Home /News /punjab /

ਪਟਿਆਲਾ: ਮੰਗਾਂ ਦੀ ਪੂਰਤੀ ਲਈ ਵਰ੍ਹਦੇ ਮੀਂਹ 'ਚ ਅਧਿਆਪਕਾਂ ਨੇ ਨੰਗੇ ਧੜ ਅਤੇ ਨੰਗੇ ਪੈਰੀਂ ਕੀਤਾ ਪ੍ਰਦਰਸ਼ਨ

ਪਟਿਆਲਾ ਚ NSQF ਵੋਕੇਸ਼ਨਲ ਅਧਿਆਪਕ ਯੂਨੀਅਨ ਪੰਜਾਬ ਵਲੋਂ ਮੀਂਹ ਪੈਂਦੇ ਵਿੱਚ ਪੁਰਸ਼ ਅਧਿਆਪਕਾਂ ਨੇ ਨੰਗੇ ਧੜ ਅਤੇ ਮਹਿਲਾ ਅਧਿਆਪਕਾਂ ਨੇ ਨੰਗੇ ਪੈਰੀਂ ਕੱਢਿਆ ਰੋਸ ਮਾਰਚ

  • Share this:
    ਮਨੋਜ ਸ਼ਰਮਾ

    ਪਟਿਆਲਾ: NSQF ਵੋਕੇਸ਼ਨਲ ਅਧਿਆਪਕ ਯੂਨੀਅਨ ਪੰਜਾਬ ਦੇ ਅਧਿਅਪਕ ਪਿਛਲੇ 74 ਦਿਨਾਂ ਤੋਂ ਹਰ ਤਰ੍ਹਾਂ ਦੇ ਮੌਸਮ ਦਾ ਸਾਹਮਣਾ ਕਰਦੇ NSQF ਅਧਿਆਪਕ ਆਪਣੀਆਂ ਮੰਗਾਂ ਦੀ ਪੂਰਤੀ ਲਈ 'ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ' ਵਿਖੇ ਪੱਕਾ ਧਰਨਾ ਲਾ ਕੇ ਬੈਠੇ ਹੋਏ ਹਨ ਪਰੰਤੂ ਪੰਜਾਬ ਸਰਕਾਰ ਵੱਲੋਂ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਜਾ ਰਹੀ।

    ਵਰ੍ਹਦੇ ਮੀਂਹ ਵਿੱਚ ਰੋਸ ਕਰ ਰਹੇ ਅਧਿਆਪਕਾਂ ਨੇ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਦੀ ਇੱਕ ਵੀ ਮੰਗ ਪੂਰੀ ਨਹੀਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਵਾਰੀ ਸਾਨੂੰ ਮੀਟਿੰਗ ਦਾ ਸਮਾਂ ਹੀ ਦਿੱਤਾ ਜਾਂਦਾ ਸੀ, ਪਰ ਇਸ ਵਾਰੀ ਮੀਟਿੰਗ ਹੀ ਰੱਦ ਕਰ ਦਿੱਤੀ ਹੈ, ਜਿਸ ਕਾਰਨ ਪੰਜਾਬ ਭਰ ਦੇ NSQF ਵੋਕੇਸ਼ਨਲ ਅਧਿਆਪਕਾਂ ਵਿੱਚ ਬਹੁਤ ਜ਼ਿਆਦਾ ਰੋਸ ਵਧ ਗਿਆ ਹੈ।

    Patiala: Teachers protest barefoot and barefoot in rainy season to meet demands
    ਪਟਿਆਲਾ: ਮੰਗਾਂ ਦੀ ਪੂਰਤੀ ਲਈ ਵਰ੍ਹਦੇ ਮੀਂਹ 'ਚ ਅਧਿਆਪਕਾਂ ਨੇ ਨੰਗੇ ਧੜ ਅਤੇ ਨੰਗੇ ਪੈਰੀਂ ਕੀਤਾ ਪ੍ਰਦਰਸ਼ਨ

    ਇਸੇ ਰੋਸ ਵੱਜੋਂ ਅੱਜ NSQF ਅਧਿਆਪਕਾਂ ਨੇ ਝੂਠੇ ਲਾਰਿਆਂ ਤੋਂ ਅੱਕ ਕੇ ਰੋਸ ਮਾਰਚ ਕੱਢਿਆ ਅਤੇ ਇਹ ਰੋਸ ਮਾਰਚ NSQF ਪੁਰਸ਼ ਅਧਿਆਪਕਾਂ ਨੇ ਅਤੇ ਮਹਿਲਾ ਅਧਿਆਪਕਾਂ ਨੇ ਨੰਗੇ ਪੈਰ ਦੁੱਖ ਨਿਵਾਰਨ ਸਾਹਿਬ ਚੌਂਕ ਤੋਂ ਪਟਿਆਲਾ ਸ਼ਹਿਰ ਦੇ ਵਿੱਚ ਦੀ ਲੰਘਦੇ ਹੋਏ ਫੁਹਾਰਾ ਚੌਂਕ ਤੱਕ ਮਾਰਚ ਕੱਢਿਆ।

    ਸੂਬਾ ਪ੍ਰਧਾਨ ਰਾਇ ਸਾਹਿਬ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਅਸੀਂ ਮੰਗ ਕਰਦੇ ਹਾਂ ਕਿ ਸਰਕਾਰੀ ਸਕੂਲਾਂ ਵਿੱਚੋਂ ਕੰਪਨੀਆਂ ਨੂੰ ਬਾਹਰ ਕੱਢਿਆ ਜਾਵੇ ਅਤੇ NSQF ਅਧਿਆਪਕਾਂ ਨੂੰ ਬਰਾਬਰ ਕੰਮ ਦੇ ਆਧਾਰ 'ਤੇ 40000 ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇ। ਸੂਬਾ ਪ੍ਰਧਾਨ ਨੇ ਕਿਹਾ ਕਿ ਹੈ ਕਿ ਜੇਕਰ ਇਸ ਮੀਟਿੰਗ ਵਿੱਚ ਵੀ NSQF ਅਧਿਆਪਕਾਂ ਦੇ ਸਬਰ ਨੂੰ ਹੀ ਪਰਖਿਆ ਜਾਵੇਗਾ ਤੇ ਜੇਕਰ ਇਹ 24 ਅਗਸਤ ਵਾਲੀ ਮੀਟਿੰਗ ਬੇਸਿੱਟਾ ਨਿਕਲਦੀ ਹੈ ਤਾਂ NSQF ਅਧਿਆਪਕ ਗੁਪਤ ਐਕਸ਼ਨ ਕਰਨਗੇ।
    Published by:Krishan Sharma
    First published:

    Tags: Patiala, Protest, Protest march, Punjab government, Teachers

    ਅਗਲੀ ਖਬਰ