ਭੁਪਿੰਦਰ ਸਿੰਘ
ਨਾਭਾ: ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਆਪਣੀ ਰਿਹਾਇਸ਼ ਵਿਖੇ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਜਨਮਦਿਨ ਮੌਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਵਰਗੀ ਨੇਤਾ ਰਾਜੀਵ ਗਾਂਧੀ ਲੋਕਾਂ ਦੇ ਚਹੇਤੇ ਪ੍ਰਧਾਨ ਮੰਤਰੀ ਸਨ, ਜਿਨ੍ਹਾਂ ਨੇ ਦੇਸ਼ ਲਈ ਆਪਣਾ ਬਲੀਦਾਨ ਦਿੱਤਾ।
ਇਸ ਮੌਕੇ ਸੁਖਬੀਰ ਬਾਦਲ ਵੱਲੋਂ 100 ਜਿਨ੍ਹਾਂ ਦੀ ਪੰਜਾਬ ਮੁਹਿੰਮ ਦੇ ਦੌਰੇ 'ਤੇ ਧਰਮਸੋਤ ਨੇ ਪਲਟਵਾਰ ਕਰਦਿਆਂ ਕਿਹਾ ਕਿ ਦਸ ਸਾਲ ਕਿੱਥੇ ਸਨ ਹੁਣ 100 ਦਿਨਾਂ ਵਿੱਚ ਕੀ ਕਰ ਲੈਣਗੇ। ਸੁਖਬੀਰ ਬਾਦਲ ਹੁਣ 300 ਯੂਨਿਟ ਮਾਫ ਕਰਨ ਦੀਆਂ ਗੱਲਾਂ ਕਰਦੇ ਹਨ ਪਹਿਲਾਂ 10 ਪੰਜਾਬ 'ਤੇ ਰਾਜ ਕੀਤਾ, ਉਦੋਂ ਇਹ ਗੱਲਾਂ ਕਿਉਂ ਨਹੀਂ ਕੀਤੀਆਂ।
ਅਸੀਂ ਬੁਢਾਪਾ ਪੈਨਸ਼ਨ 1500 ਕੀਤੀ ਉਨ੍ਹਾਂ ਨੇ ਸਿਰਫ਼ ਵਾਅਦੇ ਹੀ ਕੀਤੇ ਕੰਮ ਨਹੀਂ ਕੀਤਾ ਧਰਮਸੋਤ ਨੇ ਕਿਹਾ ਕਿ ਮੈਂ ਸੁਖਬੀਰ ਬਾਦਲ ਨੂੰ ਡਿਬੇਟ ਵਾਸਤੇ ਖੁੱਲ੍ਹਾ ਚੈਲੇਂਜ ਕਰਦਾ ਹਾਂ। ਉਹ ਇੱਕ ਵੱਡੇ ਨੇਤਾ ਦੇ ਪੁੱਤਰ ਹਨ ਮੈਂ ਤਾਂ ਇੱਕ ਮਜ਼ਦੂਰ ਦਾ ਲੜਕਾ ਹਾਂ ਪਰ ਫੇਰ ਵੀ ਖੁੱਲ੍ਹੀ ਬਹਿਸ ਵਾਸਤੇ ਤਿਆਰ ਹਾਂ।
ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਮੰਤਰੀਆਂ ਦੀ ਡਿਊਟੀ 'ਤੇ ਉਨ੍ਹਾਂ ਕਿਹਾ, ''ਮੇਰੀ ਵੀ ਡਿਊਟੀ ਲੱਗੀ ਹੈ 25 ਤਰੀਕ ਨੂੰ ਮੈਂ ਵੀ ਚੰਡੀਗੜ੍ਹ ਵਿਖੇ ਬੈਠਾਂਗਾ, ਇਹ ਬਹੁਤ ਹੀ ਵਧੀਆ ਕਦਮ ਹੈ। ਸਾਨੂੰ ਖ਼ੁਸ਼ੀ ਮਿਲੇਗੀ ਕਿ ਅਸੀਂ ਲੋਕਾਂ ਦੇ ਕੰਮ ਮੌਕੇ 'ਤੇ ਹੀ ਹੱਲ ਕਰ ਦੇਵਾਂਗੇ।''
ਗੰਨੇ ਦੀ ਅਦਾਇਗੀ ਨੂੰ ਲੈ ਕੇ ਕਿਸਾਨਾਂ ਵੱਲੋਂ ਜਲੰਧਰ ਹਾਈਵੇਅ ਜਾਮ ਕਰਨ ਬਾਰੇ ਧਰਮਸੋਤ ਨੇ ਕਿਹਾ ਕਿ ਗੰਨੇ ਦੀ ਪੇਮੈਂਟ ਦਾ ਕਿਸਾਨਾਂ ਨੂੰ ਇਕ-ਇਕ ਪੈਸੇ ਦੀ ਅਦਾਇਗੀ ਕੀਤੀ ਜਾਵੇਗੀ। ਅਸੀਂ ਹਮੇਸ਼ਾਂ ਹੀ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਾਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Akali Dal, Punjab Congress, Punjab government, Rajiv gandhi, Sadhu singh dharmsot, Shiromani Akali Dal, Sugar, Sukhbir Badal