ਮਨੋਜ ਸ਼ਰਮਾ
ਪਟਿਆਲਾ - ਪਟਿਆਲਾ ਪੁਲਿਸ ਵੱਲੋਂ ਪੈਰਾ ਮਿਲਟਰੀ ਪੁਲੀਸ ਦੇ ਜਾਅਲੀ ਵਰਦੀ ਪਹਿਨ ਕੇ ਅਤੇ ਪੈਰਾ ਮਿਲਟਰੀ ਫੋਰਸ ਦੀ ਗੱਡੀ ਵਿਚ ਸ਼ਰਾਬ ਦੀ ਤਸਕਰੀ ਕਰਦੇ ਦੋ ਵਿਅਕਤੀਆਂ ਨੂੰ ਕੀਤਾ ਹੈ। ਪਟਿਆਲਾ ਦੇ ਐਸਐਸਪੀ ਦੀਪਕ ਪਾਰਿਖ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇੱਕ ਗੁਪਤ ਸੂਚਨਾ ਦੇ ਆਧਾਰ ਉਤੇ ਅੰਤਰਰਾਜੀ ਗਰੋਹ ਜੋ ਕਿ ਚੰਡੀਗੜ ਤੋਂ ਪੰਜਾਬ ਅਤੇ ਹੋਰ ਰਾਜਾਂ ਵਿੱਚ ਭਾਰੀ ਮਾਤਰਾ ਵਿੱਚ ਚੰਡੀਗੜ੍ਹ ਮਾਰਕਾ ਸ਼ਰਾਬ ਸਪਲਾਈ ਕਰਦਾ ਸੀ। ਪਟਿਆਲਾ ਪੁਲਸ ਵੱਲੋਂ ਇਸ ਗਿਰੋਹ ਦਾ ਪਰਦਾਫਾਸ਼ ਕਰਦਿਆਂ ਥਾਣਾ ਖੇੜੀ ਗੰਡਿਆਂ ਦੇ ਵਿੱਚ ਨਾਕਾਬੰਦੀ ਕੀਤੀ ਗਈ ਸੀ।
ਨਾਕਾਬੰਦੀ ਦੌਰਾਨ ਮਜਿਸ ਦੌਰਾਨ ਪੈਰਾ ਮਿਲਟਰੀ ਪੁਲੀਸ ਦੇ ਸਰਕਾਰੀ ਵਾਹਨ ਜਿਸਦੇ ਅੱਗੇ ਪਿੱਛੇ ਪੁਲੀਸ ਲਿਖਿਆ ਸੀ ਜਿਸ ਵਿਚ ਦੋ ਵਿਅਕਤੀ ਪੈਰਾ ਮਿਲਟਰੀ ਪੁਲੀਸ ਦੀ ਜਾਅਲੀ ਵਰਦੀ ਪਹਿਨ ਕੇ ਬੈਠੇ ਸਨ ਅਤੇ ਜਦੋਂ ਇਨ੍ਹਾਂ ਨੂੰ ਰੋਕਿਆ ਗਿਆ ਤਾਂ ਇਹ ਪੁਲੀਸ ਨੂੰ ਝਾਂਸਾ ਦੇਣ ਲਈ ਆਪਣਾ ਜਾਅਲੀ ਆਈਟੀਬੀਪੀ ਦਾ ਪਹਿਚਾਣ ਪੱਤਰ ਦੇਣ ਲੱਗ ਪਏ ਪਰ ਜਦੋਂ ਇਸ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਇਸ ਟਰੱਕ ਵਿੱਚੋਂ ਚਾਰ ਸੌ ਪੇਟੀਆਂ ਚੰਡੀਗਡ਼੍ਹ ਮਾਰਕਾ ਅੰਗਰੇਜ਼ੀ ਸ਼ਰਾਬ ਦੀਆ ਬਰਾਮਦ ਕੀਤੀਆਂ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਹਰਿਆਣਾ ਦੇ ਰਹਿਣ ਵਾਲੇ ਨੇ ਅਤੇ ਇਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਸ਼ਰਾਬ ਦੀ ਤਸਕਰੀ ਦਾ ਕੰਮ ਕਰਦੇ ਆ ਰਹੇ ਸੀ ਉਥੇ ਹੀ ਉਨ੍ਹਾਂ ਕਿਹਾ ਕਿ ਇਨ੍ਹਾਂ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਇਨ੍ਹਾਂ ਦਾ ਰਿਮਾਂਡ ਹਾਸਲ ਕਰ ਕੇ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਇਨ੍ਹਾਂ ਤੋਂ ਹੋਰ ਵੀ ਕਈ ਅਹਿਮ ਖੁਲਾਸੇ ਹੋ ਸਕਣਗੇ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Patiala, Punjab Police, Smuggler, Whisky