• Home
  • »
  • News
  • »
  • punjab
  • »
  • PATIALA NAVJOT SIDHU PAYS HOMAGE AT SHRI KALI MATA MANDIR

Patiala- ਨਵਜੋਤ ਸਿੱਧੂ ਨੇ ਸ਼੍ਰੀ ਕਾਲੀ ਮਾਤਾ ਮੰਦਿਰ 'ਚ ਮੱਥਾ ਟੇਕਿਆ

ਨਵਜੋਤ ਸਿੱਧੂ ਨੇ ਸ਼੍ਰੀ ਕਾਲੀ ਮਾਤਾ ਮੰਦਿਰ ਚ ਮੱਥਾ ਟੇਕਿਆ

Patiala- ਨਵਜੋਤ ਸਿੱਧੂ ਨੇ ਸ਼੍ਰੀ ਕਾਲੀ ਮਾਤਾ ਮੰਦਿਰ 'ਚ ਮੱਥਾ ਟੇਕਿਆ

Patiala- ਨਵਜੋਤ ਸਿੱਧੂ ਨੇ ਸ਼੍ਰੀ ਕਾਲੀ ਮਾਤਾ ਮੰਦਿਰ 'ਚ ਮੱਥਾ ਟੇਕਿਆ

  • Share this:
    ਮਨੋਜ ਸ਼ਰਮਾ

    ਪਟਿਆਲਾ ਦੇ ਸ੍ਰੀ ਪ੍ਰਸਿੱਧ ਕਾਲੀ ਮਾਤਾ ਮੰਦਿਰ ਦੇ ਵਿੱਚ ਅੱਜ ਨਵਰਾਤਰਿਆਂ ਦੇ ਸ਼ੁੱਭ ਮੌਕੇ ਉਤੇ ਨਵਜੋਤ ਸਿੰਘ ਸਿੱਧੂ ਮਾਤਾ ਦੇ ਮੰਦਿਰ ਵਿਚ ਨਤਮਸਤਕ ਹੋਣ ਲਈ ਪੁੱਜੇ।  ਨਵਜੋਤ ਸਿੰਘ ਸਿੱਧੂ ਅਚਾਨਕ ਹੀ ਮਾਤਾ ਦੇ ਮੰਦਰ ਵਿਚ ਪਹੁੰਚ ਕੇ ਮਾਤਾ ਦੇ ਦਰਬਾਰ ਵਿੱਚ ਮੱਥਾ ਟੇਕਿਆ। ਇਸ ਮੌਕੇ ਨਵਜੋਤ ਸਿੱਧੂ ਨੇ ਕੁਝ ਸਮੇਂ ਦੇ ਲਈ ਦਰਬਾਰ ਦੇ ਵਿਚ ਬੈਠ ਕੇ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਕਿਸੇ ਦੇ ਨਾਲ ਗੱਲਬਾਤ ਨਹੀਂ ਕੀਤੀ ਅਤੇ ਪੁਜਾਰੀਆਂ ਦੇ ਨਾਲ ਮਾਤਾ ਦੇ ਮੰਦਰ  ਦੇ ਇਤਹਾਸ ਬਾਰੇ ਗੱਲਬਾਤ ਕਰਨ ਤੋਂ ਬਾਅਦ ਉਥੋਂ ਵਾਪਸ ਰਵਾਨਾ ਹੋ ਗਏ।



    ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਕੱਲ੍ਹ ਰਾਤ ਸਾਢੇ ਬਾਰਾਂ ਵਜੇ ਦੇ ਕਰੀਬ ਹੀ ਪਟਿਆਲਾ ਪਹੁੰਚੇ ਸਨ ਅਤੇ ਅੱਜ ਉਹ ਸਾਰਾ ਦਿਨ ਆਪਣੇ ਨਿਵਾਸ  ਵਿਖੇ ਹੀ ਰਹੇ ਲੈ ਆਓ ਅਤੇ ਅੱਜ ਉਹ ਮਾਤਾ ਦੇ ਦਰਬਾਰ ਵਿਚ ਹਾਜ਼ਰੀ ਲਗਾਉਣ ਦੇ ਲਈ ਪਹੁੰਚ ਗਏ ਨਵਜੋਤ ਸਿੰਘ ਸਿੱਧੂ ਨੇ ਇਸ ਮੌਕੇ ਮੀਡੀਆ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਅਤੇ ਉਨ੍ਹਾਂ ਦੇ ਸੁਰੱਖਿਆ ਕਰਮਚਾਰੀ ਮੀਡੀਆ ਨੂੰ ਉਨ੍ਹਾਂ ਤੋਂ ਦੂਰ ਰੱਖਣ ਵਿੱਚ ਹੀ ਲੱਗੇ ਰਹੇ।
    Published by:Ashish Sharma
    First published: