Home /News /punjab /

ਰਾਜਪੁਰਾ 'ਚ ਤੇਜ਼ ਬਾਰਸ਼ ਅਤੇ ਹਵਾਵਾਂ ਨੇ ਝੋਨੇ ਦੀ ਫਸਲ ਕੀਤੀ ਤਬਾਹ, ਕਿਸਾਨਾਂ ਵੱਲੋਂ ਸਰਕਾਰ ਨੂੰ ਗੁਹਾਰ

ਰਾਜਪੁਰਾ 'ਚ ਤੇਜ਼ ਬਾਰਸ਼ ਅਤੇ ਹਵਾਵਾਂ ਨੇ ਝੋਨੇ ਦੀ ਫਸਲ ਕੀਤੀ ਤਬਾਹ, ਕਿਸਾਨਾਂ ਵੱਲੋਂ ਸਰਕਾਰ ਨੂੰ ਗੁਹਾਰ

ਰਾਜਪੁਰਾ ਸ਼ਹਿਰ ਅਤੇ ਆਸ ਪਾਸ ਦੇ ਦਿਹਾਤੀ ਖੇਤਰ ਵਿੱਚ ਤੇਜ਼ ਹਵਾਵਾਂ ਅਤੇ ਤੇਜ਼ ਬਾਰਸ਼ ਕਾਰਨ ਖੜ੍ਹੀ ਝੋਨੇ ਦੀ ਫ਼ਸਲ ਧਰਤੀ 'ਤੇ ਵਿਛ ਗਈ ਅਤੇ ਸੈਂਕੜੇ ਏਕੜ ਫਸਲ ਤਬਾਹ ਹੋ ਗਈ, ਜਿਸ ਕਾਰਨ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।

 • Share this:

  ਅਮਰਜੀਤ ਸਿੰਘ ਪੰਨੂ

  ਰਾਜਪੁਰਾ: ਬਾਅਦ ਦੁਪਹਿਰ ਰਾਜਪੁਰਾ ਸ਼ਹਿਰ ਅਤੇ ਆਸ ਪਾਸ ਦੇ ਦਿਹਾਤੀ ਖੇਤਰ ਵਿੱਚ ਤੇਜ਼ ਹਵਾਵਾਂ ਅਤੇ ਤੇਜ਼ ਬਾਰਸ਼ ਕਾਰਨ ਖੜ੍ਹੀ ਝੋਨੇ ਦੀ ਫ਼ਸਲ ਧਰਤੀ 'ਤੇ ਵਿਛ ਗਈ ਅਤੇ ਸੈਂਕੜੇ ਏਕੜ ਫਸਲ ਤਬਾਹ ਹੋ ਗਈ, ਜਿਸ ਕਾਰਨ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।

  ਰਾਜਪੁਰਾ ਦੀਆਂ ਮੰਡੀਆਂ ਵਿੱਚ ਵੀ ਸੈਂਕੜੇ ਬੋਰੀਆਂ ਬਾਰਸ਼ ਕਾਰਨ ਖ਼ਰਾਬ ਹੋ ਗਈਆਂ। ਸ਼ਹਿਰ ਵਿੱਚ ਬਾਰਸ਼ ਪੈਣ ਕਾਰਨ ਜਲ ਥਲ ਹੋਈ ਪਈ ਹੈ। ਰਾਜਪੁਰਾ ਦੇ ਦੋਵੇਂ ਅੰਡਰਬਰਿੱਜ ਵਿੱਚ ਪਾਣੀ ਭਰ ਗਿਆ, ਜਿਸ ਤੋਂ ਲੋਕਾਂ ਨੂੰ ਲੰਘਣ ਵਾਸਤੇ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਤਰਪਾਲਾਂ ਨਾਲ ਭਰੀਆਂ ਬੋਰੀਆਂ ਵੀ ਬਾਰਸ਼ ਨਾਲ ਭਿਜੀਆਂ ਵੇਖੀਆਂ ਗਈਆਂ, ਜਿਸ ਕਾਰਨ ਆੜ੍ਹਤੀ ਅਤੇ ਕਿਸਾਨ ਦੋਵੇਂ ਪ੍ਰੇਸ਼ਾਨ ਸਨ।

  ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਬਾਰਸ਼ ਦੀ ਭੇਂਟ ਚੜ੍ਹੀ ਉਨ੍ਹਾਂ ਦੀ ਫਸਲ ਦਾ ਮੁਆਵਜ਼ਾ ਦਿੱਤਾ ਜਾਵੇ। ਉਧਰ, ਮੇਜਰ ਸਿੰਘ ਜਨਰਲ ਸਕੱਤਰ ਆੜ੍ਹਤੀ ਐਸੋਸੀਏਸ਼ਨ ਰਾਜਪੁਰਾ ਨੇ ਵੀ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਦੀ ਖੜ੍ਹੀ ਝੋਨੇ ਦੀ ਫਸਲ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਕਿਸਾਨਾਂ ਦੀ ਫਸਲ ਵਿੱਚ ਨਮੀ ਦੀ ਮਾਤਰਾ ਵਧਾਈ ਜਾਵੇ।

  ਇਸ ਮੌਕੇ ਕਿਸਾਨ ਦਲਜੀਤ ਸਿੰਘ ਨੇ ਦੱਸਿਆ ਕਿ ਉਹ 4 ਟਰਾਲੀਆਂ ਝੋਨੇ ਦੀਆਂ ਭਰ ਕੇ ਲਿਆਏ ਸਨ ਪਰ ਕਈ ਦਿਨਾਂ ਤੋਂ ਮੰਡੀ ਵਿੱਚ ਖਰੀਦ ਨਾ ਹੋਣ ਕਾਰਨ ਹੁਣ ਬਾਰਸ਼ ਦੀ ਲਪੇਟ ਵਿੱਚ ਆ ਗਈ ਹੈ। ਸਾਰੀ ਮੰਡੀ ਵਿੱਚ ਪਾਣੀ ਭਰਿਆ ਗਿਆ ਹੈ।

  Published by:Krishan Sharma
  First published:

  Tags: Compensation, Crop Damage, Heavy rain fall, Paddy, Paddy stubble, Patiala, Punjab government, Rajpura