ਪਟਿਆਲਾ  ਸੈਂਟਰਲ ਜੇਲ੍ਹ ਦੇ ਵਾਰਡਨ ‘ਤੇ ਗੈਂਗਸਟਰਾਂ ਨੇ ਕੀਤਾ ਹਮਲਾ

News18 Punjabi | News18 Punjab
Updated: May 9, 2020, 6:13 PM IST
share image
ਪਟਿਆਲਾ  ਸੈਂਟਰਲ ਜੇਲ੍ਹ ਦੇ ਵਾਰਡਨ ‘ਤੇ ਗੈਂਗਸਟਰਾਂ ਨੇ ਕੀਤਾ ਹਮਲਾ
ਪਟਿਆਲਾ  ਸੈਂਟਰਲ ਜੇਲ੍ਹ ਦੇ ਵਾਰਡਨ ‘ਤੇ ਗੈਂਗਸਟਰਾਂ ਨੇ ਕੀਤਾ ਹਮਲਾ

ਪਟਿਆਲਾ ਸੈਂਟਰਲ ਜੇਲ੍ਹ ਵਿਚ ਮੋਬਾਈਲ ਫੋਨ ਹੋਣ ਦੀ ਸੂਚਨਾ ਉੱਤੇ ਪੁਲਿਸ ਟੀਮ ਚੈਕਿੰਗ ਕਰਨ ਲਈ ਗਈ ਸੀ ਪਰ ਪੁਲਿਸ ਟੀਮ ਉੱਤੇ ਦੋ ਕੈਦੀਆਂ ਨੇ ਹਮਲਾ ਕਰ ਦਿੱਤਾ।

  • Share this:
  • Facebook share img
  • Twitter share img
  • Linkedin share img
ਜੇਲਾਂ ਵਿਚੋਂ ਹਰ ਰੋਜ ਮੋਬਾਈਲ ਫੋਨ ਮਿਲਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਜੇਲਾਂ ਵਿਚ ਬੰਦ ਗੈਂਗਸਟਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਜੇਲ ਅਧਿਕਾਰੀਆਂ ਨੂੰ ਵੀ ਟਿਚ ਜਾਣਦੇ ਹਨ। ਅਜਿਹੀ ਇਕ ਘਟਨਾ ਪਟਿਆਲਾ ਦੀ ਸੈਂਟਰਲ ਜੇਲ ਤੋਂ ਸਾਹਮਣੇ  ਆਈ ਹੈ।  ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਸੈਂਟਰਲ ਜੇਲ੍ਹ ਵਿਚ ਮੋਬਾਈਲ ਫੋਨ ਹੋਣ ਦੀ ਸੂਚਨਾ ਉੱਤੇ ਪੁਲਿਸ ਟੀਮ ਚੈਕਿੰਗ ਕਰਨ ਲਈ ਗਈ ਸੀ ਪਰ ਪੁਲਿਸ ਟੀਮ ਉੱਤੇ ਦੋ ਕੈਦੀਆਂ ਨੇ ਹਮਲਾ ਕਰ ਦਿੱਤਾ। ਹਮਲੇ ਵਿਚ ਜੇਲ੍ਹ ਵਾਰਡਨ ਵੀ ਜ਼ਖਮੀ ਹੋ ਗਿਆ ਅਤੇ ਉਸ ਦੀ ਵਰਦੀ ਵੀ ਫੱਟ ਗਈ। ਇਸ ਮੌਕੇ ਸੀਨੀਅਰ ਅਧਿਕਾਰੀਆਂ ਨੇ ਕੈਦੀਆ ਨੂੰ ਸ਼ਾਂਤ ਕਰਵਾਇਆ। ਇਸ ਤੋਂ ਪਹਿਲਾ ਵੀ ਸਟਾਫ਼ ਨਾਲ ਹੱਥੋਪਾਈ ਹੋਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ।

ਦੱਸਣਯੋਗ ਹੈ ਕਿ ਜੇਲ ਦੀ ਹਾਈ ਸਕਿਉਰਿਟੀ ਜ਼ੋਨ ਵਿਚ ਗੈਂਗਸਟਰ ਅਤੇ ਸੰਗੀਨ ਜ਼ੁਲਮ ਵਿਚ ਦੋਸ਼ੀਆਂ ਨੂੰ ਬੰਦ ਕੀਤਾ ਹੋਇਆ ਹੈ। ਜ਼ੋਨ ਵਿਚ ਤਲਾਸ਼ੀ ਦੌਰਾਨ ਗੈਂਗਸਟਰ ਮਨਪ੍ਰੀਤ ਸਿੰਘ ਅਤੇ ਦਰਸ਼ਨ ਸਿੰਘ ਦੇ ਕੋਲੋਂ ਫ਼ੋਨ ਬਰਾਮਦ ਹੋਇਆ। ਜਦੋਂ ਵਾਰਡਨ ਨੇ ਉਨ੍ਹਾਂ ਨੂੰ ਫੋਨ ਦੇਣ ਲਈ ਕਿਹਾ ਪਰ ਗੈਂਗਸਟਰ ਨੇ ਫ਼ੋਨ ਤੋੜ ਦਿੱਤਾ ਅਤੇ ਵਾਰਡਨ ਸਿਕੰਦਰ ਸਿੰਘ ਉੱਤੇ ਹਮਲਾ ਕਰ ਦਿੱਤਾ। ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਢਿੱਲੋਂ ਨੇ ਦੱਸਿਆ ਹੈ ਕਿ ਇਹਨਾਂ ਦੋਵਾਂ ਗੈਂਗਸਟਰਾਂ ਕੋਲੋਂ  ਇੱਕ ਚਾਰਜ ਅਤੇ ਦੋ ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ। ਇਹਨਾਂ ਦੋਨਾਂ ਗੈਂਗਸਟਰਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।

 
First published: May 9, 2020, 6:13 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading