ਮਨੋਜ ਸ਼ਰਮਾ
ਪਟਿਆਲਾ: ਪੰਜਾਬ 'ਚ ਨੌਜਵਾਨ ਲੜਕੇ ਅਤੇ ਲੜਕੀਆਂ ਅਕਸਰ ਇਮੀਗ੍ਰੇਸ਼ਨ ਏਜੰਟਾਂ ਦਾ ਸ਼ਿਕਾਰ ਹੁੰਦੇ ਹਨ। ਪਰ ਇਸ ਵਾਰ ਆਮ ਮਹਿਲਾਵਾਂ ਵੱਲੋਂ ਉਨ੍ਹਾਂ ਨੂੰ ਸ਼ਿਕਾਰ ਬਣਾਇਆ ਗਿਆ। ਜੋ ਨੌਜਵਾਨ ਲੜਕੀ ਇਸਦਾ ਸ਼ਿਕਾਰ ਹੋਈ ਹੈ ਉਸਦਾ ਕਹਿਣਾ ਹੈ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਇਨ੍ਹਾਂ ਦੇ ਘਰ ਦੇ ਸਾਹਮਣੇ ਹੀ ਆਤਮ ਹੱਤਿਆ ਕਰ ਲਵੇਗੀ। ਉਸਨੇ ਦੱਸਿਆ ਕਿ ਉਸਨੂੰ ਕੈਨੇਡਾ ਭੇਜਣ ਦੇ ਨਾਮ ਤੇ 2 ਸਾਲ ਤੱਕ ਆਪਣੇ ਘਰ ਵਿੱਚ ਹੀ ਰੱਖਿਆ।
ਹਾਲਾਂਕਿ ਮਹਿਲਾਵਾਂ ਨੇ ਲੜਕੀ ਵੱਲੋਂ ਲਗਾਏ ਗਏ ਆਰੋਪਾਂ ਨੂੰ ਖਾਰਿਜ ਕਰ ਕਿਹਾ ਕਿ ਜਿੰਨੇ ਪੈਸੇ ਉਸਨੇ ਦਿੱਤੇ ਸੀ ਉਸਨੂੰ ਵਾਪਸ ਕਰ ਦਿੱਤੇ ਗਏ ਹਨ। ਅੱਜ ਪਟਿਆਲਾ ਦੇ ਅਰਬਨ ਅਸਟੇਟ ਫੇਸ-2 ਦੇ ਵਿੱਚ ਕੁਝ ਲੜਕੀਆਂ ਮਹਿਲਾਵਾਂ ਅਤੇ ਨੌਜਵਾਨਾਂ ਵੱਲੋਂ ਇਕ ਘਰ ਦੇ ਅੱਗੇ ਧਰਨਾ ਦਿੱਤਾ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਲੜਕੀ ਨੇ ਦੱਸਿਆ ਕਿ ਇਸ ਘਰ 'ਚ ਰਹਿਣ ਵਾਲੀਆਂ ਦੋ ਭੈਣਾਂ ਵਿਦੇਸ਼ ਭੇਜਣ ਦੇ ਨਾਮ ਤੇ ਧੋਖਾਧੜੀ ਕਰਦੀਆਂ ਹਨ। ਉਨ੍ਹਾਂ ਨੇ 25 ਲੱਖ, 35 ਲੱਖ ਅਤੇ 16 ਲੱਖ ਰੁਪਏ ਅਲੱਗ-ਅਲੱਗ ਵਿਅਕਤੀਆਂ ਕੋਲੋਂ ਠੱਗੇ ਹਨ। ਇਸ ਤੋਂ ਇਲਾਵਾ ਲੜਕੀ ਆਪਣੀ ਕਾਪੀ ਉੱਪਰ ਸੁਸਾਇਡ ਨੋਟ ਲਿਖ ਕੇ ਲਿਆਈ ਸੀ।
ਉਸਦਾ ਕਹਿਣਾ ਹੈ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਇਨ੍ਹਾਂ ਦੇ ਘਰ ਦੇ ਸਾਹਮਣੇ ਆਤਮਦਾਹ ਕਰਾਂਗੀ। ਇਸ ਮਾਮਲੇ ਵਿੱਚ ਵੱਡੇ ਆਫੀਸਰਜ਼ ਦਾ ਵੀ ਨਾਮ ਲਿਆ ਜਾ ਰਿਹਾ ਹੈ। ਜਦਕਿ ਅਰਬਨ ਅਸਟੇਟ ਪੁਲਿਸ ਦਾ ਕਹਿਣਾ ਹੈ ਕਿ ਇਹ ਮਾਮਲਾ ਸਾਡੇ ਕੋਲ ਦਰਜ ਨਹੀਂ। ਇਨ੍ਹਾਂ ਦਾ ਮਾਮਲਾ ਬਰਨਾਲਾ ਵਿੱਚ ਦਰਜ ਹੈ, ਇਸ ਲਈ ਅਸੀਂ ਕੁਝ ਨਹੀਂ ਕਰ ਸਕਦੇ। ਜਦੋਂ ਤੱਕ ਸਾਡੇ ਕੋਲ ਕੋਈ ਲਿਖਤੀ ਕੰਪਲੇਟ ਨਹੀਂ ਆਉਂਦੀ। ਦੂਜੇ ਪਾਸੇ ਲੜਕੀ ਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਨੂੰ ਪੈਸੇ ਵਾਪਸ ਨਹੀਂ ਮਿਲਦੇ, ਇਨਸਾਫ਼ ਨਹੀਂ ਮਿਲਦਾ ਅਸੀਂ ਧਰਨਾ ਇਸੇ ਤਰ੍ਹਾਂ ਜਾਰੀ ਰੱਖਾਂਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।