• Home
 • »
 • News
 • »
 • punjab
 • »
 • PATIALA JAIL ADMINISTRATION LACKS SECURITY FOR SIDHU DRUG SMUGGLER ALSO IN NAVJOT SINGH SIDHU

ਸਿੱਧੂ ਦੀ ਸੁਰੱਖਿਆ ’ਚ ਵੱਡੀ ਕੁਤਾਹੀ, ਬੈਰਕ ’ਚ ਨਸ਼ਾ ਤਸਕਰ ਵੀ ਸੀ ਬੰਦ

ਸਿੱਧੂ ਦੀ ਸੁਰੱਖਿਆ ’ਚ ਵੱਡੀ ਕੁਤਾਹੀ, ਬੈਰਕ ’ਚ ਨਸ਼ਾ ਤਸਕਰ ਵੀ ਸੀ ਬੰਦ (file photo)

 • Share this:
  ਨਵਜੋਤ ਸਿੰਘ ਸਿੱਧੂ ਦੀ ਸੁਰੱਖਿਆ ’ਚ ਪਟਿਆਲਾ ਜੇਲ੍ਹ ਪ੍ਰਸ਼ਾਸਨ ਦੀ ਵੱਡੀ ਕੁਤਾਹੀ ਸਾਹਮਣੀ ਆਈ ਹੈ। ਸਿੱਧੂ ਨੂੰ ਪਟਿਆਲਾ ਦੀ ਕੇਂਦਰੀ ਜੇਲ੍ਹ ਦੀ ਜਿਸ ਲਾਇਬ੍ਰੇਰੀ ਬੈਰਕ ਨੰਬਰ 10 ’ਚ ਰੱਖਿਆ ਗਿਆ, ਉਸ ਵਿੱਚ ਨਸ਼ਿਆਂ ਤੇ ਨਾਜਾਇਜ਼ ਹਥਿਆਰਾਂ ਨਾਲ ਸਬੰਧਤ ਕੇਸ ਦਾ ਮੁਲਜ਼ਮ ਵੀ ਬੰਦ ਹੈ।

  ਦੱਸ ਦਈਏ ਕਿ ਸਿੱਧੂ ਨਸ਼ਿਆਂ ਦਾ ਮੁੱਦਾ ਲਗਾਤਾਰ ਉਭਾਰਦੇ ਰਹੇ ਹਨ ਤੇ ਤਸਕਰਾਂ ਉਤੇ ਸਖਤ ਕਾਰਵਾਈ ਦੇ ਹਮਾਇਤੀ ਰਹੇ ਹਨ। ਅਜਿਹੇ ਵਿਚ ਇਸ ਨੂੰ ਜੇਲ੍ਹ ਪ੍ਰਸ਼ਾਸਨ ਦੀ ਵੱਡੀ ਕੁਤਾਹੀ ਮੰਨਿਆ ਜਾ ਰਿਹਾ ਹੈ।

  ਦਰਅਸਲ, ਨਸ਼ਾ ਤਸਕਰੀ ਦੇ ਮਾਮਲੇ ਵਿਚ ਨੌਕਰੀ ਤੋਂ ਬਰਖ਼ਾਸਤ ਸਾਬਕਾ ਪੁਲਿਸ ਮੁਲਾਜ਼ਮ ਇੰਦਰਜੀਤ ਸਿੰਘ ਵੀ ਇਸੇ ਬੈਰਕ ਵਿਚ ਬੰਦ ਸੀ। ਇੰਦਰਜੀਤ ਸਿੰਘ ਕਥਿਤ ਤੌਰ ’ਤੇ ਨਸ਼ਾ ਤਸਕਰਾਂ ਦੇ ਵੱਡੇ ਗੱਠਜੋੜ ਵਿੱਚ ਸ਼ਾਮਲ ਹੋਣ ਸਬੰਧੀ ਕੇਸ ਦਾ ਸਾਹਮਣਾ ਕਰ ਰਿਹਾ ਹੈ।

  ਜੇਲ੍ਹ ਅਧਿਕਾਰੀਆਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦੇ ਹੀ ਇੰਦਰਜੀਤ ਸਿੰਘ ਦੀ ਬੈਰਕ ਬਦਲ ਦਿੱਤੀ ਗਈ, ਪਰ ਇਸ ਘਟਨਾ ਨੇ ਇੱਕ ਵਾਰ ਫਿਰ ਜੇਲ੍ਹ ਵਿੱਚ ਸੁਰੱਖਿਆ ਪ੍ਰਬੰਧਾਂ ਦੀ ਢਿੱਲ ਦਾ ਪਰਦਾਫਾਸ਼ ਕਰ ਦਿੱਤਾ ਹੈ। ਨਵਜੋਤ ਸਿੰਘ ਸਿੱਧੂ ਅਕਸਰ ਹੀ ਨਸ਼ਿਆਂ ਖਿਲਾਫ ਬੋਲਦੇ ਰਹੇ ਹਨ ਅਤੇ ਉਨ੍ਹਾਂ ਦੀ ਬੈਰਕ 'ਚ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਮੁਲਜ਼ਮ ਦੀ ਮੌਜੂਦਗੀ ਖੁਦ ਹੀ ਜੇਲ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰ ਰਹੀ ਹੈ।

  ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੇ ਬਰਖਾਸਤ ਕੀਤੇ ਗਏ ਸੀਆਈਏ ਇੰਸਪੈਕਟਰ ਇੰਦਰਜੀਤ ਸਿੰਘ ਦੀ ਰਿਹਾਇਸ਼ ਤੋਂ 2017 ਵਿੱਚ ਗੈਰਕਾਨੂੰਨੀ ਹਥਿਆਰ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਸਨ। ਉਸ ਨੂੰ ਉਸੇ ਬੈਰਕ ’ਚ ਰੱਖਿਆ ਗਿਆ ਸੀ ਜਿੱਥੇ ਬੀਤੇ ਦਿਨ ਸਿੱਧੂ ਨੂੰ ਰੱਖਿਆ ਗਿਆ ਸੀ।

  ਦੱਸ ਦਈਏ ਕਿ ਸਾਲ 2017 ਵਿੱਚ ਫਗਵਾੜਾ ਵਿੱਚ ਇੰਦਰਜੀਤ ਦੇ ਕੁਆਰਟਰਾਂ ਤੋਂ ਕਥਿਤ ਤੌਰ ’ਤੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਸਨ, ਜਦਕਿ ਜਲੰਧਰ ਪੁਲਿਸ ਲਾਈਨਜ਼ ਵਿੱਚ ਉਸ ਦੀ ਰਿਹਾਇਸ਼ ਤੋਂ ਕਥਿਤ ਤੌਰ ’ਤੇ ਏਕੇ-47 ਰਾਈਫਲ ਅਤੇ ਹੋਰ ਹਥਿਆਰ ਬਰਾਮਦ ਹੋਏ ਸਨ। ਗ੍ਰਿਫ਼ਤਾਰੀ ਵੇਲੇ ਤੋਂ ਹੀ ਉਹ ਪਟਿਆਲਾ ਜੇਲ੍ਹ ਵਿੱਚ ਬੰਦ ਹੈ।

  ਦੱਸ ਦਈਏ ਕਿ ਸੁਪਰੀਮ ਕੋਰਟ ਨੇ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਨੂੰ 1988 ਦੇ ਰੋਡ ਰੇਜ ਕੇਸ ’ਚ ਇਕ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਸਿੱਧੂ ਇਸ ਵੇਲੇ ਪਟਿਆਲਾ ਜੇਲ੍ਹ ਵਿਚ ਬੰਦ ਹੈ।
  Published by:Gurwinder Singh
  First published: