Home /News /punjab /

PATIALA- ਪੰਜਾਬੀ ਯੂਨੀਵਰਸਿਟੀ ਦੇ ਮੁਲਾਜ਼ਮ ਨੇ ਫਾਹਾ ਲੈਕੇ ਕੀਤੀ ਖੁਦਕੁਸ਼ੀ

PATIALA- ਪੰਜਾਬੀ ਯੂਨੀਵਰਸਿਟੀ ਦੇ ਮੁਲਾਜ਼ਮ ਨੇ ਫਾਹਾ ਲੈਕੇ ਕੀਤੀ ਖੁਦਕੁਸ਼ੀ

file photo

file photo

ਪੰਜਾਬੀ ਯੂਨੀਵਰਸਿਟੀ ਦੇ ਵਾਰਸ ਭਵਨ ਵਿਖੇ ਡਿਊਟੀ ਕਰ ਰਹੇ ਰੋਹਤਾਸ ਨਾਮੀ ਮੁਲਾਜ਼ਮ ਨੇ ਆਪਣੇ ਕਮਰੇ ਵਿੱਚ ਪਖੇ ਨਾਲ ਫਾਹਾ ਲਾ ਕੇ ਆਤਮਹੱਤਿਆ ਕਰ ਲਈ  ਹੈ। 

 • Share this:
  ਮਨੋਜ ਸ਼ਰਮਾ

  ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਦੇ ਵਾਰਸ ਭਵਨ ਵਿਖੇ ਦਰਜਾ ਚਾਰ ਮੁਲਾਜ਼ਮ ਵਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।  ਜਾਣਕਾਰੀ ਅਨੁਸਾਰ ਪੰਜਾਬੀ ਯੂਨੀਵਰਸਿਟੀ ਦੇ ਵਾਰਸ ਭਵਨ ਵਿਖੇ ਡਿਊਟੀ ਕਰ ਰਹੇ ਰੋਹਤਾਸ ਨਾਮੀ ਮੁਲਾਜ਼ਮ ਨੇ ਆਪਣੇ ਕਮਰੇ ਵਿੱਚ ਪਖੇ ਨਾਲ ਫਾਹਾ ਲਾ ਕੇ ਆਤਮਹੱਤਿਆ ਕਰ ਲਈ  ਹੈ।  ਰੋਹਤਾਸ (28) ਹਰਿਆਣਾ ਦੇ ਜਾਖਲ ਦਾ ਰਹਿਣ ਵਾਲਾ ਤੇ ਕਾਫੀ ਸਾਲ ਤੋਂ ਪੰਜਾਬੀ ਯੂਨੀਵਰਸਿਟੀ ਦੇ ਵਾਰਿਸ ਭਵਨ ਵਿਖੇ ਦਰਜਾ ਚਾਰ ਮੁਲਾਜ਼ਮ ਸੀ।  ਫਿਲਹਾਲ ਪੁਲਿਸ ਵੱਲੋ ਲਾਸ਼ ਨੂੰ ਪੋਸਟਮਾਰਟਮ ਲਈ ਰਾਜਿੰਦਰਾ ਹਸਪਤਾਲ ਦੇ ਮੋਰਚਰੀ ਵਿਖੇ ਭੇਜ ਦਿੱਤਾ ਤੇ ਮਿਰਤਕ ਦੇ ਪਰਿਵਾਰਕ ਮੈਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ।

  ਇਸ ਮੌਕੇ ਯੂਨੀਵਰਸਿਟੀ ਦੇ ਸੁਰੱਖਿਆ ਇੰਚਾਰਜ ਗੁਰਤੇਜ ਸਿੰਘ ਅਤੇ ਇਸ ਵੱਲੋਂ ਮਾਰਚ ਭਵਨ ਦੇ ਕਮਰੇ ਵਿੱਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਅਤੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਅਤੇ ਪ੍ਰਸ਼ਾਸਨ ਵੱਲੋਂ ਇਸ ਮੁਲਾਜ਼ਮ ਦੇ ਪਰਵਾਰ ਦੀ ਜੋ ਵੀ ਸੰਭਵ ਮਦਦ ਹੋਵੇਗੀ ਉਹ ਕੀਤੀ ਜਾਵੇਗੀ।

  ਇਸ ਮੌਕੇ ਥਾਣਾ ਅਰਬਨ ਸਟੇਟ ਦੇ ਇੰਚਾਰਜ ਅੰਮ੍ਰਿਤਬੀਰ ਸਿੰਘ ਚਹਿਲ ਨੇ ਦੱਸਿਆ ਕਿ ਪੁਲਸ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਇਸ ਮਾਮਲੇ ਦੀ ਪੂਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਅਜੇ ਕੁਝ ਵੀ ਨਹੀਂ ਕਿਹਾ ਜਾ ਸਕਦਾ
  Published by:Ashish Sharma
  First published:

  Tags: Crime news, Patiala, Punjabi university, Suicide

  ਅਗਲੀ ਖਬਰ