ਭੁਪਿੰਦਰ ਸਿੰਘ
ਨਾਭਾ: ਨਾਭਾ ਵਿੱਚ ਦਿਲ ਦਹਿਲਾਉਣ ਵਾਲੀ ਕਤਲ ਦੀ ਵਾਰਦਾਤ ਸਾਹਮਣੇ ਆਈ ਹੈ। ਜਿਸ ਨੂੰ ਸੁਣ ਕੇ ਕਿਸੇ ਵੀ ਇਨਸਾਨ ਦੀ ਰੂਹ ਤੱਕ ਕੰਭ ਸਕਦੀ ਹੈ। ਜਾਣਕਾਰੀ ਦੇ ਮੁਤਾਬਕ ਦਲਜੀਤ ਸਿੰਘ ਨਾਂ ਦੇ ਸ਼ਖ਼ਸ ਨੇ ਆਪਣੇ ਕੰਡੇ ਰਾਮ ਨਾਂ ਦੇ ਦੋਸਤ ਨੂੰ ਘਰ ਬੁਲਾਇਆ। ਇੱਥੇ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈਕੇ ਕਹਾਸੁਣੀ ਹੋਈ।
ਜਿਸ ਤੋਂ ਬਾਅਦ ਤਹਿਸ਼ `ਚ ਆਏ ਦਲਜੀਤ ਸਿੰਘ ਨੇ ਕੰਡੇ ਰਾਮ ਦੀ ਪਹਿਲਾਂ ਤਾਂ ਬੇਰਹਿਮੀ ਨਾਲ ਹੱਤਿਆ ਕੀਤੀ। ਫ਼ਿਰ ਆਪਣੇ ਖ਼ੌਫ਼ਨਾਕ ਜੁਰਮ ਨੂੰ ਲੁਕਾਉਣ ਲਈ ਉਸ ਦੀ ਲਾਸ਼ ਨੂੰ ਘਰ ਉਪਰ ਹੀ ਬਣੇ ਤੰਦੂਰ `ਚ ਜਲਾਉਣ ਦੀ ਕੋਸ਼ਿਸ਼ ਕੀਤੀ। ਪਰ ਉਸ ਦੀ ਇਹ ਕੋਸ਼ਿਸ਼ ਕਾਮਯਾਬ ਨਹੀਂ ਹੋ ਸਕੀ। ਜਿਸ ਤੋਂ ਬਾਅਦ ਉਸ ਨੇ ਅੱਧਸੜੀ ਲਾਸ਼ ਦੇ ਦੋ ਟੁਕੜੇ ਕਰਕੇ ਉਸ ਨੂੰ ਵੱਖ ਵੱਖ ਥਾਵਾਂ `ਤੇ ਦਫ਼ਨਾ ਦਿਤਾ।
ਪੁਲਿਸ ਨੇ ਦਲਜੀਤ ਸਿੰਘ ਦੀ ਨਿਸ਼ਾਨਦੇਹੀ `ਤੇ ਕੰਡੇ ਰਾਮ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਜਿੱਥੇ ਜਿਥੇ ਦਲਜੀਤ ਨੇ ਆਪਣੇ ਦੋਸਤ ਦੀ ਲਾਸ਼ ਦੇ ਟੁਕੜੇ ਦਫ਼ਨਾਏ ਸੀ। ਉਥੇ ਉਹ ਖੁਦ ਪੁਲਿਸ ਨੂੰ ਲੈਕੇ ਗਿਆ। ਜਿਸ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ ;ਚ ਲੈਕੇ ਪੋਸਟਮਾਰਟਮ ਲਈ ਭੇਜ ਦਿਤਾ।
ਮਹਿਜ਼ 17 ਸਾਲ ਹੈ ਦਲਜੀਤ ਦੀ ਉਮਰ
ਇਸ ਪੂਰੀ ਵਾਰਦਾਤ ਦੇ ਵਿਚ ਜੋ ਗੱਲ ਹੈਰਾਨ ਪਰੇਸ਼ਾਨ ਕਰਦੀ ਹੈ ਉਹ ਇਹ ਹੈ ਕਿ ਦਲਜੀਤ ਦੀ ਉਮਰ ਮਹਿਜ਼ 17 ਸਾਲ ਹੈ। ਜਦਕਿ ਮਰਨ ਵਾਲੇ ਕੰਡਾ ਰਾਮ ਦੀ ਉਮਰ 18 ਸਾਲ ਦਸੀ ਜਾਂਦੀ ਹੈ। ਆਖ਼ਰ ਇਨ੍ਹਾਂ ਦੋਸਤਾਂ ਦੇ ਵਿੱਚ ਅਜਿਹੀ ਕੀ ਗੱਲ ਹੋਈ ਕਿ ਦਲਜੀਤ ਸਿੰਘ ਆਪਣੇ ਦੋਸਤ ਨੂੰ ਬੇਰਹਿਮੀ ਨਾਲ ਕਤਲ ਕਰਨ ਲਈ ਮਜਬੂਰ ਹੋਇਆ। ਇਹ ਗੱਲ ਸਵਾਲ ਜ਼ਰੂਰ ਖੜੇ ਕਰਦੀ ਹੈ।
ਕੰਡਾ ਰਾਮ ਦੀ ਮਾਂ ਨੇ ਦਿਤੀ ਪੁਲਿਸ ਨੂੰ ਸੂਚਨਾ
ਜਾਣਕਾਰੀ ਦੇ ਮੁਤਾਬਕ ਮ੍ਰਿਤਕ ਕੰਡਾ ਰਾਮ ਦੀ ਮਾਂ ਨੇ ਪੁਲਿਸ ਨੂੰ ਦਿਤੇ ਬਿਆਨ ਵਿਚ ਦਸਿਆ ਕਿ ਕੰਡਾ ਰਾਮ ਨੂੰ ਦਲਜੀਤ ਸਿੰਘ ਘਰੋਂ ਬੁਲਾ ਕੇ ਲੈ ਗਿਆ ਸੀ। ਇਹ ਤਿੰਨ ਦਿਨ ਪਹਿਲਾਂ ਦੀ ਗੱਲ ਹੈ। ਉਸ ਤੋਂ ਬਾਅਦ ਕੰਡਾ ਦੀ ਮਾਂ ਨੇ ਉਸ ਨੂੰ ਨਹੀਂ ਦੇਖਿਆ। ਮ੍ਰਿਤਕ ਦੀ ਮਾਂ ਨੇ ਦਸਿਆ ਕਿ ਉਹ 3 ਦਿਨਾਂ ਤੋਂ ਆਪਣੇ ਬੇਟੇ ਦੀ ਤਲਾਸ਼ ਕਰ ਰਹੀ ਸੀ, ਜਿਸ ਤੋਂ ਬਾਅਦ ਉਸ ਨੇ ਪੁਲਿਸ `ਚ ਕੰਡਾ ਰਾਮ ਦੀ ਗੁੰਸ਼ੁਦਗੀ ਦੀ ਸ਼ਿਕਾਇਤ ਦਿਤੀ।
ਲਾਸ਼ ਨੂੰ ਪੋਸਟ ਮਾਰਟਮ ਲਈ ਭੇਜਿਆ ਗਿਆ
ਕਾਬਿਲੇਗ਼ੌਰ ਹੈ ਕਿ ਪੁਲਿਸ ਨੇ ਮੁਲਜ਼ਮ ਦਲਜੀਤ ਸਿੰਘ ਦੀ ਨਿਸ਼ਾਨਦੇਹੀ `ਤੇ ਕੰਡਾ ਰਾਮ ਦੀ ਲਾਸ਼ ਨੂੰ ਬਰਾਮਦ ਕਰ ਲਿਆ ਹੈ। ਉਸ ਦੀ ਲਾਸ਼ ਨੂੰ ਕਬਜ਼ੇ ਵਿਚ ਲੈਕੇ ਪੋਸਟ ਮਾਰਟਮ ਲਈ ਭੇਜ ਦਿਤਾ ਗਿਆ ਹੈ।
ਨਸ਼ੇ ਦੇ ਆਦੀ ਸਨ ਦੋਵੇਂ ਦੋਸਤ
ਪੁਲਿਸ ਦੇ ਮੁਤਾਬਕ ਇਹ ਦੋਵੇਂ ਦੋਸਤ ਨਸ਼ੇ ਦੇ ਆਦੀ ਸਨ। ਆਪਣੇ ਨਸ਼ੇ ਦੀ ਲੱਤ ਨੂੰ ਪੂਰਾ ਕਰਨ ਲਈ ਇਹ ਦੋਵੇਂ ਮਲੇਰਕੋਟਲਾ ਦੇ ਪਿੰਡ ਬਾਗੜੀਆਂ ਜਾਂਦੇ ਸਨ। ਉਥੋਂ ਹੀ ਇਨ੍ਹਾਂ ਦੋਵਾਂ ਨੂੰ ਨਸ਼ਾ ਮਿਲਦਾ ਸੀ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crime news, Murder, Nabha