Home /News /punjab /

RAJPURA: ਖਸਤਾ ਹਾਲ ਹੋ ਰਿਹਾ ਗਗਨ ਚੌਕ ‘ਤੇ ਬਣਿਆ ਓਵਰਬਰਿੱਜ

RAJPURA: ਖਸਤਾ ਹਾਲ ਹੋ ਰਿਹਾ ਗਗਨ ਚੌਕ ‘ਤੇ ਬਣਿਆ ਓਵਰਬਰਿੱਜ

RAJPURA: ਖਸਤਾ ਹਾਲ ਹੋ ਰਿਹਾ ਗਗਨ ਚੌਕ ‘ਤੇ ਬਣਿਆ ਓਵਰਬਰਿੱਜ

RAJPURA: ਖਸਤਾ ਹਾਲ ਹੋ ਰਿਹਾ ਗਗਨ ਚੌਕ ‘ਤੇ ਬਣਿਆ ਓਵਰਬਰਿੱਜ

ਰਾਜਪੁਰਾ  ਦੇ ਗਗਨ ਚੌਕ ਤੇ  ਬਣੇ ਓਵਰਬ੍ਰਿਜ ਦੇ  ਜੋੜਾਂ ਵਿਚ ਵਧਿਆ ਗੈਪ

  • Share this:

    ਅਮਰਜੀਤ ਪੁੰਨੂੰ, ਰਾਜਪੁਰਾ:

    ਰਾਜਪੁਰਾ ਦੇ ਗਗਨ ਚੌਕ ‘ਤੇ ਬਣੇ ਓਵਰਬ੍ਰਿਜ ‘ਚ ਵਿੱਥ ਪੈ ਗਈ ਹੈ, ਜਿਸ ਨੂੰ ਲੈਕੇ ਸਥਾਨਕ ਪ੍ਰਸ਼ਾਸਨ ਜ਼ਰਾ ਵੀ ਗੰਭੀਰ ਨਜ਼ਰ ਨਹੀਂ ਆ ਰਿਹਾ ਹੈ। ਦੱਸ ਦਈਏ ਕਿ ਇਹ ਓਵਰਬ੍ਰਿੱਜ ਦਿੱਲੀ-ਅੰਬਾਲਾ-ਅੰਮ੍ਰਿਤਸਰ ਨੈਸ਼ਨਲ ਹਾਈਵੇ 44 ਵੱਲ ਜਾਂਦਾ ਹੈ। ਇਸ ਪੁਲ ਦਾ ਨਿਰਮਾਣ ਕਰੀਬ ਦਸ ਕੁ ਸਾਲ ਪਹਿਲਾਂ ਹੋਇਆ ਸੀ ਅਤੇ ਹੁਣ ਇਸ ਬਰਿੱਜ ;ਤੇ ਕਾਫ਼ੀ ਵੱਡੇ ਵੱਡੇ ਦਰੱਖਤ ਵੀ ਉੱਗੇ ਹੋਏ ਹਨ, ਪਰ ਸਥਾਨਕ ਪ੍ਰਸ਼ਾਸਨ ਅੱਖਾਂ ਬੰਦ ਕਰਕੇ ਬੈਠਾ ਹੈ। ਸਥਾਨਕ ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਪੁਲ ਦੀ ਜਲਦੀ ਮੁਰੰਮਤ ਕਰਵਾਈ ਜਾਵੇ, ਪਰ ਨੈਸ਼ਨਲ ਹਾਈਵੇ ਅਥਾਰਿਟੀ ਵੀ ਇਨ੍ਹਾਂ ਪੁਲਾਂ ਕੋਈ ਸਾਰ ਨਹੀਂ ਲੈ ਰਹੀ ਹੈ, ਅਤੇ ਪ੍ਰਸ਼ਾਸਨ ਦੀ ਇਹ ਲਾਪਰਵਾਹੀ ਕਿਸੇ ਵੀ ਵਕਤ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। ਇਸ ਪੁਲ ਉੱਪਰ ਪਟਿਆਲਾ ਬਠਿੰਡਾ, ਫ਼ਤਹਿਗੜ੍ਹ ਸਾਹਿਬ, ਜਲੰਧਰ ਜਾਣ ਵਾਲੀਆਂ ਕਾਰਾਂ ਬੱਸਾਂ ਟਰੱਕ 24 ਘੰਟੇ ਲੰਘਦੇ ਹਨ ਅਤੇ ਇਸ ਪੁਲ ਦੇ ਹੇਠਾਂ ਚੰਡੀਗੜ੍ਹ ਅੰਬਾਲਾ ਪਟਿਆਲਾ ਜਾਣ ਵਾਲੀਆਂ ਬੱਸਾਂ ਕਾਰਾਂ ਲੰਘਦੀਆਂ ਹਨ।

    ਇੱਥੋਂ ਦੇ ਸਥਾਨਕ ਨਿਵਾਸੀ ਨੇ ਦੱਸਿਆ ਰਾਜਪੁਰਾ ਦੇ ਗਗਨ ਚੌਕ ‘ਚ ਉਹ ਆਟੋ ਰਿਕਸ਼ਾ ਚਲਾਉਂਦਾ ਹੈ, ਤੇ ਲੰਘਦੇ ਹੋਏ ਜਦੋਂ ਵੀ ਗਗਨ ਚੌਕ ਤੇ ਬਣੇ ਓਵਰਬਰਿੱਜ ‘ਚ ਪਈ ਵਿੱਥ ;ਤੇ ਨਜ਼ਰ ਜਾਂਦੀ ਹੈ ਤਾਂ ਸੋਚ ਕੇ ਹੀ ਰੂਹ ਕੰਭ ਜਾਂਦੀ ਹੈ।ਇਸ ਦੇ ਨਾਲ ਹੀ ਹੋਰ ਸਥਾਨਕ ਨਿਵਾਸੀਆਂ ਨੇ ਵੀ ਇਸ ਪੁਲ ਦੀ ਜਲਦ ਮੁਰੰਮਤ ਕਰਨ ਦੀ ਮੰਗ ਕੀਤੀ ਹੈ।

    ਦੱਸਣਯੋਗ ਹੈ ਕਿ ਰਾਜਪੁਰਾ ਦੇ ਗਗਨ ਚੌਕ ‘ਤੇ ਬਣੇ ਓਵਰਬਿੱ੍ਰਜ ਤੇ ਕਾਫ਼ੀ ਗੈਪ ਪੈ ਗਿਆ ਹੈ ਅਤੇ ਸਾਈਡਾਂ ਤੇ ਦਰੱਖਤ ਵੀ ਉੱਗ ਆਏ ਹਨ। ਇਸ ਬਰਿੱਜ ਨੂੰ ਬਣੇ ਹੋਏ ਵੀ 10 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਜੇਕਰ ਪ੍ਰਸ਼ਾਸਨ ਨੇ ਜਲਦ ਹੀ ਇਸ ਪੁਲ ਦੀ ਕੋਈ ਸਾਰ ਨਾ ਲਈ ਤਾਂ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ।

    Published by:Amelia Punjabi
    First published:

    Tags: National Highways Authority of India (NHAI), News, News18, Patiala, Punjab, Rajpura, Roads