Purshottam Kaushik
ਸਮਾਣਾ: ਵਿਦਿਆਰਥੀ ਦਾ ਸਮਰਪਣ ਅਤੇ ਸਖਤ ਮਿਹਨਤ ਦੋਵੇਂ ਰੰਗ ਦਿਖਾਉਂਦੀ ਹੈ ਭਾਵੇਂ ਖੇਤਰ ਪੱਛੜਿਆ ਹੋਵੇ, ਪਰ ਜੋ ਵਿਦਿਆਰਥੀ ਸਖਤ ਮਿਹਨਤ ਕਰਦਾ ਹੈ ਉਹ ਹਮੇਸ਼ਾ ਉਚਾਈਆਂ ਪ੍ਰਾਪਤ ਕਰਦਾ ਹੈ।
ਪਟਿਆਲਾ ਸ਼ਹਿਰ ਦੇ ਹਾਰਲਿਕਸ ਸਕੂਲ ਦਾ ਵਿਦਿਆਰਥੀ ਹਰਸ਼ਿਤ, ਪੰਜਾਬ ਵਿੱਚ ਸੀਬੀਐਸਈ ਦੀ 10ਵੀਂ ਦੀ ਪ੍ਰੀਖਿਆ ਵਿੱਚੋਂ ਅੱਵਲ ਸਥਾਨਾਂ ਵਿੱਚ ਸ਼ਾਮਲ ਹੋਇਆ ਹੈ। ਉਸਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ, ਉਸਨੇ 99.66% ਅੰਕ ਪ੍ਰਾਪਤ ਕੀਤੇ ਹਨ।
ਹਰਸ਼ਿਤ ਦੀ ਪੜ੍ਹਾਈ ਦੇ ਖੇਤਰ ਵਿੱਚ ਇੰਨੀ ਵੱਡੀ ਕਾਰਗੁਜਾਰੀ ਨਾਲ ਅਧਿਆਪਕਾਂ ਅਤੇ ਮਾਪਿਆਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਅਤੇ ਹੋਰ ਉਤਸ਼ਾਹਤ ਕੀਤਾ ਜਾ ਰਿਹਾ ਹੈ। ਹਰਸ਼ਿਤ ਨਾਲ ਗੱਲ ਕਰਨ 'ਤੇ ਉਸਨੇ ਕਿਹਾ ਕਿ ਉਹ ਬਹੁਤ ਖੁਸ਼ ਹੈ ਅਤੇ ਅੱਗੇ ਹੋਰ ਵੀ ਮਿਹਨਤ ਨਾਲ ਪੜ੍ਹਾਈ ਕਰੇਗਾ।
ਸਕੂਲ ਦੀ ਪ੍ਰਿੰਸੀਪਲ ਅਮਨਜੋਤ ਕੌਰ ਨੇ ਕਿਹਾ ਕਿ ਭਾਵੇਂ ਇਹ ਇਲਾਕਾ ਪਛੜਿਆ ਐਲਾਨਿਆ ਗਿਆ ਹੈ, ਪਰ ਜਦੋਂ ਬੱਚੇ ਅਜਿਹੇ ਮੁਕਾਮ ਹਾਸਲ ਕਰਦੇ ਹਨ ਤਾਂ ਉਹ ਇਲਾਕਾ ਕਿਸੇ ਮੈਟਰੋ ਸਿਟੀ ਤੋਂ ਕਿਵੇਂ ਘੱਟ ਹੋ ਸਕਦਾ ਹੈ। ਬੱਚਿਆਂ ਦੀ ਮਿਹਨਤ ਅਤੇ ਪ੍ਰਤਿਭਾ
ਨੂੰ ਕੋਈ ਨਹੀਂ ਰੋਕ ਸਕਦੇ। ਉਨ੍ਹਾਂ ਹਰਸ਼ਿਤ ਦੀ ਇਸ ਉਪਲਬੱਧੀ 'ਤੇ ਖੁ਼ਸੀ ਵਿਅਕਤੀ ਕਰਦਿਆਂ ਉਸ ਨੂੰ ਢੇਰ ਸਾਰੀਆਂ ਮੁਬਾਰਕਾਂ ਦਿੱਤੀਆਂ ਹਨ ਅਤੇ ਅੱਗੇ ਤੋਂ ਹੋਰ ਮਿਹਨਤ ਲਈ ਪ੍ਰੇਰਿਤ ਕੀਤਾ ਹੈ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: CBSE, Class 10 results, Class X results, Patiala, Punjab, Results, Samana