Home /News /punjab /

ਰਾਜਪੁਰਾ 'ਚ ਮਹਾਨ ਕੋਸ਼ ਦੇ ਰਚੇਤਾ ਭਾਈ ਕਾਨ੍ਹ ਸਿੰਘ ਨਾਭਾ ਦਾ 160ਵਾਂ ਜਨਮ ਦਿਨ ਮਨਾਇਆ 

ਰਾਜਪੁਰਾ 'ਚ ਮਹਾਨ ਕੋਸ਼ ਦੇ ਰਚੇਤਾ ਭਾਈ ਕਾਨ੍ਹ ਸਿੰਘ ਨਾਭਾ ਦਾ 160ਵਾਂ ਜਨਮ ਦਿਨ ਮਨਾਇਆ 

ਰਾਜਪੁਰਾ 'ਚ ਮਹਾਨ ਕੋਸ਼ ਦੇ ਰਚੇਤਾ ਭਾਈ ਕਾਨ੍ਹ ਸਿੰਘ ਨਾਭਾ ਦਾ 166ਵਾਂ ਜਨਮ ਦਿਨ ਮਨਾਇਆ

ਰਾਜਪੁਰਾ 'ਚ ਮਹਾਨ ਕੋਸ਼ ਦੇ ਰਚੇਤਾ ਭਾਈ ਕਾਨ੍ਹ ਸਿੰਘ ਨਾਭਾ ਦਾ 166ਵਾਂ ਜਨਮ ਦਿਨ ਮਨਾਇਆ

ਰਾਜਪੁਰਾ ਵਿੱਚ ਭਾਈ ਕਾਨ੍ਹ ਸਿੰਘ ਨਾਭਾ ਜੀ ਦੇ 160ਵਾਂ ਜਨਮ ਦਿਨ ਮੌਕੇ ਪੰਜਾਬ ਦੇ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਫੁੱਲ ਮਾਲਾ ਪਾ ਕੇ ਮਨਾਇਆ ਗਿਆ।

 • Share this:
  ਭੁਪਿੰਦਰ ਸਿੰਘ

  ਨਾਭਾ: ਰਿਆਸਤੀ ਸ਼ਹਿਰ ਨਾਭਾ ਦੇ ਜੰਮਪਲ ਅਤੇ ਮਹਾਨ ਕੌਸ ਦੇ ਰਚੇਤਾ ਭਾਈ ਕਾਨ੍ਹ ਸਿੰਘ ਨਾਭਾ ਜੀ ਦਾ ਨਾਮ ਪੂਰੇ ਵਿਸ਼ਵ ਵਿੱਚ ਜਾਣਿਆ ਜਾਦਾ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਦੀ ਰਚਨਾ ਕਰਕੇ ਸਿੱਖ ਕੌਮ ਨੂੰ ਸ਼ਬਦ ਗੁਰੂ ਨਾਲ ਜੋੜਿਆ ਅਤੇ ਗੌਰਵ ਗ੍ਰੰਥ ਦੀ ਰਚਨਾ ਕੀਤੀ ਕਿਉੱਕਿ ਇਸ ਦੇ ਨਾਲ ਦਾ ਕੋਈ ਵੀ ਗ੍ਰੰਥ ਨਹੀਂ ਹੈ, ਜਿਸ ਤਹਿਤ ਭਾਈ ਕਾਨ੍ਹ ਸਿੰਘ ਨਾਭਾ ਜੀ ਦੇ 160ਵਾਂ ਜਨਮ ਦਿਨ ਮੌਕੇ ਪੰਜਾਬ ਦੇ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਫੁੱਲ ਮਾਲਾ ਪਾ ਕੇ ਮਨਾਇਆ ਗਿਆ।

  Bhai Kahn Singh Nabha, the author of Mahan Kosh, celebrated his 166th birthday in Rajpura
  ਰਾਜਪੁਰਾ 'ਚ ਮਹਾਨ ਕੋਸ਼ ਦੇ ਰਚੇਤਾ ਭਾਈ ਕਾਨ੍ਹ ਸਿੰਘ ਨਾਭਾ ਦਾ 166ਵਾਂ ਜਨਮ ਦਿਨ ਮਨਾਇਆ


  ਇਸ ਮੌਕੇ ਪੰਜਾਬ ਦੇ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਭਾਈ ਕਾਨ੍ਹ ਸਿੰਘ ਜੀ ਦੇ ਜਨਮ ਦਿਹਾੜੇ 'ਤੇ ਵਧਾਈ ਦਿੱਤੀ ਅਤੇ ਕਿਹਾ ਕਿ ਸਾਨੂੰ ਫ਼ਕਰ ਹੈ ਕਿ ਮਹਾਨ ਕੋਸ਼ ਦੇ ਰਚੇਤਾ ਨਾਭਾ ਸ਼ਹਿਰ ਦੇ ਸੀ ਅਤੇ ਉਨ੍ਹਾਂ ਨੂੰ ਰਹਿੰਦੀ ਦੁਨੀਆਂ ਤਕ ਯਾਦ ਕੀਤਾ ਜਾਵੇਗਾ।

  ਇਸ ਭਾਈ ਕਾਨ੍ਹ ਸਿੰਘ ਨਾਭਾ ਦੀ ਤੀਜੀ ਪੀੜੀ ਦੇ ਵਾਰਿਸ ਮੇਜਰ ਆਦਰਸ਼ਪਾਲ ਸਿੰਘ ਨੇ ਦੱਸਿਆ ਕਿ ਭਾਈ ਕਾਨ੍ਹ ਸਿੰਘ ਨਾਭਾ ਇੱਕ ਮਹਾਨ ਸਖਸੀਅਤ ਸਨ ਅੱਜ ਉਨ੍ਹਾਂ ਦੇ ਜਨਮ ਦਿਨ 'ਤੇ ਫੁੱਲ ਮਾਲਾ ਭੇਟ ਕਰਨ ਆਏ ਹਾਂ।

  ਇਸ ਮੋਕੇ ਨੈਸ਼ਨਲ ਐਵਾਰਡੀ ਗੁਰਪ੍ਰੀਤ ਸਿੰਘ ਨਾਮਧਾਰੀ ਨੇ ਕਿਹਾ ਕਿ ਭਾਈ ਜੀ ਨੂੰ ਮਹਾਨ ਕੋਸ਼ ਦੇ ਰਚੇਤਾ ਵਜੋਂ ਜਾਣਿਆ ਜਾਂਦਾ ਹੈ ਅਤੇ ਇਸ ਦੇ ਨਾਲ ਹੀ ਨਾਭਾ ਪੂਰੀ ਦੁਨੀਆ ਵਿਚ ਮਸ਼ਹੂਰ ਹੈ ਅਤੇ ਅਸੀਂ ਬਹੁਤ ਵੱਡਭਾਗੇ ਹਾਂ ਕਿ ਅਸੀਂ ਨਾਭਾ ਸ਼ਹਿਰ ਦੀ ਧਰਤੀ ਦੇ ਜੰਮਪਲ ਹਾਂ।

  ਜ਼ਿਕਰਯੋਗ ਹੈ ਕਿ ਭਾਈ ਸਾਹਿਬ ਨੇ 1912 ਵਿੱਚ ਅਪਣੇ ਜੱਦੀ ਘਰ ਨਾਭਾ ਵਿਚ ਮਹਾਨ ਕੌਸ ਦੀ ਰਚਨਾ ਸੁਰੂ ਕੀਤੀ ਅਤੇ 1926 ਵਿੱਚ ਇਹ ਮਹਾਨ ਕੋਸ਼ ਤਿਆਰ ਹੋ ਗਿਆ। ਭਾਈ ਕਾਨ੍ਹ ਸਿੰਘ ਨਾਭਾ ਦੇ ਜੱਦੀ ਘਰ ਵਿੱਚ ਅੱਜ ਵੀ ਉਨ੍ਹਾਂ ਦਾ ਸਟਡੀ ਟੇਬਲ ਮੌਜੂਦ ਹੈੇ ਜਿੱਥੇ ਉਨ੍ਹਾਂ ਨੇ ਬੈਠ ਕੇ ਮਹਾਨ ਕੋਸ ਨੂੰ ਲਿਖਿਆ ਸੀ।
  Published by:Krishan Sharma
  First published:

  Tags: Birthday, Patiala, Punjab Cabinet, Punjab government, Rajpura, Sadhu singh dharmsot

  ਅਗਲੀ ਖਬਰ