ਅਮਰਜੀਤ ਪੰਨੂ
Accident: ਰਾਜਪੁਰਾ ਦੇ ਰੇਲਵੇ ਓਵਰਬ੍ਰਿਜ 'ਤੇ ਲੋਹੇ ਦੇ ਗਾਡਰ ਨਾਲ ਚੰਡੀਗੜ੍ਹ ਤੋਂ ਆ ਰਹੇ ਕੈਂਟਰ ਦੀ ਦੇਰ ਰਾਤ ਬਾਰਾਂ ਵਜੇ ਟੱਕਰ (one killed in road Accident) ਹੋ ਗਈ। ਇਸ ਨਾਲ ਕੈਂਟਰ ਚਕਨਾਚੂਰ ਹੋ ਗਿਆ। ਹਾਦਸੇ ਵਿੱਚ ਕੈਂਟਰ ਚਾਲਕ ਦੀ ਮੌਤ ਹੋ ਗਈ, ਜਦਕਿ ਉਸਦੇ ਸਾਥੀ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ। ਐਕਸੀਡੈਂਟ ਇੰਨਾ ਜ਼ਬਰਦਸਤ ਸੀ ਕਿ ਲੋਹੇ ਦਾ ਗਾਡਰ ਬੁਰੀ ਤਰ੍ਹਾਂ ਟੁੱਟ ਕੇ ਸੜਕ ਦੇ ਨਾਲ ਲਗ ਗਿਆ। ਮ੍ਰਿਤਕ ਦੇ ਵਿਆਹ ਨੂੰ ਸਿਰਫ਼ (22)ਦਿਨ ਹੀ ਹੋਏ ਸਨ
ਹਾਦਸੇ ਵਿੱਚ ਕੈਂਟਰ ਚਕਨਾਚੂਰ ਹੋ ਗਿਆ। ਦੋਵੇਂ ਗੰਭੀਰ ਹੋਈ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਪਰ ਜ਼ਖ਼ਮ ਜ਼ਿਆਦਾ ਹੋਣ ਕਾਰਨ ਦੋਵੇਂ ਕੰਡਕਟਰ-ਡਰਾਈਵਰ ਨੂੰ ਰਾਜਪੁਰਾ ਤੋਂ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ। ਕੈਂਟਰ ਦੇ ਡਰਾਈਵਰ ਦੀ ਪਟਿਆਲੇ ਜਾਂਦਿਆਂ ਰਸਤੇ ਵਿੱਚ ਹੀ ਮੌਤ ਹੋ ਗਈ ਅਤੇ ਉਸਦੇ ਸਾਥੀ ਦਾ ਇਲਾਜ ਚੱਲ ਰਿਹਾ ਹੈ।
ਮ੍ਰਿਤਕ ਰਾਜਪਾਲ ਰਾਜੂ ਵਾਸੀ ਮਲੋਟ (24)ਸਾਲਾ ਦੇ ਸਾਥੀ ਮੰਗਾ ਨੇ ਦੱਸਿਆ ਕਿ ਅਸੀਂ ਰਾਤ ਨੂੰ ਸਾਢੇ ਬਾਰਾਂ ਵਜੇ ਚੰਡੀਗੜ੍ਹ ਤੋਂ ਮੱਛੀਆਂ ਦੀ ਫੀਡ ਦੇ ਪੈਕੇਟ ਲੈ ਕੇ ਚੱਲੇ ਸੀ, ਜਦੋਂ ਰਾਜਪੁਰਾ ਦੇ ਰੇਲਵੇ ਓਵਰਬ੍ਰਿਜ 'ਤੇ ਉਤਰਨ ਲੱਗੇ ਤਾਂ ਇਕ ਗੱਡੀ ਨੂੰ ਓਵਰਟੇਕ ਕੀਤਾ, ਜਿਸ ਕਾਰਨ ਸਾਡੀ ਗੱਡੀ ਲੋਹੇ ਦੇ ਗਾਡਰਾਂ ਵਿੱਚ ਵੱਜੀ ਅਤੇ ਸਾਡਾ ਕੈਂਟਰ ਚਕਨਾਚੂਰ ਹੋ ਗਿਆ। ਬੜੀ ਮੁਸ਼ਕਲ ਨਾਲ ਰਾਜਪਾਲ ਰਾਜੂ (ਡਰਾਈਵਰ) ਨੂੰ ਕੱਢਿਆ ਗਿਆ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਰਾਜਪੁਰਾ ਰੇਲਵੇ ਬ੍ਰਿਜ 'ਤੇ ਲੱਗੇ ਐਂਗਲਾਂ ਨੂੰ ਹਟਵਾਇਆ ਜਾਵੇ ਤਾਂ ਕਿ ਕਿਸੇ ਹੋਰ ਦੀ ਜਾਨ ਨਾ ਚਲੀ ਜਾਵੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Accident, Rajpura, Road accident