾਂ ਵਿਰੁੱਧ ਆਪ ਨੇ ਬੋਲਿਆ ਹੱਲਾ

ਨਗਰ ਨਿਗਮ ਵੱਲੋਂ ਚਹੇਤੇ ਕਾਂਗਰਸੀਆਂ ਨੂੰ ਅਲਾਟ ਕੀਤੇ ਬੂਥਾਂ ਵਿਰੁੱਧ ਆਪ ਨੇ ਬੋਲਿਆ ਹੱਲਾ

 • Share this:
  ਮਨੋਜ  ਸ਼ਰਮਾ

  ਪਟਿਆਲਾ : ਬੀਤੇ ਦਿਨੀਂ ਨਗਰ ਨਿਗਮ ਪਟਿਆਲਾ ਵੱਲੋਂ ਕੁਝ ਚਹੇਤੇ ਕਾਂਗਰਸੀਆਂ ਨੂੰ ਅਲਾਟ ਕੀਤੇ ਬੂਥਾਂ ਦੇ ਵਿਰੁੱਧ ਅੱਜ  ਆਮ ਆਦਮੀ ਪਾਰਟੀ ਨੇ ਮੋਰਚਾ ਖੋਲ੍ਹਿਆ। ਪ੍ਰੈੱਸ ਕਾਨਫਰੰਸ ਕਰਦਿਆਂ ਆਮ ਆਦਮੀ ਪਾਰਟੀ , ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ  ਜ਼ਿਲ੍ਹਾ ਪ੍ਰਧਾਨ ਪਟਿਆਲਾ ਦਿਹਾਤੀ ਮੇਘ ਚੰਦ ਸ਼ੇਰਮਾਜਰਾ, ਲੋਕ ਸਭਾ ਇੰਚਾਰਜ ਇੰਦਰਜੀਤ ਸਿੰਘ ਸੰਧੂ  ਨੇ ਪ੍ਰੈੱਸ ਕਾਨਫਰੰਸ ਕੀਤੀ I ਇਸ ਦੌਰਾਨ ਉਨ੍ਹਾਂ ਦੇ ਨਾਲ ਹੋਰ ਵੱਡੀ ਗਿਣਤੀ ਦੇ ਵਿਚ ਆਪ ਲੀਡਰ ਮੌਜੂਦ ਸਨ।

  ਪ੍ਰੈੱਸ ਕਾਨਫ਼ਰੰਸ ਦੌਰਾਨ ਉਕਤ ਆਗੂਆਂ ਨੇ ਕਿਹਾ ਕਿ ਜੋ ਨਗਰ ਨਿਗਮ ਨੇ ਚਹੇਤੇ ਕਾਂਗਰਸੀਆਂ ਨੂੰ ਵੀਹ ਦੇ ਕਰੀਬ ਬੂਥ ਅਲਾਟ ਕੀਤੇ ਹਨ, ਇਹ ਟੋਟਲ ਹੀ ਫਰਜ਼ੀ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬੂਥਾਂ ਨੂੰ ਅਲਾਟ ਕਰਨ ਦੇ ਲਈ ਲੋੜੀਂਦੀ ਪ੍ਰਕਿਰਿਆ ਨਹੀਂ ਅਪਣਾਈ ਗਈ ਅਤੇ ਫਰਜ਼ੀ ਤਰੀਕੇ ਨਾਲ ਇਹ ਬੂਥ ਜ਼ਿਲ੍ਹੇ ਅਲਾਟ ਕੀਤੇ ਗਏ ਨੇ ਇਨ੍ਹਾਂ ਅਲਾਟ ਕੀਤੇ ਬੂਥਾਂ ਦਾ ਮਕਸਦ  ਸ਼ਹਿਰ ਦੀਆਂ ਮੁੱਖ ਥਾਵਾਂ ਦੇ ਉਪਰ ਕਬਜ਼ਾ ਕਰਨਾ ਹੈ। ਉਨ੍ਹਾਂ ਕਿਹਾ ਕਿ ਜੇਕਰ ਨਗਰ ਨਿਗਮ ਵੱਲੋਂ ਇਕ ਹਫ਼ਤੇ ਦੇ ਅੰਦਰ ਇਹ ਬੂਥ ਰੱਦ ਨਾ ਕੀਤੇ ਗਏ ਤਾਂ ਆਮ ਆਦਮੀ ਪਟਿਆਲਾ ਵੱਲੋਂ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਉਕਤ ਆਗੂਆਂ ਨੇ ਕਿਹਾ ਕਿ ਜੇਕਰ ਕੋਈ ਵੀ ਚਹੇਤਾ ਕਾਂਗਰਸੀ ਜਿਸਨੂੰ ਇਹ ਬੂਥ ਅਲਾਟ ਕੀਤੇ ਗਏ ਹਨ। ਉਨ੍ਹਾਂ ਵੱਲੋਂ ਆਪਣੇ ਬੂਥ ਦੀ ਉਸਾਰੀ ਸ਼ੁਰੂ ਕੀਤੀ ਗਈ ਤਾਂ ਆਮ ਆਦਮੀ ਪਾਰਟੀ ਵੱਲੋਂ ਮੌਕੇ ਤੇ  ਜਾ ਕੇ ਸੰਘਰਸ਼ ਕੀਤਾ ਜਾਵੇਗਾ ਅਤੇ ਬੂਥਾਂ ਦੀ ਉਸਾਰੀ ਕਿਸੇ ਹਾਲਤ ਨਹੀਂ ਹੋਣ ਦਿੱਤੀ ਜਾਵੇਗੀ ।

  ਉਕਤ ਆਗੂਆਂ ਵੱਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਮੈਂਬਰ ਪਾਰਲੀਮੈਂਟ ਮਹਾਰਾਣੀ ਪ੍ਰਨੀਤ ਕੌਰ ਮੇਅਰ ਸੰਜੀਵ ਸ਼ਰਮਾ ਬਿੱਟੂ  ਅਤੇ ਨਗਰ ਨਿਗਮ ਕਮਿਸ਼ਨਰ ਪੂਨਮਦੀਪ ਕੌਰ ਸਮੇਤ ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਨੂੰ ਅਪੀਲ ਕੀਤੀ ਗਈ ਹੈ ਕਿ ਇਨ੍ਹਾਂ ਫਰਜ਼ੀ ਤਰੀਕੇ ਨਾਲ ਅਲਾਟ ਕੀਤੇ ਬੂਥਾਂ ਨੂੰ ਤੁਰੰਤ ਰੱਦ ਕੀਤਾ ਜਾਵੇ। ਉਕਤ ਆਗੂਆਂ ਨੇ ਇਹ ਵੀ ਕਿਹਾ ਕਿ ਇਹ ਬੂਥ ਕਿਸੇ ਹਾਲਤ ਵਿੱਚ ਵੀ ਬੰਨ੍ਹ ਨਹੀਂ ਦਿੱਤੇ ਜਾਣਗੇ ਕਿਉਂਕਿ ਇਨ੍ਹਾਂ ਬੂਥਾਂ ਨੂੰ ਅਲਾਟ ਕਰਨ ਸਮੇਂ ਆਮ ਅਤੇ ਛੋਟੇ ਵਰਗ ਦੇ ਬੇਰੁਜ਼ਗਾਰ ਨੌਜਵਾਨਾਂ ਦੇ  ਬਣਦੇ ਰੋਜ਼ਗਾਰ ਨੂੰ ਅਣਦੇਖਿਆ ਕੀਤਾ ਗਿਆ ਹੈ । ਇਸ ਮੌਕੇ ਜ਼ਿਲ੍ਹਾ ਸਕੱਤਰ ਸੁਖਦੇਵ ਸਿੰਘ .ਕੁੰਦਨ ਗੋਗੀਆ .ਰਸ਼ਵਿੰਦਰ ਜੈਜੀ.ਬਲਜਿੰਦਰ ਸਿੰਘ ਢਿੱਲੋਂ,ਪ੍ਰੋਫੈਸਰ ਸੁਮੇਰ ਸੀਰਾ,ਆਮ ਆਦਮੀ ਦੀ ਲੀਡਰਸ਼ਿਪ ਮੌਕੇ ਤੇ ਮੌਜੂਦ ਰਹੀ
  Published by:Ashish Sharma
  First published: