Home /News /punjab /

Patiala : ਪਰਿਵਾਰ ਗਿਆ ਸੀ ਘੁੰਮਣ, ਪਿੱਛੇ ਨੌਕਰ, ਗਹਿਣੇ, ਕੈਸ਼ ਤੇ ਇਨੋਵਾ ਗੱਡੀ ਲੈ ਕੇ ਤਿੱਤਰ

  • Share this:

ਮਨੋਜ ਸ਼ਰਮਾ

ਪਟਿਆਲਾ- ਸਥਾਨਕ ਅਦਾਲਤ ਬਾਜ਼ਾਰ ਦੇ ਸਥਿਤ ਜਗਦੀਸ਼ ਜਵੈਲਰ ਦੇ ਘਰ ਕਰੋੜਾਂ ਰੁਪਏ ਦੀ ਚੋਰੀ ਹੋਈ ਹੈ। ਮਾਲਿਕ ਮਨੋਜ ਸਿੰਗਲਾ ਆਪਣੇ ਪਰਿਵਾਰ ਦੇ ਨਾਲ ਬਾਹਰ ਘੁੰਮਣ ਦੇ ਲਈ ਗਏ ਸਨ  ਅਤੇ ਘਰ ਦੀ ਰਾਖੀ ਲਈ ਆਪਣੇ ਨੌਕਰ ਅਤੇ ਉਸਦੀ ਪਤਨੀ ਨੂੰ ਛੱਡ ਕੇ ਗਏ ਸਨ। ਘਰ  ਵਿੱਚ ਪਾਏ ਲੱਖਾਂ ਰੁਪਏ ਦੇ ਸੋਨੇ ਨੂੰ ਦੇਖ ਕੇ ਘਰ ਦੇ ਨੌਕਰਾਂ ਦੀ  ਨੀਅਤ ਫਿੱਟ ਗਈ। ਉਨ੍ਹਾਂ ਨੇ ਘਰ ਵਿੱਚ ਪਏ ਲੱਖਾਂ ਰੁਪਏ ਦੇ ਸੋਨੇ ਅਤੇ ਤਕਰੀਬਨ 30 ਲੱਖ ਰੁਪਏ ਦੇ ਕਰੀਬ ਕੈਸ਼ ਅਤੇ 1 ਇਨੋਵਾ ਗੱਡੀ ਲੈ ਕੇ ਫਰਾਰ ਹੋ ਗਏ।

ਮਾਡਲ ਟਾਊਨ ਚੌਂਕੀ ਇੰਚਾਰਜ ਜਰਨੈਲ ਸਿੰਘ ਨੇ ਦੱਸਿਆ ਮਾਮਲੇ ਦੀ ਤਫਤੀਸ਼ ਜਾਰੀ ਹੈ  ਅਤੇ ਮਾਲਕ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਘਰ ਵਿੱਚੋ ਉਨ੍ਹਾਂ ਦੇ ਕਿੰਨਾ ਸੋਨਾ ਅਤੇ ਕੈਸ਼ ਗਾਇਬ ਹੋਇਆ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

Published by:Ashish Sharma
First published: