Home /News /punjab /

ਨੌਜਵਾਨਾਂ 'ਤੇ ਦਰਜ ਕਥਿਤ ਨਾਜਾਇਜ਼ ਪਰਚੇ ਰੱਦ ਕਰਵਾਉਣ ਲਈ ਕਿਸਾਨਾਂ ਨੇ ਸਰਕਾਰ ਵਿਰੁੱਧ ਕੀਤੀ ਨਾਹਰੇਬਾਜ਼ੀ

ਨੌਜਵਾਨਾਂ 'ਤੇ ਦਰਜ ਕਥਿਤ ਨਾਜਾਇਜ਼ ਪਰਚੇ ਰੱਦ ਕਰਵਾਉਣ ਲਈ ਕਿਸਾਨਾਂ ਨੇ ਸਰਕਾਰ ਵਿਰੁੱਧ ਕੀਤੀ ਨਾਹਰੇਬਾਜ਼ੀ

ਨੌਜਵਾਨਾਂ 'ਤੇ ਦਰਜ ਕਥਿਤ ਨਾਜਾਇਜ਼ ਪਰਚੇ ਰੱਦ ਕਰਵਾਉਣ ਲਈ ਕਿਸਾਨਾਂ ਨੇ ਸਰਕਾਰ ਵਿਰੁੱਧ ਕੀਤੀ ਨਾਹਰੇਬਜ਼ੀ

ਨੌਜਵਾਨਾਂ 'ਤੇ ਦਰਜ ਕਥਿਤ ਨਾਜਾਇਜ਼ ਪਰਚੇ ਰੱਦ ਕਰਵਾਉਣ ਲਈ ਕਿਸਾਨਾਂ ਨੇ ਸਰਕਾਰ ਵਿਰੁੱਧ ਕੀਤੀ ਨਾਹਰੇਬਜ਼ੀ

ਰਾਜਪੁਰਾ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ

  • Share this:
    ਅਮਰਜੀਤ ਸਿੰਘ ਪੰਨੂ

    ਰਾਜਪੁਰਾ: ਕਸਬਾ ਬਨੂੜ ਦੇ ਪਿੰਡ ਬੁੱਢਣਪੁਰ ਦੇ ਕਈ ਨੌਜਵਾਨਾਂ 'ਤੇ ਬਨੂੜ ਪੁਲਿਸ ਵੱਲੋਂ ਨਾਜਾਇਜ਼ ਪਰਚੇ ਦਰਜ ਕੀਤੇ ਗਏ ਹਨ, ਜਿਸ ਦੇ ਵਿਰੋਧ ਵਿੱਚ  ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ  ਭਾਰਤੀ ਕਿਸਾਨ ਯੂਨੀਅਨ ਡਕੌਂਦਾ ਭਾਕਿਯੂ ਲੱਖੋਵਾਲ ਦੇ ਕਿਸਾਨ ਆਗੂ  ਰਾਜਪੁਰਾ ਦੇ ਡੀਐਸਪੀ ਗੁਰਬੰਸ ਸਿੰਘ ਬੈਂਸ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ।

    ਰਾਜਪੁਰਾ ਦੇ ਮਿੰਨੀ ਸੈਕਟਰੀਏਟ ਦੇ ਬਾਹਰ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਰਾਜਪੁਰੇ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਖ਼ਿਲਾਫ਼ ਵੀ ਨਾਅਰੇਬਾਜ਼ੀ ਕੀਤੀ ਗਈ। ਕਿਉਂਕਿ ਕਿਸਾਨਾਂ ਦਾ ਕਹਿਣਾ ਸੀ ਕਿ ਵਿਧਾਇਕ ਦੇ ਦਬਾਅ 'ਤੇ ਹੀ ਇਹ ਨਾਜਾਇਜ਼ ਪਰਚੇ ਦਰਜ ਕੀਤੇ ਗਏ ਹਨ। ਕਿਸਾਨ ਜਥੇਬੰਦੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਅਗਰ ਪਰਚੇ ਕੈਂਸਲ ਨਾ ਕੀਤੇ ਗਏ ਤਾਂ ਧਰਨਾ ਪ੍ਰਦਰਸ਼ਨ ਤੇਜ਼ ਕੀਤਾ ਜਾਵੇਗਾ ਅਤੇ ਡੀਐੱਸਪੀ ਰਾਜਪੁਰਾ ਦੇ ਦਫਤਰ ਦੇ ਗੇਟ ਬੰਦ ਕਰ ਦਿੱਤੇ ਜਾਣਗੇ।

    Farmers chanted slogans against the government for canceling the alleged illegal leaflets issued to the youth
    ਨੌਜਵਾਨਾਂ 'ਤੇ ਦਰਜ ਕਥਿਤ ਨਾਜਾਇਜ਼ ਪਰਚੇ ਰੱਦ ਕਰਵਾਉਣ ਲਈ ਕਿਸਾਨਾਂ ਨੇ ਸਰਕਾਰ ਵਿਰੁੱਧ ਕੀਤੀ ਨਾਹਰੇਬਜ਼ੀ


    ਕਿਸਾਨ ਆਗੂ ਜਤਿੰਦਰਪਾਲ ਬੁੱਢਣਪੁਰ, ਭਾਕਿਯੂ ਏਕਤਾ ਸਿੱਧੂਪੁਰ ਦੇ ਪ੍ਰਧਾਨ ਮਨਜੀਤ ਸਿੰਘ ਬੁੱਢਣਪੁਰ, ਗੁਰਜਿੰਦਰ ਸਿੰਘ ਭਾਕਿਯੂ ਡਕੌਂਦਾ ਅਤੇ ਮੈਂਬਰ ਸੰਯੁਕਤ ਕਿਸਾਨ ਮਨਜੀਤ ਸਿੰਘ ਘੁੰਮਾਣਾ ਨੇ ਕਿਹਾ ਕਿ ਸਾਡੇ ਨੌਜਵਾਨਾਂ 'ਤੇ ਨਾਜਾਇਜ਼ ਪਰਚੇ ਦਰਜ ਕੀਤੇ ਗਏ ਹਨ ਅਤੇ ਜੇ ਇਨ੍ਹਾਂ ਨੂੰ ਰੱਦ ਨਾ ਕੀਤਾ ਗਿਆ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਸੰਘਰਸ਼ ਤੇਜ਼ ਕੀਤਾ ਜਾਵੇਗਾ।

    ਆਗੂਆਂ ਨੇ ਕਿਹਾ ਕਿ ਡੀਐਸਪੀ ਰਾਜਪੁਰਾ ਗੁਰਬੰਸ ਸਿੰਘ ਬੈਂਸ ਨੂੰ ਇੱਕ ਅਰਜ਼ੀ ਦਿੱਤੀ ਹੈ ਕਿ ਕਿਸਾਨ ਲੜਕਿਆਂ ਤੇ ਨਾਜਾਇਜ਼ ਪਰਚੇ ਦਰਜ ਕੀਤੇ ਰੱਦ ਕੀਤੇ ਜਾਣ ਨਹੀਂ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਰਾਜਪੁਰਾ ਵਿੱਚ ਰੋਸ ਪ੍ਰਦਰਸ਼ਨ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
    Published by:Krishan Sharma
    First published:

    Tags: Farmers Protest, Patiala, Protest march, Protests, Punjab, Punjab Congress, Punjab farmers, Punjab government, Rajpura

    ਅਗਲੀ ਖਬਰ